Rai Jujhar new song : ਪਾਲੀਵੁਡ ਇੰਸਡਟਰੀ ‘ਚ ਅੱਜ ਕੱਲ੍ਹ ਗੀਤਕਾਰੀ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਅਕਸਰ ਹੀ ਲੋਕ ਆਪਣੇ ਵਿਹਲੇ ਸਮੇਂ ‘ਚ ਗੀਤਾਂ ਰਾਹੀ ਆਪਣਾ ਮਨੋਰੰਜਨ ਕਰਦੇ ਨਜ਼ਰ ਆਉਂਦੇ ਹਨ। ਇੰਡਸਟਰੀ ‘ਚ ਕਈ ਗਾਇਕ ਅਜਿਹੇ ਹਨ ਜਿਹਨਾਂ ਦੀ ਗਾਇਕੀ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ।
ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਪਾਲੀਵੁਡ ਦੀ ਇੰਡਸਟਰੀ ਨੇ ਬਹੁਤ ਜ਼ਿਆਦਾ ਗਲੋ ਕਰ ਲਿਆ ਹੈ। ਜਿਸ ਕਰਕੇ ਅੱਜ ਕੱਲ੍ਹ ਹਰ ਇੱਕ ਪਰਸਨ ਲਈ ਕਾਫੀ ਸੋਖਾ ਹੋ ਗਿਆ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਜਲਦ ਹੀ ਪਾਲੀਵੁਡ ਦੇ ਮਸ਼ਹੂਰ ਸਿੰਗਰ ਰਾਏ ਜੁਝਾਰ ਦਾ ਗੀਤ ਵੈਲੀਆਂ ਦੀ ਢਾਣੀ ਰਿਲੀਜ਼ ਹੋਣ ਵਾਲਾ ਹੈ।
ਜਿਸ ‘ਚ ਉਹਨਾਂ ਦਾ ਸਾਥ ਦੇਵੇਗੀ ਸਿੰਗਰ ਸ਼ਰਨ ਕੌਰ। ਗੱਲ ਕੀਤੀ ਜਾਏ ਗੀਤ ਦੀ ਤਾਂ ਗੀਤ 13 ਮਾਰਚ ਨੂੰ ਰਿਲੀਜ਼ ਹੋਵੇਗਾ। ਗੀਤ ਨੂੰ ਲਿਖਿਆ ਮਨੀ ਮੰਗਤ ਨੇ ਹੈ ਅਤੇ ਮਿਊਜ਼ਿਕ ਦਿੱਤਾ ਹੈ ਮਿਊਜ਼ਿਕਲ ਬਰਡ ਨੇ।
ਗੀਤ ਦਾ ਪੋਸਟਰ ਹਾਲ ਹੀ ‘ਚ ਰਿਲੀਜ਼ ਹੋਇਆ ਹੈ ਜਿਸ ਨੂੰ ਕਿ ਸਿੰਗਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤਾ ਹੈ। ਗੀਤ ਨੂੰ ਟੀਮ ਜੇਡੀ ਫਿਲਮਸ ਦੁਆਰਾ ਪ੍ਰੀਜੈਂਟ ਕੀਤਾ ਜਾ ਰਿਹਾ। ਗੱਲ ਕੀਤੀ ਜਾਏ ਪੋਸਟਰ ਦੀ ਤਾਂ ਇਸ ‘ਚ ਸਪੈਸ਼ਲ ਧੰਨਵਾਦ ਕੀਤਾ ਗਿਆ ਹੈ ਪੀ ਐੱਨ ਸੰਧੁ, ਮਰਜਾਨਾ ਵਿੱਕੀ, ਪ੍ਰਗਟ ਸੰਧੂ ਤੇ ਨੀਤੂ ਸੰਧੂ ਦਾ।
ਰਾਏ ਜੁਝਾਰ ਨੇ ਹੁਣ ਤੱਕ ਜਿੰਨੇ ਵੀ ਗੀਤ ਗਾਏ ਹਨ ਉਹਨਾਂ ਸਭ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ। ਉਹਨਾਂ ਦੀ ਗਾਇਕੀ ਨੂੰ ਕਾਫੀ ਸਰਾਹਿਆ ਜਾਂਦਾ ਹੈ। ਦਸ ਦੇਈਏ ਕਿ ਰਾਏ ਜੁਝਾਰ ਦੇ ਕੁਝ ਖਾਸ ਗੀਤਾਂ ‘ਚੋਂ ਇੱਕ ਗੀਤ ਸਾਦਗੀ ਸੀ ਜੋ ਕਿ ਕੁੜੀਆਂ ਦੇ ਦਿਲ ਦੇ ਕਾਫੀ ਕਰੀਬ ਸੀ ਤੇ ਕਾਫੀ ਹਿੱਟ ਹੋਇਆ ਸੀ।