ਖ਼ਾਲਿਸਤਾਨ ਨਾਲ ਜੁੜੇ ਨੌਂ ਵਿਦੇਸ਼ਾਂ ‘ਚ ਰਹਿੰਦੇ ਸਿੱਖਾਂ ‘ਤੇ ਪਾਬੰਦੀ ਲਾਏ ਜਾਣ ਮਗਰੋਂ ਸਿੱਖ ਫਾਰ ਜਸਟਿਸ ਖਿਲਾਫ ਭਾਰਤ ਸਰਕਾਰ ਵੱਲੋਂ ਇੱਕ ਹੋਰ ਵੱਡੇ ਐਕਸ਼ਨ ਦੀ ਤਿਆਰੀ ਹੈ। ਗ੍ਰਹਿ ਮੰਤਰਾਲੇ ਦੇ ਸੂਤਰਾਂ ਮੁਤਾਬਕ ਰੈਫਰੈਂਡਮ 2020 ਦੇ ਨਾਂ ‘ਤੇ SFJ ਦੇ ਆਨਲਾਈਨ ਕੰਪੇਨ ‘ਤੇ ਵਾਈਸ ਕਾਲ ਦੀ ਪਛਾਣ ਕਰਕੇ ਬਲੌਕ ਕਰਨ ਦੀ ਤਿਆਰੀ ‘ਚ ਹੈ।
ਖੁਫੀਆ ਏਜੰਸੀਆਂ ਦੀ ਰਿਪੋਰਟ ਮੁਤਾਬਕ ਪਿਛਲੇ ਕੁਝ ਮਹੀਨਿਆਂ ‘ਚ ਪੰਜਾਬ ਤੋਂ ਲੈ ਕੇ ਦੇਸ਼ ਦੇ ਵੱਖ-ਵੱਖ ਸੂਬਿਆਂ ‘ਚ SFJ ਵੱਲੋਂ ਰੈਂਡਮ ਵਾਈਸ ਕਾਲ ਕੀਤੀ ਜਾ ਰਹੀ ਹੈ। ਇਸ ਦੇ ਜ਼ਰੀਏ ਖਾਲਿਸਤਾਨ ਸਬੰਧੀ ਸਮਰਥਨ ਮੰਗਿਆ ਜਾ ਰਿਹਾ ਹੈ।
ਇਸ ਦੇ ਨਾਲ ਹੀ ਸਿੱਖ ਫਾਰ ਜਸਟਿਸ ਭਾਰਤ ਨੂੰ ਅਸਥਿਰ ਕਰਨ ਲਈ ਵੱਡੀ ਸਾਜ਼ਿਸ਼ ਰਚਣ ‘ਚ ਲੱਗਾ ਹੋਇਆ ਹੈ। ਪਾਕਿਸਤਾਨ ਦੀ ISI ਨੇ SFJ ਨਾਲ ਹੱਥ ਮਿਲਾਇਆ ਹੈ। ਸੂਤਰਾਂ ਮੁਤਾਬਕ ISI ਲੰਮੇ ਸਮੇਂ ਤੋਂ ਆਪਰੇਸ਼ਨ K2 ‘ਤੇ ਕੰਮ ਕਰ ਰਿਹਾ ਹੈ।
ਇਸ ਦਾ ਮਕਸਦ ਕਸ਼ਮੀਰ ਤੇ ਪੰਜਾਬ ‘ਚ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸੁਰੱਖਿਆ ਏਜੰਸੀਆਂ ਨੇ SFJ ਲਈ ਜੋ ਸਰਵਿਸ ਪ੍ਰੋਵਾਈਡਰ ਵਾਈਸ ਕਾਲ ਕਰਨ ਦੀ ਸੁਵਿਧਾ ਦੇ ਰਿਹਾ ਹੈ, ਉਸ ਨੂੰ ਪਛਾਣ ਕੇ ਬਲੌਕ ਕਰਨ ਦੀ ਤਿਆਰੀ ਕਰ ਲਈ ਹੈ।