PreetNama
ਰਾਜਨੀਤੀ/Politics

ਸਿੱਖ ਕਤਲੇਆਮ ‘ਤੇ ਸੁਣਵਾਈ, ਅਦਾਲਤ ਨੇ ਪੁੱਛਿਆ ਅਜੇ ਤੱਕ ਬਿਆਨ ਦਰਜ ਕਿਉਂ ਨਹੀਂ ਹੋਏ?

ਨਵੀਂ ਦਿੱਲੀ: ਚੁਰਾਸੀ ਦੇ ਸਿੱਖ ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਈਟਲਰ ਖਿਲਾਫ ਅੱਜ ਅਹਿਮ ਸੁਣਵਾਈ ਹੋਈ। ਜਗਦੀਸ਼ ਟਾਈਟਲਰ ਖਿਲਾਫ ਅਹਿਮ ਗਵਾਹਾਂ ਦੇ ਧਾਰਾ 164 ਤਹਿਤ ਬਿਆਨ ਦਰਜ ਹੋਣਗੇ। ਇੱਕ ਅਰਜ਼ੀ ਲਾਈ ਗਈ ਸੀ ਕਿ ਗਵਾਹਾਂ ਦੇ ਬਿਆਨ ਦਰਜ ਹੋਣ। ਸੀਬੀਆਈ ਕੋਰਟ ਨੇ ਇਸ ‘ਤੇ ਨੋਟਿਸ ਲੈਂਦਿਆਂ ਕਿਹਾ ਕਿ 15 ਦਿਨ ਅੰਦਰ ਦੱਸਿਆ ਜਾਵੇ ਕਿ ਗਵਾਹਾਂ ਦੇ ਬਿਆਨ ਕਿਉਂ ਨਹੀਂ ਦਰਜ ਕੀਤੇ ਗਏ, ਜੇਕਰ ਦਰਜ ਹੋਏ ਹਨ ਤਾਂ ਉਨ੍ਹਾਂ ਦੀ ਰਿਪੋਰਟ ਦਿਓ।

ਉਧਰ ਮੁਖ ਗਵਾਹ ਅਭਿਸ਼ੇਕ ਵਰਮਾ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸੀ ਜਿਸ ਤੋਂ ਬਾਅਦ ਕੋਈ ਵੀ ਐਫਆਈਆਰ ਦਰਜ ਨਹੀਂ ਹੋਈ। ਇਸ ਬਾਰੇ ਵੀ ਸੀਬੀਆਈ ਕੋਰਟ ਨੇ ਸਵਾਲ ਕੀਤਾ। ਦੱਸ ਦਈਏ ਕਿ ਅਮਰਜੀਤ ਬੇਦੀ ਤੇ ਹਰਪਾਲ ਬੇਦੀ ਦੇ ਬਿਆਨ 164 ਤਹਿਤ ਦਰਜ ਹੋਣੇ ਹਨ।

ਗਵਾਹਾਂ ਮੁਤਾਬਕ ਉਨ੍ਹਾਂ ਨੇ 1984 ‘ਚ ਜਗਦੀਸ਼ ਟਾਈਲਰ ਨੂੰ ਪੁਲਬੰਗਸ਼ ਗੁਰਦੁਆਰੇ ‘ਚ ਦੰਗੇ ਭੜਕਾਉਂਦੇ ਹੋਏ ਵੇਖਿਆ ਸੀ। ਇਸ ਮਾਮਲੇ ‘ਚ 164 ਤਹਿਤ ਬਿਆਨ ਦਰਜ ਨਹੀਂ ਕੀਤੇ ਗਏ। ਇਸ ਤੋਂ ਬਾਅਦ ਸੀਬੀਆਈ ਨੇ 20 ਦਸੰਬਰ ਤੋਂ ਪਹਿਲਾਂ ਇਸ ਮਾਮਲੇ ‘ਚ ਜਵਾਬ ਦੇਣਾ ਹੈ।

Related posts

Operation ਅੰਮ੍ਰਿਤਪਾਲ ‘ਚ NIA ਦੀ ਐਂਟਰੀ, 8 ਟੀਮਾਂ ਪੁੱਜੀਆਂ ਪੰਜਾਬ, ਖੰਗਾਲਿਆ ਜਾ ਰਿਹਾ ਅੰਮ੍ਰਿਤਪਾਲ ਐਂਡ ਬ੍ਰਿਗੇਡ ਦਾ ISI ਲਿੰਕ

On Punjab

ਮੁਆਫ਼ ਨਹੀਂ ਹੋਈ ਰਾਜੋਆਣਾ ਦੀ ਫਾਂਸੀ: ਅਮਿਤ ਸ਼ਾਹ

On Punjab

ਮੁੱਕਿਆ ਕਲੇਸ਼ : ਨਵਜੋਤ ਸਿੱਧੂ ਸੁਲਾਹ ਫਾਰਮੂਲੇ ’ਤੇ ਰਾਜ਼ੀ, ਨਵੀਂ ਭੂਮਿਕਾ ਦਾ ਐਲਾਨ ਜਲਦ

On Punjab