PreetNama
ਖਬਰਾਂ/News

ਸਿੱਖਿਆ, ਖੇਡਾਂ, ਵਾਤਾਵਰਨ ਤੇ ਸਮਾਜ ਸੇਵੀ ਕੰਮਾਂ ਵਿੱਚ ਅਹਿਮ ਭੂਮਿਕਾ ਨਿਭਾਅ ਰਹੀ ਹੈ ਮਯੰਕ ਫਾਊਂਡੇਸ਼ਨ

ਸਿੱਖਿਆ, ਖੇਡਾਂ, ਵਾਤਾਵਰਨ ਤੇ ਸਮਾਜ ਸੇਵੀ ਕੰਮਾਂ ਵਿੱਚ ਅਹਿਮ ਭੂਮਿਕਾ ਨਿਭਾਅ ਰਹੀ ਹੈ ਮਯੰਕ ਫਾਊਂਡੇਸ਼ਨ
– ਫਾਊਂਡੇਸ਼ਨ ਦੇ ਕੰਮਾਂ ਨੂੰ ਸ਼ਲਾਘਾਯੋਗ ਦੱਸ ਕੇ ਜ਼ਿਲਾ ਪ੍ਰਸ਼ਾਸਨ ਕਰ ਚੁੱਕਾ ਹੈ ਸਨਮਾਨਿਤ
– ਸੜਕ ਹਾਦਸਿਆਂ ਵਿੱਚ ਕਮੀ ਤੇ ਕੀਮਤੀ ਜਾਨਾਂ ਬਚਾਉਣ ਵਿੱਚ ਟਰੈਫਿਕ ਜਾਗਰੂਕਤਾ ਮੁਹਿੰਮ ਚਲਾ ਰਹੀ ਹੈ ਫਾਊਂਡੇਸ਼ਨ

ਸ਼ਹੀਦਾਂ ਦੇ ਸ਼ਹਿਰ ਫਿਰੋਜ਼ਪੁਰ ਦੇ ਸਮਾਜ ਸੇਵੀ ਕੰਮਾਂ ਵਿੱਚ ਮੋਹਰੀ ਰਹਿਣ ਵਾਲੀ ਮਯੰਕ ਫਾਊਂਡੇਸ਼ਨ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ, ਜਿਸਦੇ ਚੱਲਦੇ ਜਿੱਥੇ ਇਸ ਸੰਸਥਾ ਨੂੰ ਜ਼ਿਲਾ ਪ੍ਰਸ਼ਾਸਨ ਵੱਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ ਤਾਂ ਉੱਥੇ ਹੀ ਜਦੋਂ ਵੀ ਸਮਾਜ ਸੇਵਾ ਦੀ ਗੱਲ ਆਉਂਦੀ ਹੈ ਹਰੇਕ ਦੇ ਮੂੰਹ ਤੇ ਮਯੰਕ ਫਾਊਂਡੇਸ਼ਨ ਦਾ ਨਾਮ ਹੀ ਹੁੰਦਾ ਹੈ । ਫਾਊਂਡੇਸ਼ਨ ਦੇ ਬਾਨੀ ਮੈਂਬਰ ਦੀਪਕ ਸ਼ਰਮਾ ਨੇ ਕਿਹਾ ਕਿ ਨਿਰਾਸ਼ਾ ਨੂੰ ਆਸ਼ਾ ਵਿੱਚ ਬਦਲਣ ਤੇ ਖੁਸ਼ੀਆਂ ਵੰਡਣ ਵਿੱਚ ਮੋਹਰੀ ਸੰਸਥਾ ਦਾ ਨਾਂ ਹੀ ਮਯੰਕ ਫਾਊਂਡੇਸ਼ਨ ਹੈ ਜਿਸ ਦੁਆਰਾ ਖੇਡਾਂ, ਸਿੱਖਿਆ, ਸਮਾਜਿਕ ਕਾਰਜਾਂ ਵਿੱਚ ਲੋੜਵੰਦਾਂ ਦੀ ਸੇਵਾ ਦਾ ਯਤਨ ਕੀਤਾ ਜਾ ਰਿਹਾ ਹੈ । ਉਹਨਾਂ ਦੱਸਿਆ ਕਿ ਇਹ ਕੋਈ ਐੱਨ.ਜੀ.ਓ. ਨਹੀਂ ਬਲਕਿ ਇੱਕ ਅਹਿਸਾਸ ਹੈ । ਸਾਲ 2019 ਵਿੱਚ ਫਾਊਂਡੇਸ਼ਨ ਦੁਆਰਾ ਪੇਂਟਿੰਗ ਮੁਕਾਬਲੇ, ਮਯੰਕ ਸ਼ਰਮਾ ਮੈਮੋਰੀਅਲ ਐਕਸੀਲੈਂਸ ਅਵਾਰਡਜ਼, ਹਰਿਆਵਲ ਲਹਿਰ ਤਹਿਤ ਸੀਡ ਬੰਬ ਪ੍ਰੋਜੈਕਟ, ਮੈਗਾ ਖੂਨਦਾਨ ਕੈਂਪ, ਬੈਡਮਿੰਟਨ ਚੈਂਪੀਅਨਸ਼ਿਪ ਤੇ ਇੱਕ ਸ਼ਾਮ ਮਯੰਕ ਕੇ ਨਾਮ ਵਰਗੇ ਆਯੋਜਨ ਕਰਵਾਏ ਗਏ ।

