32.63 F
New York, US
February 6, 2025
PreetNama
ਸਿਹਤ/Health

ਸਿੱਖ ਕਤਲੇਆਮ ਦੇ ਦੋਸ਼ੀ ਲੀਡਰ ਦੀ ਕੋਰੋਨਾ ਵਾਇਰਸ ਨਾਲ ਮੌਤ

ਦਿੱਲੀ ‘ਚ ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀ ਤੇ ਸਾਬਕਾ ਵਿਧਾਇਕ ਮਹੇਂਦਰ ਯਾਦਵ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ। ਪਾਲਮ ਵਿਧਾਨ ਸਭਾ ਦੇ ਸਾਬਕਾ ਵਿਧਾਇਕ ਮਹੇਂਦਰ ਯਾਦਵ ਦੀ ਸ਼ਨੀਵਾਰ ਕੋਰੋਨਾ ਨਾਲ ਮੌਤ ਹੋ ਗਈ ਸੀ। ਉਹ ਦਸੰਬਰ, 2018 ਤੋਂ ਮੰਡੋਲੀ ਜੇਲ੍ਹ ‘ਚ ਬੰਦ ਸਨ।

ਬੀਤੀ 26 ਜੂਨ ਨੂੰ ਸਾਬਕਾ ਵਿਧਾਇਕ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਸੀ। ਦਿੱਲੀ ਦੀ ਜੇਲ੍ਹ ‘ਚ ਕੋਰੋਨਾ ਵਾਇਰਸ ਕਾਰਨ ਇਹ ਦੂਜੀ ਮੌਤ ਹੈ। 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀ 80 ਸਾਲਾ ਮਹੇਂਦਰ ਯਾਦਵ ਮੰਡੋਲੀ ਦੇ ਜੇਲ੍ਹ ਨੰਬਰ 14 ‘ਚ 10 ਸਾਲ ਦੀ ਸਜ਼ਾ ਭੁਗਤ ਰਹੇ ਸਨ।

ਇਸ ਤੋਂ ਪਹਿਲਾਂ ਇਕ ਹੋਰ ਕੈਦੀ ਕੰਵਰ ਸਿੰਘ ਦੀ 15 ਜੂਨ ਨੂੰ ਮੌਤ ਹੋ ਗਈ ਸੀ।

Related posts

ਦਿਮਾਗ ਤੇਜ਼ ਕਰਨ ਤੇ ਦਿਲ ਨੂੰ ਸਿਹਤਮੰਦ ਰੱਖਣ ਲਈ ਰੋਜ਼ਾਨਾ ਖਾਓ ਇੰਨੇ ਆਂਡੇ

On Punjab

ਚਿਹਰੇ ‘ਤੇ ਕਿਉਂ ਨਹੀਂ ਕਰਨੀ ਚਾਹੀਦੀ ਸਾਬਣ ਦੀ ਵਰਤੋਂ ? ਜਾਣੋ ਕਾਰਨ

On Punjab

ਹੈਦਰਾਬਾਦ ਦੇ ਬੰਜਾਰਾ ਹਿਲਸ ‘ਚ Momos ਖਾਣ ਨਾਲ ਔਰਤ ਦੀ ਮੌਤ, 50 ਲੋਕ ਬੀਮਾਰ, ਦੋ ਗ੍ਰਿਫਤਾਰ ਰੇਸ਼ਮਾ ਬੇਗਮ ਦੀ ਹਾਲਤ ਗੰਭੀਰ ਹੋਣ ’ਤੇ ਉਸ ਨੂੰ ਨਿਜਾਮ ਇੰਸਟੀਚਿਊਟ ਆਫ ਮੈਡੀਕਲ ਸਾਇੰਸੇਜ਼ ਵਿਚ ਰੈਫਰ ਕਰ ਦਿੱਤਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਅਧਿਕਾਰੀਆਂ ਨੂੰ ਸ਼ੱਕ ਹੈ ਕਿ ਮੋਮੋਜ ਤੋਂ ਇਲਾਵਾ ਮੇਓਨੀਜ਼ ਤੇ ਚਟਨੀ ਦੇ ਕਾਰਣ ਵੀ ਭੋਜਨ ਜ਼ਹਿਰੀਲਾ ਹੋ ਸਕਦਾ ਹੈ।

On Punjab