ਸਿੱਖਣਾ ਇਕ ਨਿਰੰਤਰ, ਗਤੀਸ਼ੀਲ ਤੇ ਨਵਾਂ ਗਿਆਨ ਪ੍ਰਾਪਤ ਕਰਨ ਦੀ ਪ੍ਰਕਿਰਿਆ ਹੈ। ਮੌਜੂਦਾ ਗਿਆਨ, ਕਦਰਾਂ-ਕੀਮਤਾਂ ਜਾਂ ਵਿਹਾਰ ਵਿਚ ਤਬਦੀਲੀ ਜਾਂ ਸੋਧ ਵੀ ਸਿੱਖਣ ਦੇ ਅਰਥ ਨੂੰ ਦਰਸਾਉਂਦਾ ਹੈ। ਵਿਹਾਰ ਵਿਚ ਆਈ ਤਬਦੀਲੀ ਪਿੱਛੇ ਅਭਿਆਸ ਜਾਂ ਤਜਰਬੇ ਦਾ ਵਿਸ਼ੇਸ਼ ਯੋਗਦਾਨ ਹੁੰਦਾ ਹੈ। ਹੁਨਰ ਨੂੰ ਤਰਾਸ਼ਣਾ ਵੀ ਸਿੱਖਣ ਪ੍ਰਕਿਰਿਆ ਦਾ ਹਿੱਸਾ ਹੈ। ਮਨੁੱਖਾਂ ਕੋਲ ਹਮੇਸ਼ਾ ਕੁਝ ਨਾ ਕੁਝ ਨਵਾਂ ਸਿੱਖਣ ਦੀ ਚਾਹਤ ਤੇ ਯੋਗਤਾ ਹੁੰਦੀ ਹੈ। ਸਿੱਖਣ ਯੋਗਤਾ ਜਾਨਵਰਾਂ ਤੇ ਪੰਛੀਆਂ ਕੋਲ ਵੀ ਹੁੰਦੀ ਹੈ। ਅਸਲ ਵਿਚ ਜੀਵਨ ਦੇ ਹਰ ਪਰਿਵਰਤਨ ਪਿੱਛੇ ਸਿੱਖਣ ਯੋਗਤਾ ਕੰਮ ਕਰਦੀ ਹੈ। ਸਿੱਖਣ ਪ੍ਰਕਿਰਿਆ ਜਨਮ ਤੋਂ ਲੈ ਕੇ ਜੀਵਨ ਦੇ ਅੰਤਮ ਪਲਾਂ ਤਕ ਚਲਦਾ ਰਹਿੰਦੀ ਹੈ। ਵਿਗਿਆਨ ਅਨੁਸਾਰ ਮਾਂ ਦੇ ਪੇਟ ਵਿਚ 32 ਹਫ਼ਤਿਆਂ ਬਾਅਦ ਬੱਚੇ ਦੀ ਸਿੱਖਣ ਪ੍ਰਕਿਰਿਆ ਦਾ ਆਗ਼ਾਜ਼ ਹੋ ਜਾਂਦਾ ਹੈ।

ਸਿੱਖਣ ਦਾ ਕਾਰਜ ਉਮਰ ਭਰ ਚਲਦਾ ਰਹਿੰਦਾ ਹੈ ਅਤੇ ਕਈ ਵਾਰ ਅਸੀਂ ਬਿਨਾਂ ਨਿਰਦੇਸ਼ਨ ਤੋਂ ਵੀ ਸਿੱਖਦੇ ਰਹਿੰਦੇ ਹਾਂ। ਇਸਦਾ ਅਰਥ ਇਹ ਹੋਇਆ ਕਿ ਕਈ ਵਾਰ ਅਸੀਂ ਅਜਿਹਾ ਵੀ ਸਿੱਖਦੇ ਰਹਿੰਦੇ ਹਾਂ ਜਿਸ ਲਈ ਅਸੀਂ ਕੋਸ਼ਿਸ਼ ਹੀ ਨਹੀਂ ਕੀਤੀ ਹੁੰਦੀ। ਇਹੀ ਕਾਰਨ ਹੈ ਕਿ ਅਸੀਂ ਆਪਣੇ ਤਜਰਬੇ ਵਿੱਚੋਂ ਕਈ ਭੈੜੀਆਂ ਆਦਤਾਂ ਜਾਂ ਗੱਲਾਂ ਵੀ ਅਚੇਤ ਰੂਪ ਵਿਚ ਸਿੱਖਦੇ ਹਾਂ ਕਿਉਂਕਿ ਸਿੱਖਣ ਦਾ ਕਾਰਜ ਸੁਚੇਤ ਤੇ ਅਚੇਤ ਦੋਹਾਂ ਰੂਪਾਂ ਵਿਚ ਵਾਪਰ ਸਕਦਾ ਹੈ। ਸਿੱਖਣਾ ਉਦੇਸ਼ ਪੂਰਨ ਵੀ ਹੋ ਸਕਦਾ ਹੈ ਤੇ ਉਦੇਸ਼ ਰਹਿਤ ਵੀ। ਆਲ਼ੇ-ਦੁਆਲੇ ਦੀ ਹਰ ਸ਼ੈਅ ਸਾਨੂੰ ਸਿਖਾਉਂਦੀ ਹੈ। ਅਧਿਆਪਨ ਵੀ ਕਦੇ ਪ੍ਰਪੱਕ ਨਹੀਂ ਹੁੰਦਾ ਕਿਉਂਕਿ ਬੱਚਾ ਵੀ ਬਹੁਤ ਕੁਝ ਨਵਾਂ ਸਿਖਾਉਂਦਾ ਹੈ। ਮਨੁੱਖ ਕੁਦਰਤ ਤੋਂ ਵੀ ਬਹੁਤ ਕੁਝ ਨਵਾਂ ਸਿੱਖਦਾ ਹੈ। ਰੁੱਖ ਸਾਨੂੰ ਸਬਰ ਤੇ ਜੀਰਾਂਦ, ਧਰਤੀ ਸਾਨੂੰ ਗਤੀਸ਼ੀਲਤਾ, ਪਾਣੀ ਸਾਨੂੰ ਸਹਿਜਤਾ ਤੇ ਰਵਾਨਗੀ, ਸੂਰਜ, ਚੰਦ, ਤਾਰੇ ਸਾਨੂੰ ਅਨੁਸਾਸ਼ਨ ਸਿਖਾਉਂਦੇ ਹਨ। ਛੋਟਾ ਜੀਵ ਕੀੜੀ ਵੀ ਮਨੁੱਖ ਨੂੰ ਉੱਦਮ ਤੇ ਏਕਤਾ ਦਾ ਸਬਕ ਸਿਖਾਉਂਦੀ ਹੈ। ਮਨੁੱਖ ਬੀਤੇ ਸਮੇਂ ਦੀਆਂ ਗ਼ਲਤੀਆਂ ਅਤੇ ਤਜਰਬਿਆਂ ਤੋਂ ਵੀ ਸਿੱਖਦਾ ਹੈ। ਇਤਿਹਾਸ ਦੀਆਂ ਘਟਨਾਵਾਂ ਵੀ ਇਨਸਾਨ ਨੂੰ ਸਬਕ ਸਿਖਾਉਂਦੀਆਂ ਹਨ। ਜੋਸ਼, ਜਜ਼ਬੇ ਤੇ ਜਨੂੰਨ ਬਿਨਾਂ ਅਸਧਾਰਨ ਸਿੱਖਣ ਨਤੀਜੇ ਹਾਸਲ ਨਹੀਂ ਹੋ ਸਕਦੇ। ਸਿੱਖਣ ਲਈ ਸਮੇਂ, ਸ਼ੌਂਕ ਤੇ ਸਾਹਸ ਦੀ ਵੀ ਅਹਿਮ ਭੂਮਿਕਾ ਹੁੰਦੀ ਹੈ। ਦੁਨੀਆ ਨਾਲੋਂ ਕੁਝ ਵੱਖਰਾ ਕਰ ਕੇ ਵਿਖਾਉਣ ਲਈ ਉਮਰ ਕੋਈ ਮਾਅਨੇ ਨਹੀਂ ਰੱਖਦੀ, ਬਲਕਿ ਦਿ੍ਰੜ ਇਰਾਦਾ ਤੇ ਪ੍ਰਬਲ ਇੱਛਾ ਸ਼ਕਤੀ ਦਾ ਹੋਣਾ ਬਹੁਤ ਜ਼ਰੂਰੀ ਹੈ। ਆਮ ਤੌਰ ’ਤੇ ਪੜ੍ਹਾਈ ਨੂੰ ਵੀ ਉਮਰ ਨਾਲ ਜੋੜ ਲਿਆ ਜਾਂਦਾ ਹੈ। ਇਸ ਨਕਾਰਾਤਮਕ ਨਜ਼ਰੀਏ ਨੂੰ ਜਾਪਾਨ ਦੇ ਇਕ ਵਿਅਕਤੀ ਨੇ 96 ਸਾਲ ਦੀ ਉਮਰ ਵਿਚ ਗ੍ਰੈਜੂਏਸ਼ਨ ਕਰ ਕੇ ਗ਼ਲਤ ਸਿੱਧ ਕੀਤਾ। ਵਡੇਰੀ ਉਮਰ ਦੇ ਵਿਅਕਤੀਆਂ ਉੱਪਰ ਕੀਤੇ ਅਧਿਐਨ ਦੱਸਦੇ ਹਨ ਕਿ ਹਮੇਸ਼ਾ ਨਵਾਂ ਹੁਨਰ ਸਿੱਖਣ ਦੀ ਇੱਛਾ ਰੱਖਣ ਵਾਲਿਆਂ ਦੀ ਯਾਦ ਸ਼ਕਤੀ ਵਿਚ ਵਾ

ਸੁਕਰਾਤ ਨੇ ਕੈਦ ਦੇ ਬੰਦ ਕਮਰੇ ਵਿਚ ਬੈਠਿਆਂ ਆਪਣੀ ਮੌਤ ਦੀ ਸਜ਼ਾ ਤੋਂ ਕੁਝ ਦਿਨ ਪਹਿਲਾਂ ਕਿਸੇ ਵਿਅਕਤੀ ਨੂੰ ਜੇਲ੍ਹ ਤੋਂ ਬਾਹਰ ਮਧੁਰ ਸੰਗੀਤ ਵਜਾਉਂਦੇ ਸੁਣਿਆ ਅਤੇ ਉਸ ਵਿਅਕਤੀ ਤੋਂ ਸੰਗੀਤ ਸਿੱਖਣ ਦੀ ਇੱਛਾ ਜਾਹਰ ਕੀਤੀ। ਸੁਕਰਾਤ ਦੀ ਇਸ ਅਨੋਖੀ ਇੱਛਾ ਤੋਂ ਸਾਰੇ ਹੈਰਾਨ ਸਨ। ਆਖਿਰ ਉਸਨੇ ਕੈਦ ਦੌਰਾਨ ਹੀ ਮਧੁਰ ਸੰਗੀਤ ਵਜਾਉਣਾ ਸਿੱਖ ਲਿਆ ਤੇ ਕਿਹਾ ਕਿ ਮੈਂ ਜੀਵਨ ਦੇ ਆਖ਼ਰੀ ਪਲਾਂ ਤਕ ਇਸ ਕਰਕੇ ਨਵਾਂ ਸਿੱਖਣਾ ਚਾਹੁੰਦਾ ਹਾਂ ਤਾਂ ਜੋ ਅੱਜ ਨੂੰ ਬੀਤ ਚੁੱਕੇ ਕੱਲ੍ਹ ਨਾਲੋਂ ਬਿਹਤਰ ਸਮਝ ਸਕਾਂ। ਸੁਕਰਾਤ ਇਸ ਸਿਧਾਂਤ ਦਾ ਪੱਕਾ ਹਿਮਾਇਤੀ ਸੀ ਕਿ ਜ਼ਿੰਦਗੀ ਵਿਚ ਕੁਝ ਨਾ ਕੁਝ ਨਵਾਂ ਸਿੱਖਣ ਦੀ ੳੇੁਮੰਗ ਨੂੰ ਉਮਰ ਦੀ ਸੀਮਾ ਵਿਚ ਨਹੀਂ ਬੰਨਿਆ ਜਾ ਸਕਦਾ। ਇਸੇ ਸਕਾਰਾਤਮਕ ਨੁਕਤੇ ਤਹਿਤ ਅਨੇਕਾਂ ਵਡੇਰੀ ਉਮਰ ਦੇ ਵਿਅਕਤੀ ਆਧੁਨਿਕ ਤਕਨੀਕ ਜਿਵੇਂ ਕੰਪਿਊਟਰ, ਸਮਾਰਟ ਫੋਨ, ਇੰਟਰਨੈੱਟ ਆਦਿ ਦੀ