ਜ਼ਿਲਾ ਪ੍ਰਸ਼ਾਸਨ ਦੇ ਹਰ ਪ੍ਰੋਜੈਕਟ ਵਿੱਚ ਸਹਿਯੋਗ

ਹਾਲ ਹੀ ਵਿੱਚ ਜ਼ਿਲਾ ਪ੍ਰਸ਼ਾਸਨ ਵੱਲੋਂ ਚਲਾਏ ਗਏ ਵੱਖ-ਵੱਖ ਪ੍ਰੋਜੈਕਟਾਂ ਵਿੱਚ ਮਯੰਕ ਫਾਊਂਡੇਸ਼ਨ ਦੇ ਵਲੰਟੀਅਰਾਂ ਨੇ ਵਧ-ਚੜ੍ਹ ਕੇ ਯੋਗਦਾਨ ਦਿੱਤਾ ਹੈ, ਜਿਸ ਤੋਂ ਪ੍ਰਭਾਵਿਤ ਹੋ ਕੇ ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਮਯੰਕ ਫਾਊਂਡੇਸ਼ਨ ਦੇ ਕੰਮਾਂ ਦੀ ਸ਼ਲਾਘਾ ਕੀਤੀ ਹੈ । ਫਾਊਂਡੇਸ਼ਨ ਦੁਆਰਾ ਮੈਰਾਥਨ, ਸਾਈਕਲ ਰੈਲੀ, ਸਵੀਪ ਪ੍ਰੋਗਰਾਮ, ਪਲਾਂਟੇਸ਼ਨ, ਸਵੱਛ ਭਾਰਤ ਕੈਂਪੇਨ ਵਿੱਚ ਜ਼ਿਲਾ ਪ੍ਰਸ਼ਾਸਨ ਦੇ ਮੋਢੇ ਨਾਲ ਮੋਢਾ ਜੋੜ ਕੇ ਸਹਿਯੋਗ ਦਿੱਤਾ ਹੈ ।

