52.86 F
New York, US
November 13, 2024
PreetNama
ਰਾਜਨੀਤੀ/Politics

ਸਿੰਘੂ, ਟਿਕਰੀ ਤੇ ਗਾਜ਼ੀਪੁਰ ਬਾਰਡਰ ਸਮੇਤ ਨੇੜੇ-ਤੇੜੇ ਦੇ ਇਲਾਕਿਆਂ ‘ਚ ਮੰਗਲਵਾਰ ਰਾਤ ਤਕ ਇੰਟਰਨੈੱਟ ਬੰਦ

ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਸਿੰਘੂ, ਟਿਕਰੀ ਤੇ ਗਾਜ਼ੀਪੁਰ ਬਾਰਡਰ ‘ਤੇ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ। ਇਸ ਵਿਚਕਾਰ ਕੇਂਦਰੀ ਗ੍ਰਹਿ ਮੰਤਰਾਲੇ ਨੇ ਇਕ ਅਹਿਮ ਫ਼ੈਸਲੇ ‘ਚ 2 ਫਰਵਰੀ (ਮੰਗਲਵਾਰ) ਦੀ ਰਾਤ ਨੂੰ 11 ਵਜੇ ਤਕ ਇੰਟਰਨੈੱਟ ਸੇਵਾਵਾਂ ਮੁਅੱਤਲ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਤਹਿਤ ਮੰਗਲਵਾਰ ਰਾਤ 11 ਵਜੇ ਤਕ ਟਿਕਰੀ ਬਾਰਡਰ, ਸਿੰਘੂ ਬਾਰਡਰ ਤੇ ਗਾਜ਼ੀਪੁਰ ਬਾਰਡਰ ‘ਤੇ ਇੰਨਟਰਨੈੱਟ ਸੇਵਾ ਬੰਦ ਰਹਿਣਗੀਆਂ। ਸਰਕਾਰ ਵੱਲੋਂ ਸਾਰੇ ਨਿੱਜੀ ਤੇ ਸਰਕਾਰੀ ਟੈਲੀਕਾਮ ਕੰਪਨੀਆਂ ਨੂੰ ਇਨ੍ਹਾਂ ਆਦੇਸ਼ਾਂ ਦਾ ਪਾਲਨ ਕਰਨ ਲਈ ਕਿਹਾ ਹੈ। ਸਰਕਾਰ ਨੇ ਇਹ ਆਦੇਸ਼ ਕਿਸਾਨ ਅੰਦੋਲਨ ਦੇ ਮੱਦੇਨਜ਼ਰ ਖੇਤਰ ‘ਚ ਸ਼ਾਂਤੀ, ਜਨਤਕ ਵਿਵਸਥਾ ਤੇ ਕਾਨੂੰਨ-ਵਿਵਸਥਾ ਬਣਾਏ ਰੱਖਣ ਲਈ ਜਾਰੀ ਕੀਤੇ ਹਨ। ਇਸ ਤੋਂ ਪਹਿਲਾਂ ਇੱਥੇ 29 ਜਨਵਰੀ ਨੂੰ ਰਾਤ 11 ਵਜੇ ਤੋਂ 31 ਜਨਵਰੀ ਨੂੰ ਰਾਤ 11 ਵਜੇ ਤਕ ਲਈ ਇੰਟਰਨੈੱਟ ਸੇਵਾਵਾਂ ‘ਤੇ ਰੋਕ ਲਾਈ ਗਈ ਸੀ।

