ਸ੍ਰੀਨਗਰ: ਨਵੀਂ ਸੜਕ ਦੇ ਨਿਰਮਾਣ ਵਿੱਚ ਕੋਈ ਧਾਰਮਿਕ ਥਾਂ ਆ ਜਾਏ ਤਾਂ ਕਈ-ਕਈ ਸਾਲ ਕੰਮ ਰੁਕ ਜਾਂਦਾ ਹੈ। ਅਕਸਰ ਹੀ ਸਰਕਾਰ ਧਾਰਮਿਕ ਸਥਾਨ ਨੂੰ ਬਚਾਉਂਦੀ ਰਾਹ ਹੀ ਬਦਲ ਦਿੰਦੀ ਹੈ। ਇਸ ਦੇ ਉਲਟ ਕਸ਼ਮੀਰ ਵਿੱਚ ਸਿੱਖਾਂ ਨੇ ਮਿਸਾਲੀ ਫੈਸਲਾ ਲਿਆ ਹੈ।
ਇੱਥੇ ਸਿੱਖਾਂ ਨੇ ਬਾਰਮੂਲਾ-ਸ੍ਰੀਨਗਰ ਕੌਮੀ ਮਾਰਗ ਦੀ ਨਿਸ਼ਾਨਦੇਹੀ ਅੰਦਰ ਆਏ ਗੁਰਦੁਆਰਾ ਦਮਦਮਾ ਸਾਹਿਬ ਨੂੰ ਇਸ ਅਹਿਮ ਕਾਰਜ ਲਈ ਇੱਥੋਂ ਢਾਹ ਕੇ ਨਾਲ ਲੱਗਦੀ ਕਿਸੇ ਢੁੱਕਵੀਂ ਥਾਂ ਉੱਤੇ ਉਸਾਰਨ ਦੀ ਸਹਿਮਤੀ ਦੇ ਦਿੱਤੀ ਹੈ। ਇਹ ਇਤਿਹਾਸਕ ਗੁਰਦੁਆਰਾ 72 ਸਾਲ ਪੁਰਾਣਾ ਹੈ।
ਇਹ ਸੜਕ 2013 ਵਿੱਚ ਬਣ ਗਈ ਹੈ ਪਰ ਗੁਰਦੁਆਰੇ ਤੇ ਤਿੰਨ ਹੋਰ ਥਾਵਾਂ ਉੱਤੇ ਅੜਿੱਕੇ ਹੋਣ ਕਾਰਨ ਨਹੀਂ ਬਣੀ ਸੀ। ਸਿੱਖ ਭਾਈਚਾਰੇ ਤੇ ਜ਼ਿਲ੍ਹਾ ਪ੍ਰਸ਼ਾਸਨ ਵਿੱਚ ਅਹਿਮ ਕੜੀ ਵਜੋਂ ਸ੍ਰੀਨਗਰ ਦੇ ਡਿਪਟੀ ਕਮਿਸ਼ਨਰ ਸ਼ਾਹਿਦ ਇਕਬਾਲ ਦੀ ਭੂਮਿਕਾ ਅਹਿਮ ਰਹੀ ਤੇ ਉਨ੍ਹਾਂ ਨਿੱਜੀ ਰੁਚੀ ਲੈ ਕੇ ਇਸ ਮਾਮਲੇ ਨੂੰ ਨਿਬੇੜ ਦਿੱਤਾ।