ਸੜਕੀ ਆਵਾਜਾਈ ਨਿਯਮਾਂ ਪ੍ਰਤੀ ਜਾਗਰੂਕਤਾ ਵਿੱਚ ਨਿਭਾਈ ਮਹੱਤਵਪੂਰਨ ਭੂਮਿਕਾ

ਉਹਨਾਂ ਨੇ ਅੱਗੇ ਦੱਸਿਆ ਕਿ ਫਾਊਂਡੇਸ਼ਨ ਦੁਆਰਾ ਸੜਕੀ ਆਵਾਜਾਈ ਨਿਯਮਾਂ ਪ੍ਰਤੀ ਜਾਗਰੂਕਤਾ ਫੈਲਾਉਣ ਦੇ ਮਕਸਦ ਨਾਲ ਦੀਵਾਲੀ ਦੇ ਮੌਕੇ ਤੇ “ਵਿਅਰ ਯੂਅਰ ਹੈਲਮਟ” ਚਲਾ ਕੇ 500 ਤੋਂ ਜ਼ਿਆਦਾ ਲੋਕਾਂ ਨੂੰ ਹੈਲਮਟ ਵੰਡਣ ਤੋਂ ਇਲਾਵਾ ਧੁੰਦ ਦੇ ਦਿਨਾਂ ਵਿੱਚ ਵਾਹਨਾਂ ਤੇ ਰਿਫਲੈਕਟਰ ਲਾਏ ਗਏ ਤੇ ਉਹਨਾਂ ਨੂੰ ਇਹਨਾਂ ਕੰਮਾਂ ਵਿੱਚ ਜ਼ਿਲਾ ਪੁਲਿਸ ਦਾ ਬਹੁਤ ਸਹਿਯੋਗ ਮਿਲ ਰਿਹਾ ਹੈ । ਅਪ੍ਰੈਲ ਮਹੀਨੇ ਵਿੱਚ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਪੇਂਟਿੰਗ ਮੁਕਾਬਲੇ ਕਰਵਾਏ ਗਏ ਜਿਸ ਵਿੱਚ 2500 ਤੋਂ ਜ਼ਿਆਦਾ ਵਿਦਿਆਰਥੀਆਂ ਨੇ ਭਾਗ ਲਿਆ । ਉੱਥੇ ਹੀ ਜ਼ਿਲੇਦੇ ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ ਵਿੱਚ ਆਵਾਜਾਈ ਨਿਯਮਾਂ ਪ੍ਰਤੀ ਜਾਗਰੂਕਤਾ ਤੇ ਸੈਮੀਨਾਰ ਵੀ ਕਰਵਾਏ ਗਏ । ਵਾਤਾਵਰਨ ਦੀ ਸੰਭਾਲ ਸਬੰਧੀ ਸੰਦੇਸ਼ ਦਿੰਦੇ ਹੋਏ ਸਕੂਲਾਂ ਵਿੱਚ ਪੌਦਿਆਂ ਨੂੰ ਬੱਚਿਆਂ ਦੇ ਨਾਂ ਦੇ ਕੇ ਪਲਾਂਟੇਸ਼ਨ ਕੀਤੀ ਗਈ ਅਤੇ ਬੱਚਿਆਂ ਨੂੰ ਪੌਦਿਆਂ ਦੀ ਸੰਭਾਲ ਦਾ ਜ਼ਿੰਮਾ ਸੌਂਪਿਆ ਗਿਆ ਤਾਂ ਕਿ ਬੱਚੇ ਰੋਜ਼ਾਨਾ ਸਕੂਲ ਆ ਕੇ ਪੌਦਿਆਂ ਦੀ ਦੇਖਭਾਲ ਕਰ ਸਕਣ । ਇਸ ਜ਼ਰੀਏ ਜਿੱਥੇ ਹਰਿਆਲੀ ਵਧੇਗੀ ਉੱਥੇ ਬੱਚਿਆਂ ਦੇ ਦਿਲਾਂ ਵਿੱਚ ਪੌਦਿਆਂ ਪ੍ਰਤੀ ਪਿਆਰ ਵੀ ਵਧੇਗਾ । ਜ਼ਿਲੇ ਵਿੱਚ ਦਸਵੀਂ ਤੇ ਬਾਰਵੀਂ ਵਿੱਚ ਅੱਵਲ ਆਉਣ ਵਾਲੇ ਵਿਦਿਆਰਥੀਆਂ ਦੀ ਹੌਂਸਲਾ-ਹਫਜ਼ਾਈ ਲਈ ਉਹਨਾਂ ਨੂੰ ਐਕਸੀਲੈਂਸ ਅਵਾਰਡ ਦੇ ਕੇ ਕਰਨ ਤੋਂ ਇਲਾਵਾ ਜ਼ਿੰਦਗੀ ਵਿੱਚ ਅੱਗੇ ਵਧਣ ਇਸ ਲਈ ਟੀਚਾ ਨਿਰਧਾਰਤ ਕਰਨ ਦੀ ਸਿੱਖਿਆ ਦਿੰਦੇ ਹੋਏ ਪ੍ਰੋਗਰਾਮ ਅਯੋਜਿਤ ਕਰਵਾਇਆ ਗਿਆ ਤਾਂ ਕਿ ਸਰਹੱਦੀ ਜ਼ਿਲੇ ਦਾ ਹਰ ਬੱਚਾ ਅੱਗੇ ਵਧ ਕੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਜ਼ਿਲੇ ਦਾ ਨਾਮ ਰੌਸ਼ਨ ਕਰ ਸਕਣ ।

