48.07 F
New York, US
March 12, 2025
PreetNama
ਖਬਰਾਂ/News

ਸਿੱਖਿਆ ਮੰਤਰੀ ਪੰਜਾਬ ਨੇ 5 ਅਧਿਆਪਕ ਜਥੇਬੰਦੀ ਆਗੂ ਕੀਤੇ ਟਰਮੀਨੇਟ

ਪਟਿਆਲਾ : ਪਟਿਆਲਾ ਵਿਖੇ ਅਧਿਆਪਕ ਸਾਂਝਾ ਮੋਰਚਾ ਵਲੋਂ ਲਗਾਏ 56 ਦਿਨ ਪੱਕੇ ਮੋਰਚੇ ’ਚ ਸ਼ਾਮਿਲ ਅਧਿਆਪਕ ਆਗੂਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦੇ ਹੋਏ ਸਿੱਖਿਆ ਵਿਭਾਗ ਵਲੋਂ 5 ਅਧਿਆਪਕ ਆਗੂਆਂ ਨੂੰ ਟਰਮੀਨੇਟ ਕਰ ਦਿੱਤਾ ਗਿਆ ਹੈ। ਇਸ ਕਾਰਵਾਈ ਤਹਿਤ ਵਿਭਾਗ ਵਲੋਂ ਐੱਸਐੱਸਏ ਰਮਸਾ ਯੂਨੀਅਨ ਦੇ ਸੂਬਾ ਪ੍ਰਧਾਨ ਹਰਦੀਪ ਸਿੰਘ ਟੋਡਰਪੁਰ, ਸੂਬਾ ਆਗੂ ਭਰਤ ਕੁਮਾਰ, ਹਰਵਿੰਦਰ ਰਖੜਾ, ਦੀਦਾਰ ਸਿੰਘ ਮੁੱਦਕੀ ਅਤੇ ਹਰਜੀਤ ਸਿੰਘ ਜੀਦਾ ਨੂੰ ਟਰਮੀਨੇਟ ਕੀਤਾ ਗਿਆ ਹੈ।

ਵਿਭਾਗ ਵਲੋਂ ਜਾਰੀ ਪੱਤਰ ਅਨੁਸਾਰ ਉਕਤ ਅਧਿਆਪਕਾਂ ਵਲੋਂ ਜ਼ਰੂਰੀ ਕੰੰਮ ਲਈ ਛੁੱਟੀ ਪ੍ਰਵਾਨ ਕਰਵਾ ਕੇ ਧਰਨੇ ਵਿਚ ਸ਼ਾਮਿਲ ਹੋ ਕੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਕਾਰਨ ਉਕਤ ਅਧਿਆਪਕਾਂ ’ਤੇ ਸਿੱਖਿਆ ਵਿਭਾਗ ਨੇ ਕਾਰਵਾਈ ਕਰਦੇ ਹੋਏ ਟਰਮੀਨੇਟ ਕਰ ਦਿੱਤਾ ਹੈ। ਦੱਸਣਾ ਬਣਦਾ ਹੈ ਉਕਤ ਅਧਿਆਪਕਾਂ ’ਤੇ ਕਾਰਵਾਈ ਕਰਨ ਤੋਂ ਪਹਿਲਾਂ ਸਿੱਖਿਆ ਵਿਭਾਗ ਡਾਇਰੈਕਟਰ ਵਲੋਂ ਅਖ਼ਬਾਰ ਵਿਚ ਇਸ਼ਤਿਹਾਰ ਰਾਹੀਂ ਕਾਰਨ ਦੱਸੋ ਨੋਟਿਸ ਦੇ ਕੇ ਪੱਖ ਰੱਖਣ ਲਈ ਕਿਹਾ ਗਿਆ ਸੀ। ਇਸ ਸਬੰਧੀ ਸਿੱਖਿਆ ਵਿਭਾਗ ਨੂੰ ਅਧਿਆਪਕਾਂ ਵਲੋਂ ਕੋਈ ਜਵਾਬ ਨਾ ਦੇਣ ’ਤੇ ਉਕਤ ਅਧਿਆਪਕਾਂ ਨੂੰ ਟਰਮੀਨੇਟ ਕਰ ਦਿੱਤਾ ਗਿਆ ਹੈ।

Related posts

ਪਹਾੜਾਂ ਵਿੱਚ ਬਰਫਬਾਰੀ, ਪੰਜਾਬ ਵਿੱਚ 4 ਡਿਗਰੀ ਡਿੱਗਿਆ ਪਾਰਾ, ਝੱਖੜ ਨਾਲ ਫ਼ਸਲਾਂ ਨੂੰ ਨੁਕਸਾਨ

On Punjab

ਸ਼੍ਰੋਮਣੀ ਅਕਾਲੀ ਦਲ ਨੇ ਫ਼ਿਲਮ ‘ਐਮਰਜੈਂਸੀ’ ’ਤੇ ਰੋਕ ਲਾਉਣ ਲਈ ਸੀਬੀਐੱਫਸੀ ਨੂੰ ਭੇਜਿਆ ਕਾਨੂੰਨੀ ਨੋਟਿਸ ਟਰੇਲਰ ਰੀਲੀਜ਼ ਹੋਣ ਤੋਂ ਬਾਅਦ ਵਿਵਾਦਾਂ ਵਿਚ ਹੈ ਅਦਾਕਾਰਾ ਕੰਗਨਾ ਰਣੌਤ ਦੀ ਫ਼ਿਲਮ

On Punjab

ਅਕਾਲੀ ਦਲ ਦੀ ਭਰਤੀ ਸਬੰਧੀ ਵਿਵਾਦ: ਸ੍ਰੀ ਅਕਾਲ ਤਖ਼ਤ ਦੇ ਜੱਥੇਦਾਰ ਨੇ 28 ਨੂੰ ਸੱਦੀ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ

On Punjab