ਸਿੰਗਾਪੁਰ ’ਚ ਸਿੱਖਾਂ ਦੇ ਮੁੱਦੇ ’ਤੇ ਖੋਜ ਕਰਨ ਵਾਲੇ ਤੇ ਡਾਕੂਮੈਂਟਰੀ ਨਿਰਮਾਤਾ ਅਮਰਦੀਪ ਸਿੰਘ ਨੂੰ ਸਾਲ 2022 ਲਈ ‘ਗੁਰੂ ਨਾਨਕ ਇੰਟਰਫੇਥ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ ਹੈ। ਉੱਤਰ ਪ੍ਰਦੇਸ਼ ਦੇ ਗੋਰਖਪੁਰ ’ਚ ਪੈਦਾ ਹੋਏ ਅਮਰਦੀਪ ਸਿੰਘ ਤੇ ਉਨ੍ਹਾਂ ਦੀ ਪਤਨੀ ਵਿਨਿੰਦਰ ਕੌਰ ਸਿੰਗਾਪੁਰ ’ਚ ਵਿਜ਼ੁਅਲ ਮੀਡੀਆ ਪ੍ਰੋਡਕਸ਼ਨ ਹਾਊਸ ਲਾਸਟ ਹੈਰੀਟੇਜ ਪ੍ਰੋਡਕਸ਼ਨਜ਼ ਚਲਾ ਰਹੇ ਹਨ।
ਨਿਊਯਾਰਕ ਦੀ ਹਾਫਸਟ੍ਰਾ ਯੂਨੀਵਰਸਿਟੀ ਵੱਲੋਂ ਦਿੱਤਾ ਜਾਂਦਾ 50 ਹਜ਼ਾਰ ਡਾਲਰ ਦਾ ਪੁਰਸਕਾਰ ਹਰ ਦੋ ਸਾਲਾਂ ਬਾਅਦ ਦਿੱਤਾ ਜਾਂਦਾ ਹੈ। ਇਹ ਪੁਰਸਕਾਰ ਅੰਤਰ ਧਾਰਮਿਕ ਵਿਸ਼ਵਾਸ ਨੂੰ ਉਤਸ਼ਾਹਤ ਕਰਨ ’ਚ ਅਹਿਮ ਕਾਰਜਾਂ ਨੂੰ ਮਾਨਤਾ ਦਿੰਦਾ ਹੈ। ਨਿਊਯਾਰਕ ਦੇ ਬਰੁਕਵਿਲੇ ’ਚ ਈਸ਼ਰ ਬਿੰਦਰਾ ਪਰਿਵਾਰ ਵੱਲੋਂ 2006 ’ਚ ਇਸ ਪੁਰਕਸਾਰ ਦੀ ਸਥਾਪਨਾ ਕੀਤੀ ਗਈ ਸੀ। ਅਮਰਦੀਪ ਦਾ ਪ੍ਰੋਡਕਸ਼ਨ ਹਾਊਸ ਭੁੱਲੀਆਂ ਵਿਸਰੀਆਂ ਵਿਰਾਸਤਾਂ ਦੇ ਖੋਜ ਤੇ ਰਿਕਾਰਡ ਤਿਆਰ ਕਰਨ ’ਤੇ ਕੇਂਦਰਤ ਹੈ। ਉਨ੍ਹਾਂ ਨੇ ਦੋ ਪੁਸਤਕਾਂ ‘ਲਾਸਟ ਹੈਰੀਟੇਜ’, ‘ਦਿ ਸਿੱਖ ਲਿਗੈਸੀ ਇਨ ਪਾਕਿਸਤਾਨ’ ਤੇ ‘ਦਿ ਕੁਐਸਟ ਕੰਟੀਨਿਊ : ਲਾਸਟ ਹੈਰੀਟੇਜ’, ‘ਦਿ ਸਿੱਖ ਲਿਗੈਸੀ ਇਨ ਪਾਕਿਸਤਾਨ’ ਲਿਖੀਆਂ ਹਨ।