ਫਿਰੋਜ਼ਪੁਰ ਵਿੱਚ ਉਹ ਕੀਤਾ ਜੋ ਪਹਿਲਾਂ ਕਦੇ ਨਹੀਂ ਹੋਇਆ – ਅਨਿਰੁਧ ਗੁਪਤਾ

ਫਾਊਂਡੇਸ਼ਨ ਦੇ ਪ੍ਰਧਾਨ ਅਨਿਰੁਧ ਗੁਪਤਾ ਨੇ ਕਿਹਾ ਕਿ ਮਯੰਕ ਫਾਊਂਡੇਸ਼ਨ ਨੇ ਸਰਹੱਦੀ ਜ਼ਿਲੇ ਵਿੱਚ ਉਹ ਕੰਮ ਕੀਤੇ ਹਨ ਜੋ ਇੱਥੇ ਪਹਿਲਾਂ ਕਦੇ ਨਹੀਂ ਹੋਏ । ਟਰੈਫਿਕ ਜਾਗਰੂਕਤਾ ਵਿੱਚ ਫਾਊਂਡੇਸ਼ਨ ਦੇ ਹਰੇਕ ਮੈਂਬਰ ਨੇ ਜਾਗਰੂਕਤਾ ਫੈਲਾਉਣ ਵਿੱਚ ਕਮੀ ਨਹੀਂ ਛੱਡੀ ਤੇ ਉੱਥੇ ਹੀ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਤੀ ਉਤਸ਼ਾਹਿਤ ਕਰਨ ਲਈ ਐਕਸੀਲੈਂਸ ਅਵਾਰਡ ਦੇਣਾ, ਇੱਕ ਮੈਦਾਨ ਵਿੱਚ ਹਜ਼ਾਰਾਂ ਵਿਦਿਆਰਥੀਆਂ ਦਾ ਇੱਕਠੇ ਪੇਂਟਿੰਗ ਮੁਕਾਬਲੇ, ਮੈਰਾਥਨ, ਬੈਡਮਿੰਟਨ ਚੈਂਪੀਅਨਸ਼ਿਪ ਕਰਵਾਉਣਾ ਮਯੰਕ ਫਾਊਂਡੇਸ਼ਨ ਦੇ ਅਹਿਮ ਉੱਦਮ ਹਨ ਜਿਸ ਵਿੱਚ ਸਾਰਿਆਂ ਦਾ ਸਹਿਯੋਗ ਮਿਲਿਆ ਹੈ । ਭਵਿੱਖ ਵਿੱਚ ਵੀ ਫਾਊਂਡੇਸ਼ਨ ਖੇਡਾਂ, ਸਿੱਖਿਆ, ਵਾਤਾਵਰਨ ਸਹਿਤ ਸਮਾਜਿਕ ਕਾਰਜਾਂ ਵਿੱਚ ਹੋਰ ਵੀ ਵਧੀਆ ਕੰਮ ਕਰੇਗੀ ।

ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਮਯੰਕ ਫਾਊਂਡੇਸ਼ਨ ਦੁਆਰਾ ਜੋ ਟਰੈਫਿਕ ਜਾਗਰੂਕਤਾ ਅਭਿਆਨ ਚਲਾਇਆ ਜਾ ਰਿਹਾ ਹੈ ਉਸ ਨਾਲ ਹਾਦਸਿਆਂ ਵਿੱਚ ਕਮੀ ਹੋਵੇਗੀ ਤੇ ਨਾਲ-ਨਾਲ ਅਨੇਕਾਂ ਕੀਮਤੀ ਜਾਨਾਂ ਵੀ ਬਚਣਗੀਆਂ । ਸੰਸਥਾ ਵੱਲੋਂ ਬਿਹਤਰੀਨ ਕੰਮ ਕੀਤਾ ਜਾ ਰਿਹਾ ਹੈ ।

– ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਕਿਹਾ ਕਿ ਪ੍ਰਸ਼ਾਸਨ ਦੁਆਰਾ ਕਰਵਾਏ ਗਏ ਅਨੇਕਾਂ ਪ੍ਰੋਜੈਕਟਾਂ ਵਿੱਚ ਫਾਊਂਡੇਸ਼ਨ ਨੇ ਸਮਰਪਿਤ ਹੋ ਕੇ ਯੋਗਦਾਨ ਦਿੱਤਾ ਹੈ ਅਤੇ ਉਹ ਸੰਸਥਾ ਦੇ ਕੰਮਾਂ ਦੀ ਦਿਲ ਦੀਆਂ ਗਹਿਰਾਈਆਂ ਤੋਂ ਤਾਰੀਫ ਕਰਦੇ ਹਨ ।

-ਐੱਸ.ਐੱਸ.ਪੀ. ਵਿਵੇਕ ਸ਼ੀਲ ਸੋਨੀ ਨੇ ਕਿਹਾ ਕਿ ਪੁਲਿਸ ਵਿਭਾਗ ਨਾਲ ਮਿਲ ਕੇ ਟਰੈਫਿਕ ਜਾਗਰੂਕਤਾ ਫੈਲਾਉਣ, ਰਿਫਲੈਕਟਰ ਲਗਾਉਣ ਤੇ ਹੈਲਮਟ ਮੁਹਿੰਮ ਵਿੱਚ ਪਹਿਲੀ ਵਾਰ ਉਹਨਾਂ ਨੇ ਵੇਖਿਆ ਹੈ ਕਿ ਕੋਈ ਸੰਸਥਾ ਐਨੀ ਜਾਗਰੂਕ ਹੈ ਤੇ ਲੋਕਾਂ ਵਿੱਚ ਜਾਗਰੂਕਤਾ ਫੈਲਾ ਰਹੀ ਹੈ ।

-ਨਗਰ ਕੌਂਸਲ ਦੇ ਪ੍ਰਧਾਨ ਅਸ਼ਵਨੀ ਗਰੋਵਰ ਨੇ ਦੱਸਿਆ ਕਿ ਸਮਾਜ ਸੇਵਾ ਦੇ ਖੇਤਰ ਵਿੱਚ ਮਯੰਕ ਫਾਊਂਡੇਸ਼ਨ ਦਾ ਯੋਗਦਾਨ ਸਲਾਹੁਣਯੋਗ ਹੈ । ਸੰਸਥਾ ਦੇ ਪ੍ਰਧਾਨ ਅਨਿਰੁਧ ਗੁਪਤਾ, ਰਾਕੇਸ਼ ਕੁਮਾਰ, ਦੀਪਕ ਸ਼ਰਮਾ ਸਮੇਤ ਸਾਰੇ ਮੈਂਬਰ ਪੂਰੇ ਤਨ-ਮਨ-ਧਨ ਨਾਲ ਪੂਰੀ ਨਿਸ਼ਠਾ ਨਾਲ ਮਾਨਵਤਾ ਦੀ ਭਲਾਈ ਵਿੱਚ ਜੁਟੇ ਹੋਏ ਹਨ ।

