PreetNama
ਖਬਰਾਂ/News

ਸਿੱਖਿਆ ਅਧਿਕਾਰੀਆਂ ਵੱਲੋ ਪੰਜਵੀਂ ਦੇ ਪ੍ਰੀਖਿਆ ਸੈਂਟਰ ਵਿਜ਼ਿਟ ਕਰਕੇ ਵਿਦਿਆਰਥੀਆਂ ਨੂੰ ਸ਼ੁਭ ਇੱਛਾਵਾਂ ਦਿੱਤੀਆਂ

ਸਿੱਖਿਆ ਵਿਭਾਗ ਵੱਲੋਂ ਭੇਜੀ ਪੰਜਵੀਂ ਦੀ ਬੋਰਡ ਦੀ ਪਰੀਖਿਆ ਅੱਜ ਸ਼ੁਰੂ ਹੋ ਗਈ। ਅੱਜ ਪਹਿਲੇ ਦਿਨ ਜ਼ਿਲ੍ਹਾ ਸਿੱਖਿਅਾ ਅਫ਼ਸਰ (ਅੈ.ਸਿੱ) ਸ਼੍ਰੀਮਤੀ ਕੁਲਵਿੰਦਰ ਕੌਰ ਜੀ ਦੀ ਅਗਵਾੲੀ ਹੇਠ ੳੁੱਪ ਜ਼ਿਲ੍ਹਾ ਸਿੱਖਿਅਾ ਅਫ਼ਸਰ (ਅੈ.ਸਿੱ) ਸ.ਸੁਖਵਿੰਦਰ ਸਿੰਘ, ਸ਼੍ਰੀਮਤੀ ਰੁਪਿੰਦਰ ਕੌਰ ਅਤੇ ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਸ਼੍ਰੀ ਮਹਿੰਦਰ ਸ਼ੈਲੀ ਵੱਲੋਂ ਵੱਖ-ਵੱਖ ਸੈਂਟਰ ਵਿਜਟ ਕਰਕੇ ਵਿਦਿਆਰਥੀਆਂ ਨੂੰ ਪੈੱਨ ਤੇ ਟਾਫ਼ੀਆਂ ਵੰਡਦੇ ਹੋਏ ਸ਼ੁਭ ਇੱਛਾਵਾਂ ਦਿੱਤੀਆਂ। ਉਪਰੋਕਤ ਜਾਣਕਾਰੀ ਦਿੰਦਿਅਾਂ ੳੁੱਪ ਜ਼ਿਲ੍ਹਾ ਸਿੱਖਿਅਾ ਅਫ਼ਸਰ (ਅੈ.ਸਿੱ) ਸ.ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੰਜਵੀਂ ਦੀ ਪ੍ਰੀਖਿਆ ਸੰਚਾਰੂ ਢੰਗ ਨਾਲ ਨਾਲ ਚਲਾਉਣ , ਨਕਲ ਰਹਿਤ ਪ੍ਰੀਖਿਆ ਤੇ ਵਿਦਿਆਰਥੀਆਂ ਦੀ ਸਹੂਲਤ ਲਈ ਸਿੱਖਿਆ ਵਿਭਾਗ ਦੀਆ ਹਦਾਇਤਾਂ ਤੇ ਅਮਲ ਕਰਦਿਆਂ ਸਕੂਲ ਪੱਧਰ ਤੇ ਹੀ ਸੈਂਟਰ ਬਣਾਏ ਗਏ ਹਨ , ਜਿਸ ਵਿੱਚ ਦੂਸਰੇ ਸਕੂਲ ਤੋਂ ਅਧਿਆਪਕਾਂ ਦੀ ਡਿਊਟੀ ਲਗਾਈ ਗਈ ਹੈ।ਉਨ੍ਹਾਂ ਵੱਲੋਂ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਵੱਖ-2 ਬਲਾਕਾਂ ਦੇ ਪ੍ਰੀਖਿਆ ਸੈਂਟਰ ਵਿਜਟ ਕਰਕੇ ਬੱਚਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਦੌਰਾਨ ੳੁੱਪ ਜ਼ਿਲ੍ਹਾ ਸਿੱਖਿਅਾ ਅਫ਼ਸਰ (ਅੈ.ਸਿੱ) ਨੇ ਦੱਸਿਅਾ ਕਿ ਜ਼ਿਲ੍ਹੇ ਦੇ ਬਲਾਕ ਪ੍ਰਾੲਿਮਰੀ ਸਿੱਖਿਅਾਂ ਅਫ਼ਸਰ ਸਾਹਿਬਾਨ ਅਤੇ ਸੀ.ਅੈੱਚ.ਟੀ ਸਾਹਿਬਾਨ ਵੱਲੋਂ ਅਾਪਣੇ -2 ਬਲਾਕਾਂ ਦੇ ਸਕੂਲਾਂ ਦੇ ਪ੍ਰੀਖਿਅਾਵਾਂ ਕੇਂਦਰ ਦਾ ਨਿਰੀਖਣ ਕੀਤਾ ਅਤੇ ਵਿਦਿਅਾਰਥੀਅਾਂ ਨੂੰ ਮਠਿਅਾੲੀਅਾਂ ,ਟੌਫੀਅਾਂ ਅਤੇ ਸਟੇਸ਼ਨਰੀ ਵੰਡ ਕੇ ਪ੍ਰੀਖਿਅਾ ਲੲੀ ਸ਼ੁੱਭ ੲਿੱਛਾਵਾਂ ਦਿੱਤੀਅਾਂ। ਉਨ੍ਹਾ ਦੱਸਿਆਂ ਕਿ ਅਧਿਆਪਕਾਂ ਨੂੰ ਵਧੀਆਂ ਮਾਹੌਲ ਲਈ ਹਦਾਇਤਾਂ ਜਾਰੀ ਕੀਤੀਆਂ ਹਨ ਤਾਂ ਜੋ ਵਿਦਿਆਰਥੀ ਭੈ ਮੁਕਤ ਹੋ ਕੇ ਪ੍ਰੀਖਿਆ ਦੇ ਸਕਣ।

Related posts

ਆਲੂ ਉਤਪਾਦਕਾਂ ‘ਤੇ ਸੰਕਟ ਦੀ ਘੜੀ, ਬਿਜਲੀ ਪੂਰੀ ਨਾ ਆਉਣ ਕਾਰਨ ਪਾਣੀ ਤੋਂ ਵਾਂਝੇ

On Punjab

ਦੇਸ਼ ਵਿਆਪੀ ਹੜਤਾਲ ਨੂੰ ਪੰਜਾਬ ਰੋਡਵੇਜ਼ ਵੱਲੋਂ ਸਮਰਥਨ

Pritpal Kaur

Research Paper Writing Services

Pritpal Kaur