ਦੱਸਿਆ ਜਾ ਰਿਹਾ ਹੈ ਕਿ 26 ਜਨਵਰੀ ਦੇ ਹਿੰਸਕ ਤੋਂ ਬਾਅਦ ਵੀ ਗਾਜ਼ੀਪੁਰ ਬਾਰਡਰ, ਸਿੰਘੂ ਬਾਰਡਰ ਸਮੇਤ ਕਈ ਬਾਰਡਰ ‘ਤੇ ਕਿਸਾਨ ਅੰਦੋਲਨਰਤ ਹੈ ਤੇ ਹਾਲਾਤ ਖ਼ਰਾਬ ਨਾ ਹੋਣ ਇਸ ਦੇ ਚੱਲਦਿਆਂ ਹੁਣ ਇਕ ਵਾਰ ਫਿਰ ਤੋਂ ਗਾਜ਼ੀਪੁਰ ਤੇ ਸਿੰਘੂ ਬਾਰਡਰ ਆਦਿ ‘ਤੇ ਇੰਟਰਨੈੱਟ ਸੇਵਾ ਨੂੰ ਬੰਦ ਕਰ ਦਿੱਤਾ ਗਿਆ ਹੈ। ਬੰਦ ਹੋਈ ਇੰਟਰਨੈੱਟ ਸੇਵਾ ‘ਤੇ ਭਾਰਤੀ ਕਿਸਾਨ ਯੂਨੀਅਨ (Bhartiya kisan Union) ਨੇ ਵੀ ਇਤਰਾਜ਼ ਪ੍ਰਗਟਾਇਆ ਹੈ। ਇੰਟਰਨੈੱਟ ਸੇਵਾ ਬੰਦ ਕਰਨ ਤੋਂ ਨਾਰਾਜ਼ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਤੇ ਗਾਜ਼ੀਪੁਰ ਬਾਰਡਰ ਤੇ ਅੰਦੋਲਨ ਦੀ ਕਮਾਨ ਸੰਭਾਲਣ ਵਾਲੇ ਰਾਕੇਸ਼ ਟਿਕੈਤ (Rakesh Tikait) ਨੇ ਕਿਹਾ ਕਿ ਗਾਜ਼ੀਪੁਰ ਬਾਰਡਰ ‘ਤੇ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ। ਸਰਕਾਰ ਕਿਸਾਨਾਂ ਦੀਆਂ ਆਵਾਜ਼ਾਂ ਨੂੰ ਨਹੀਂ ਰੋਕ ਸਕਦੀ।
ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਗਣਤੰਤਰ ਦਿਵਸ ਯਾਨੀ 26 ਜਨਵਰੀ ਦੇ ਦਿਨ ਵੀ ਕਿਸਾਨ ਟਰੈਕਟਰ ਪਰੇਡ ਦੌਰਾਨ ਦਿੱਲੀ ਦੇ ਕੁਝ ਹਿੱਸਿਆਂ ‘ਚ ਇੰਟਰਨੈੱਟ ਸੇਵਾਵਾਂ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਗਿਆ ਸੀ। ਗਣਤੰਤਰ ਦਿਵਸ ‘ਤੇ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹਿੰਸਾ ਦੀ ਘਟਨਾ ਹੋਣ ‘ਤੇ ਇਹ ਕਦਮ ਚੁੱਕਿਆ ਗਿਆ ਸੀ।

Related posts

PM ਮੋਦੀ ਨੇ ਭਾਰਤ ‘ਚ ਬਣੀ ਇਸ ਕਾਰ ਨਾਲ ਕੀਤਾ ਰੋਡ ਸ਼ੋਅ, ਆਨੰਦ ਮਹਿੰਦਰਾ ਨੇ ਕੀਤਾ ਧੰਨਵਾਦ; ਜਾਣੋ ਇਸ SUV ਦੀ ਖ਼ਾਸੀਅਤ

On Punjab

ਬ੍ਰਿਕਸ ਸੰਮੇਲਨ ਤੋਂ ਬਾਅਦ ਗ੍ਰੀਸ ਪਹੁੰਚੇ PM, ਭਾਰਤੀ ਪ੍ਰਧਾਨ ਮੰਤਰੀ ਨੇ 40 ਸਾਲ ਬਾਅਦ ਕੀਤਾ ਇਸ ਦੇਸ਼ ਦਾ ਦੌਰਾ

On Punjab

ਕਿਸਾਨਾਂ ਦੀ ਮਹਾ ਪੰਚਾਇਤ ’ਚ ਤਿੰਨ ਵੱਡੇ ਫ਼ੈਸਲੇ, ਸਰਕਾਰ ਨੇ ਨਹੀਂ ਮੰਨੀ ਮੰਗ ਤਾਂ 7 ਸਤੰਬਰ ਤੋਂ ਕਰਨਗੇ ਰੋਸ ਪ੍ਰਦਰਸ਼ਨ

On Punjab