ਦਿੱਲੀ ‘ਚ ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀ ਤੇ ਸਾਬਕਾ ਵਿਧਾਇਕ ਮਹੇਂਦਰ ਯਾਦਵ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ। ਪਾਲਮ ਵਿਧਾਨ ਸਭਾ ਦੇ ਸਾਬਕਾ ਵਿਧਾਇਕ ਮਹੇਂਦਰ ਯਾਦਵ ਦੀ ਸ਼ਨੀਵਾਰ ਕੋਰੋਨਾ ਨਾਲ ਮੌਤ ਹੋ ਗਈ ਸੀ। ਉਹ ਦਸੰਬਰ, 2018 ਤੋਂ ਮੰਡੋਲੀ ਜੇਲ੍ਹ ‘ਚ ਬੰਦ ਸਨ।
ਬੀਤੀ 26 ਜੂਨ ਨੂੰ ਸਾਬਕਾ ਵਿਧਾਇਕ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਸੀ। ਦਿੱਲੀ ਦੀ ਜੇਲ੍ਹ ‘ਚ ਕੋਰੋਨਾ ਵਾਇਰਸ ਕਾਰਨ ਇਹ ਦੂਜੀ ਮੌਤ ਹੈ। 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀ 80 ਸਾਲਾ ਮਹੇਂਦਰ ਯਾਦਵ ਮੰਡੋਲੀ ਦੇ ਜੇਲ੍ਹ ਨੰਬਰ 14 ‘ਚ 10 ਸਾਲ ਦੀ ਸਜ਼ਾ ਭੁਗਤ ਰਹੇ ਸਨ।
ਇਸ ਤੋਂ ਪਹਿਲਾਂ ਇਕ ਹੋਰ ਕੈਦੀ ਕੰਵਰ ਸਿੰਘ ਦੀ 15 ਜੂਨ ਨੂੰ ਮੌਤ ਹੋ ਗਈ ਸੀ।