ਇਹ ਹਨ ਫਾਊਂਡੇਸ਼ਨ ਦੇ ਐਕਟਿਵ ਮੈਂਬਰ

ਫਾਊਂਡੇਸ਼ਨ ਦੇ ਪ੍ਰਧਾਨ ਅਨਿਰੁਧ ਗੁਪਤਾ, ਸਕੱਤਰ ਰਾਕੇਸ਼ ਕੁਮਾਰ, ਡਾ. ਗ਼ਜ਼ਲਪਰੀਤ ਸਿੰਘ, ਪ੍ਰਿੰਸੀਪਲ ਰਾਜੇਸ਼ ਮਹਿਤਾ, ਅਸ਼ਵਨੀ ਸ਼ਰਮਾ, ਪ੍ਰਿੰਸੀਪਲ ਸੰਜੀਵ ਟੰਡਨ, ਮਨੋਜ ਗੁਪਤਾ, ਦਿਨੇਸ਼ ਕੁਮਾਰ, ਡਾ. ਤਨਜੀਤ ਬੇਦੀ, ਦੀਪਕ ਨਰੂਲਾ, ਵਿਪੁਲ ਨਾਰੰਗ, ਦੀਪਕ ਗਰੋਵਰ, ਅਨੁਰਾਗ ਏਰੀ, ਜਤਿੰਦਰ ਸੰਧਾ, ਅਨਿਲ ਮਛਰਾਲ, ਅਮਿਤ ਆਨੰਦ, ਸੰਦੀਪ ਸਹਿਗਲ, ਅੰਸ਼ੂ ਦੇਵਗਨ, ਐਡਵੋਕੇਟ ਕਰਨ ਪੁੱਗਲ, ਐਡਵੋਕੇਟ ਰਨਵਿਕ ਮਹਿਤਾ, ਐਡਵੋਕੇਟ ਰੋਹਿਤ ਗਰਗ ,ਸਵੀਟਨ ਅਰੋੜਾ, ਨਵਿੰਦਰ ਸਿੰਘ, ਇੰਜੀ. ਬੋਹੜ ਸਿੰਘ, ਸੁਭੋਦ ਕੱਕੜ, ਅਨਿਰੁਧ ਖੰਨਾ, ਰਕੇਸ਼ ਮਾਹਰ, ਸੁਨੀਲ ਅਰੋੜਾ, ਵਿਕਾਸ ਪਾਸੀ, ਸੁਮਿਤ ਗਲਹੋਤਰਾ, ਚਰਨਜੀਤ ਸਿੰਘ, ਰੁਪਿੰਦਰ ਸਿੰਘ, ਸੁਖਦੇਵ ਸਿੰਘ ਸਮੇਤ ਹੋਰ ਬਹੁਤ ਸਾਰੇ ਸਮਰਪਿਤ ਮੈਂਬਰ ਪੂਰੀ ਲਗਨ ਤੇ ਸੇਵਾ ਭਾਵਨਾ ਨਾਲ ਮਨੁੱਖਤਾ ਤੇ ਸਮਾਜ ਭਲਾਈ ਹਿੱਤ ਲੱਗੇ ਹੋਏ ਹਨ ।

Related posts

ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਰੱਖਿਆ ਸ਼ਹੀਦ ਭਗਤ ਸਿੰਘ ਚਿਲਡਰਨ ਫਰੈਂਡਲੀ ਪਾਰਕ ਦਾ ਨੀਂਹ ਪੱਥਰ

Pritpal Kaur

ਦਿੱਲੀ ਦੇ ਕੈਬਿਨੇਟ ਮੰਤਰੀ ਮਨੀਸ਼ ਸਿਸੋਦੀਆ ਅਤੇ ਸਤਿੰਦਰ ਜੈਨ ਨੇ ਦਿੱਤਾ ਅਸਤੀਫਾ

On Punjab

UN ‘ਚ ਪਾਕਿਸਤਾਨ ਨੇ ਮੁੜ ਰੋਇਆ ਕਸ਼ਮੀਰ ਦਾ ਰੋਣਾ, ਤਾਂ ਭਾਰਤ ਨੇ ਲਾਈ ਫਟਕਾਰ, ਕਿਹਾ…

On Punjab