ਸਿੰਗਾਪੁਰ ’ਚ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਵਧਦੇ ਹੋਏ ਦੇਖ ਸਰਕਾਰ ਨੇ ਸਕੂਲਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਸਿੰਗਾਪੁਰ ਨੇ ਇਕ ਦਿਨ ਪਹਿਲਾਂ ਹੀ ਇਸ ਨੂੰ ਲੈ ਕੇ ਚਿਤਾਵਨੀ ਦਿੰਦੇ ਹੋਏ ਕਿਹਾ ਸੀ ਕਿ ਭਾਰਤ ’ਚ ਪਹਿਲੀ ਵਾਰ ਪਾਇਆ ਗਿਆ ਕੋਰੋਨਾ ਵਾਇਰਸ ਦਾ ਵੇਰੀਐਂਟ ਬੱਚਿਆਂ ’ਤੇ ਬੁਰਾ ਅਸਰ ਪਾ ਸਕਦਾ ਹੈ। ਇਸ ਲਈ ਸਰਕਾਰ ਨੇ ਸਕੂਲਾਂ ਨੂੰ ਬੰਦ ਕਰਨ ਦੇ ਨਾਲ ਹੀ ਨੌਜਵਾਨਾਂ ਨੂੰ ਤੇਜ਼ੀ ਨਾਲ ਵੈਕਸੀਨ ਦੇਣ ਦੀ ਯੋਜਨਾ ਤਿਆਰ ਕੀਤੀ ਹੈ।ਸਰਕਾਰ ਨੇ ਸਾਰੇ ਪ੍ਰਾਇਮਰੀ ਯੂਨੀਅਰ ਤੇ ਸੈਕੰਡਰੀ ਸਕੂਲਾਂ ਨੂੰ 28 ਮਈ ਤਕ ਲਈ ਪੂਰੀ ਤਰ੍ਹਾਂ ਨਾਲ ਹੋਮ ਬੇਸਡ ਲਰਲਿੰਗ ਕਰਨ ਦਾ ਫੈਸਲਾ ਕੀਤਾ ਹੈ। ਸਿੰਗਾਪੁਰ ਦੇ ਸਿੱਖਿਆ ਮੰਤਰੀ ਚਾਨ ਚੂਨ ਸਿੰਗ ਦਾ ਕਹਿਣਾ ਹੈ ਕਿ ਵਾਇਰਸ ਦੇ ਵੀਰਐਂਟ ਤੇਜ਼ੀ ਨਾਲ ਸਾਹਮਣੇ ਆ ਰਹੇ ਹਨ ਜਿਸ ਕਰਕੇ ਬੱਚਿਆਂ ਨੂੰ ਨੁਕਸਾਨ ਹੋ ਸਕਦਾ ਹੈ ਤੇ ਇਹ ਇਨ੍ਹਾਂ ਬੱਚਿਆਂ ’ਤੇ ਹਮਲਾ ਕਰ ਸਕਦਾ ਹੈ। ਹਾਲਾਂਕਿ ਸਕੂਲਾਂ ਦੇ ਮਾਧਿਅਮ ਨਾਲ ਹੁਣ ਤਕ ਕੋਈ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਨਹੀਂ ਆਇਆ ਹੈ ਜਿਸ ’ਚ ਕੋਈ ਵੀ ਵਿਦਿਆਰਥੀ ਗੰਭੀਰ ਰੂਪ ਨਾਲ ਬਿਮਾਰ ਹੋਇਆ ਹੋਵੇ।ਸਰਕਾਰ ਅਨੁਸਾਰ ਐਤਵਾਰ ਨੂੰ ਸਥਾਨਿਕ ਪੱਧਰ ’ਤੇ ਕੋਰੋਨਾ ਵਾਇਰਸ ਸੰਕ੍ਰਮਣ ਦੇ 38 ਮਾਮਲੇ ਸਾਹਮਣੇ ਆਏ ਸੀ। ਸਤੰਬਰ ਤੋਂ ਬਾਅਦ ਪਹਿਲਾਂ ਮੌਕਾ ਹੈ ਕਿ ਜਦ ਏਨੇ ਮਾਮਲੇ ਇਕ ਹੀ ਦਿਨ ’ਤ ਸਾਹਮਣੇ ਆਏ ਹਨ। ਸਿਹਤ ਮੰਤਰੀ ਓਂਗਕੇ ਯੰਗ ਦਾ ਕਹਿਣਾ ਹੈ ਕਿ ਬੀ 1167 ਬੱਚਿਆਂ ’ਤੇ ਹਮਲਾ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਹੁਣ ਤਕ ਇਹ ਸਾਫ਼ ਨਹੀਂ ਹੋ ਸਕਿਆ ਕਿ ਕਿੰਨੇ ਹੋਰ ਬੱਚੇ ਇਸ ਨਵੇਂ ਵੇਰੀਐਂਟ ਦੇ ਸੰਪਰਕ ’ਚ ਆਏ ਹੈ। ਸਿੰਗਾਪੁਰ ’ਚ ਮੌਜੂਦਾ ਸਮੇਂ ’ਚ 61000 ਮਾਮਲੇ ਹਨ।