ਸਿੱਖਣਾ ਵੀ ਇਕ ਕਲਾ ਹੈ। ਕਈ ਬਿਨਾਂ ਹੱਥਾਂ ਤੋਂ ਲਿਖ ਸਕਦੇ ਹਨ। ਕਈ ਬਿਨਾਂ ਪੈਰਾਂ ਤੋਂ ਲਿਖ ਸਕਦੇ ਹਨ। ਕਈ 10-10 ਭਾਸ਼ਾਵਾਂ ਦੇ ਗਿਆਤਾ ਹੁੰਦੇ ਹਨ। ਕਈ ਖਿਡਾਰੀ ਅਨੇਕਾਂ ਖੇਡਾਂ ਵਿਚ ਮੋਹਰੀ ਹੁੰਦੇ ਹਨ। ਇਹ ਸਭ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਤੇ ਸਿਰੜੀ ਇਨਸਾਨਾਂ ਦੇ ਹਿੱਸੇ ਆਉਂਦਾ ਹੈ। ਕਈ ਅਣਸੁਖਾਵੇਂ ਹਾਲਾਤਾਂ ਵਿਚ ਵੀ ਹੈਰਾਨੀਜਨਕ ਸਫਲਤਾ ਦੇ ਝੰਡੇ ਗੱਡ ਦਿੰਦੇ ਹਨ ਤੇ ਕਈ ਸੁਖਾਵੇਂ ਤੇ ਸਹੂਲਤ ਭਰਪੂਰ ਮਾਹੌਲ ਵਿਚ ਵੀ ਸੰਤੁਸ਼ਟੀਜਨਕ ਨਤੀਜਾ ਨਹੀਂ ਦੇ ਪਾਉਂਦੇ। ਇਸਦੇ ਪਿੱਛੇ ਭਾਵੇਂ ਵਿਅਕਤੀਗਤ ਵਿੰਭਿਨਤਾ ਦਾ ਕਾਰਕ ਤਾਂ ਹੁੰਦਾ ਹੀ ਹੈ ਪਰ ਅਸਲ ਵਿਚ ਸਿੱਖਣ ਸਮਰੱਥਾ, ਅੰਦਰੂਨੀ ਜਜ਼ਬਾ ਤੇ ਰੁਚੀ ਵੀ ਅਹਿਮ ਯੋਗਦਾਨ ਅਦਾ ਕਰਦੇ ਹਨ।

ਸਿੱਖਣ ਦਾ ਉਦੇਸ਼ ਕੇਵਲ ਗਿਆਨ ਹਾਸਲ ਕਰਨਾ ਹੀ ਨਹੀਂ ਹੁੰਦਾ ਬਲਕਿ ਸ਼ੁਗਲ, ਮਨੋਰੰਜਨ ਤੇ ਸ਼ੌਕ ਵੀ ਸਿੱਖਣ ਦੇ ਕਾਰਕ ਹਨ। ਕੋਈ ਡਰ ਨਾਲ ਸਿੱਖਦਾ ਹੈ ਤੇ ਕੋਈ ਪਿਆਰ ਨਾਲ਼। ਕੋਈ ਰਿਜ਼ਕ ਲਈ ਸਿੱਖਦਾ ਹੈ ਤੇ ਕੋਈ ਸ਼ੁਗਲ ਲਈ। ਮਨੋਵਿਗਿਆਨ ਅਨੁਸਾਰ ਜਦ ਤੇ ਵਾਤਾਵਰਨ ਵੀ ਸਿੱਖਣ ਨੂੰ ਪ੍ਰਭਾਵਿਤ ਕਰਦੇ ਹਨ। ਜਦ ਦੇ ਗੁਣ-ਸੂਤਰ ਸਿੱਖਣ ਦੇ ਰੁਝਾਨ ਤੇ ਗਤੀ ਨੂੰ ਦਿਸ਼ਾ ਨਿਰਦੇਸ਼ਿਤ ਕਰਦੇ ਹਨ। ਜਦ ਉੱਪਰ ਨਕਾਰਾਤਮਕ ਜਾਂ ਸਕਾਰਾਤਮਕ ਵਾਤਾਵਰਨ ਦਾ ਵੀ ਪ੍ਰਭਾਵ ਪੈਂਦਾ ਹੈ। ਇਕ ਤੋਤਾ ਜਾਂ ਕੋਈ ਹੋਰ ਪਾਲਤੂ ਜਾਨਵਰ ਮਨੁੱਖ ਦੀ ਸੰਗਤ ਵਿਚ ਰਹਿ ਕੇ ਮਨੁੱਖ ਦੀ ਭਾਸ਼ਾ ਤੇ ਹਰਕਤਾਂ ਦੀ ਸਮਝ ਤੇ ਨਕਲ ਅਤੇ ਇਕ ਬੱਚਾ ਜੰਗਲ ਵਿਚ ਰਹਿ ਕੇ ਜਾਨਵਰਾਂ ਵਾਂਗ ਆਵਾਜ਼ਾਂ ਬੋਲਣਾ ਸਿੱਖ ਜਾਂਦਾ ਹੈ। ਸਿੱਖਣ ਸਮਰੱਥਾ ਨੂੰ ਗਿਆਨ ਇੰਦਰੀਆਂ ਵੀ ਪ੍ਰਭਾਵਿਤ ਕਰਦੀਆਂ ਹਨ। ਕੇਵਲ ਵੇਖਣ ਨਾਲ਼ੋਂ ਹੱਥੀਂ ਕਰ ਕੇ ਵਧੇਰੇ ਸਿੱਖਿਆ ਵਧੇਰੇ ਕਾਰਗਰ ਅਤੇ ਬੰਦ ਕਮਰੇ ਨਾਲੋਂ ਕੁਦਰਤ ਸੰਗ ਖੁੱਲ੍ਹੇ ਵਾਤਾਵਰਨ ਵਿਚ ਇਕਮਿਕ ਰਹਿ ਕੇ ਸਿੱਖਿਆ ਵਧੇਰੇ ਚਿਰਸਥਾਈ ਹੁੰਦਾ ਹੈ। ਰੁਚੀ, ਧਿਆਨ ਤੇ ਸਾਧਨਾ ਵੀ ਸਿੱਖਣ ਪ੍ਰਕਿਰਿਆ ਦੇ ਮੂਲ ਅਧਾਰ ਹਨ। ਜ਼ਿੰਦਗੀ ਦੇ ਕੌੜੇ-ਮਿੱਠੇ ਤਜਰਬੇ ਵੀ ਤਾਉਮਰ ਸਬਕ ਸਿਖਾਉਂਦੇ ਰਹਿੰਦੇ ਹਨ ਪਰ ਇਨ੍ਹਾਂ ਤਜਰਬਿਆਂ ਦੀ ਕੋਈ ਵਿਰਲਾ ਹੀ ਸੁਵਰਤੋਂ ਕਰ ਪਾਉਂਦਾ ਹੈ। ਕੋਈ ਵੀ ਮਨੁੱਖ ਪ੍ਰਪੱਕ ਨਹੀਂ ਹੁੰਦਾ। ਇਸ ਲਈ ਮਨੁੱਖ ਸਾਰੀ ਉਮਰ ਸਿੱਖਦਾ ਰਹਿੰਦਾ ਹੈ ਅਤੇ ਮਨੁੱਖ ਦੀ ਮੌਤ ਸਮੇਂ ਹੀ ਉਸ ਲਈ ‘ਪੂਰਾ ਹੋਣਾ’ ਸ਼ਬਦ ਵਰਤਿਆ ਜਾਂਦਾ ਹੈ।