33.49 F
New York, US
February 6, 2025
PreetNama
ਫਿਲਮ-ਸੰਸਾਰ/Filmy

ਸਿੰਗਰ ਯੁਵਰਾਜ ਹੰਸ ਦੇ ਘਰ ਗੁੰਜੀਆਂ ਨੰਨ੍ਹੇ ਬੱਚੇ ਦੀਆਂ ਕਿਲਕਾਰੀਆਂ ,ਸੋਸ਼ਲ ਮੀਡੀਆ ਤੇ ਦਿੱਤੀ ਜਾਣਕਾਰੀ

yuvraj hans baby boy:ਪੰਜਾਬੀ ਇੰਡਸਟਰੀ ਵਿੱਚ ਆਪਣੀ ਗਾਇਕੀ ਨਾਲ ਧਮਾਲਾਂ ਪਾਉਣ ਵਾਲੇ ਸਿੰਗਰ ਯੁਵਰਾਜ ਹੰਸ ਦੇ ਫੈਨਜ਼ ਦੇ ਲਈੈ। ਗੁਡ ਨਿਊਜ ਹੈ।ਜੀ ਹਾਂ ਦੱਸ ਦੇਈਏ ਕਿ ਉਨ੍ਹਾਂ ਦੇ ਘਰ ਨੰਨ੍ਹੇ ਬੱਚੇ ਦੀਆਂ ਕਿਲਕਾਰੀਆਂ ਗੁੰਜੀਆਂ ਹਨ। ਜਿਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਫੇਨਜ਼ ਨੂੰ ਸੋਸ਼ਲ ਮੀਡੀਆ ਦੇ ਜਰੀਏ ਦਿੱਤੀ ਹੈ ਅਤੇ ਉਨ੍ਹਾਂ ਨੇ ਲਿਖਿਆ ‘Its baby boy’।

ਤੁਹਾਨੂੰ ਦੱਸ ਦੇਈਏ ਮਾਨਸੀ ਸ਼ਰਮਾ ਅਤੇ ਯੁਵਰਾਜ ਹੰਸ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਹਨ ਅਤੇ ਉਹ ਟਿੱਕ ਟੌਕ ਦੇ ਜਰੀਏ ਵੀ ਲੋਕਾਂ ਨੂੰ ਕਾਫੀ ਐਂਟਰਟੇਨ ਕਰਦੇ ਰਹਿੰਦੇ ਸਨ। ਇਸ ਤੋਂ ਪਹਿਲਾਂ ਦੱਸ ਦੇਈਏ ਕਿ ਯੁਵਰਾਜ ਹੰਸ ਦੀ ਪਤਨੀ ਮਾਨਸੀ ਦੀ ਗੋਦਭਰਾਈ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸਨ ਅਤੇ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈਆਂ ਸਨ।ਬੇਬੀ ਸ਼ਾਵਰ ਦੀ ਰਸਮ ਜਲੰਧਰ ਵਿਖੇ ਹੋਈ ਸੀ ਜਿੱਥੇ ਉਨ੍ਹਾਂ ਦੇ ਖਾਸ ਰਿਸ਼ਤੇਦਾਰਾਂ ਨੂੰ ਹੀ ਬੁਲਾਇਆ ਗਿਆ ਸੀ। ਪੰਜਾਬੀ ਸਿੰਗਰ ਯੁਵਰਾਜ ਹੰਸ ਅਤੇ ਮਾਨਸੀ ਦਾ ਵਿਆਹ 21 ਫਰਵਰੀ 2019 ਨੂੰ ਹੋਇਆ ਸੀ ਅਤੇ ਇਨ੍ਹਾਂ ਦੋਹਾਂ ਦੇ ਵਿਆਹ ਵਿੱਚ ਕਈ ਸਿਤਾਰੇ ਨਜ਼ਰ ਆਏ ਸਨ ਅਤੇ ਪੰਜਾਬੀ ਇੰਡਸਟਰੀ ਦੀਆਂ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ।

ਪੰਜਾਬੀ ਸਿੰਗਰ ਯੁਵਰਾਜ ਹੰਸ ਆਪਣੀ ਫਿਲਮਾਂ ਵਿੱਚ ਅਦਾਕਾਰੀ ਦੇ ਲਈ ਵੀ ਜਾਣੇ ਜਾਂਦੇ ਹਨ। ਉਨ੍ਹਾਂ ਨੇ ਯਾਰ ਅਨਮੁਲੇ, ਮਿਸਟਰ ਅਤੇ ਮਿਸੇਜ਼ 420 ਅਤੇ ਲਹੋਰੀਏ ਵਰਗੀਆਂ ਫਿਲਮਾਂ ਵਿੱਚ ਬਾਕਮਾਲ ਅਦਾਕਾਰੀ ਕੀਤੀ ਹੈ। ਅਤੇ ਅੱਜ 12 ਮਈ ਨੂੰ ਉਹ ਛੋਟੇ ਬੱਚੇ ਦੇ ਪਿਤਾ ਬਣ ਗਏ ਹਨ । ਤੁਹਾਨੂੰਂਦੱਸ ਦੇਈਏ ਕਿ ਯੁਵਰਾਜ ਹੰਸ ਅਤੇ ਮਾਨਸੀ ਨੇ ਆਪਣਾ ਰਿਸ਼ਤਾ 2017 ਵਿੱਚ ਨ੍ਹਾਂ ਦੋਇਆਫਿਸ਼ੀਅਲ ਕੀਤਾ ਸੀ ਅਤੇ ਇਨ੍ਹਾਂ ਦੋਹਾਂ ਨੇ ਆਪਣਾ ਰਿਸ਼ਤਾ 2017 ਵਿੱਚ ਆਫੀਸ਼ਿਅਲ ਕੀਤਾ ਸੀ । ਯੁਵਰਾਜ ਹੰਸ ਆਪਣੇ ਪਿਤਾ ਦੀ ਤਰ੍ਹਾਂ ਬਹੁਤ ਵਧੀਆ ਸਿੰਗਰ ਹਨ ਅਤੇ ਉਨ੍ਹਾਂ ਦੇ ਨਕਸ਼ੇ ਕਦਮ ਤੇ ਚਲ ਰਹੇ ਹਨ ਅਤੇ ਮਾਨਸੀ ਬਹੁਤ ਚੰਗੀ ਅਦਾਕਾਰਾ ਹੈ ਅਤੇ ਪ੍ਰੋਫੈਸ਼ਨਲ ਲਾਈਫ ਵਿੱਚ ਦੋਵੇਂ ਹੀ ਬਾਕਮਾਲ ਹਨ।

Related posts

‘ਇਹ ਗਲਤੀ ਬਿਲਕੁਲ ਨਾ ਕਰੋ’ – ਰਿਲੇਸ਼ਨਸ਼ਿਪ ‘ਤੇ ਸੈਫ ਅਲੀ ਖਾਨ ਨੇ ਕਿਹਾ ਕੁਝ ਅਜਿਹਾ

On Punjab

ਜ਼ਖਮੀ ਰਣਬੀਰ ਕਪੂਰ ਦੇ ਨਾਲ ਏਅਰਪੋਟ ਤੇ ਸਪਾਟ ਹੋਈ ਆਲੀਆ ਭੱਟ

On Punjab

‘ਕਦੇ ਵੀ ਧਰਮਿੰਦਰ ਨੂੰ ਪਹਿਲੀ ਪਤਨੀ ਤੋਂ ਨਹੀਂ ਕੀਤਾ ਅਲੱਗ’ – ਹੇਮਾ ਮਾਲਿਨੀ

On Punjab