PreetNama
ਰਾਜਨੀਤੀ/Politics

ਸਿੱਧੂ ਨੂੰ ਕਾਂਗਰਸ ਦਾ ਇਕ ਹੋਰ ਵੱਡਾ ਝਟਕਾ, ਕੈਪਟਨ ਨੂੰ ਤਰਜੀਹ ਸਿੱਧੂ ਫਾਡੀ

ਚੰਡੀਗੜ੍ਹ: ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੂੰ ਕਾਂਗਰਸ ਵੱਲੋਂ ਇਕ ਹੋਰ ਝਟਕਾ ਲੱਗਾ ਹੈ। ਦਰਅਸਲ ਸਿੱਧੂ ਨੂੰ ਬਿਹਾਰ ਵਿਧਾਨ ਸਭਾ ਚੋਣਾਂ ‘ਚ ਸਟਾਰ ਪ੍ਰਚਾਰਕਾਂ ਦੀ ਲਿਸਟ ‘ਚੋਂ ‘ਆਊਟ’ ਕਰ ਦਿੱਤਾ ਗਿਆ ਹੈ। ਬਿਹਾਰ ਚੋਣਾਂ ਲਈ ਕਾਂਗਰਸ ਨੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ।

ਇਸ ਸੂਚੀ ‘ਚ 30 ਸਟਾਰ ਪ੍ਰਚਾਰਕਾਂ ‘ਚੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 11ਵੇਂ ਸਥਾਨ ‘ਤੇ ਹਨ। ਦੂਜੇ ਪਾਸੇ ਨਵਜੋਤ ਸਿੱਧੂ ਦਾ ਇਸ ਸੂਚੀ ‘ਚ ਨਾਂਅ ਨਹੀਂ ਹੈ। ਹਾਲਾਂਕਿ ਲੋਕ ਸਭਾ ਚੋਣਾਂ ਦੌਰਾਨ ਨਵਜੋਤ ਸਿੱਧੂ ਨੇ ਬਿਹਾਰ ‘ਚ ਪ੍ਰਚਾਰ ਕੀਤਾ ਸੀ। ਸਿੱਧੂ ਨੂੰ ਬਿਹਾਰ ‘ਚ ਪ੍ਰਚਾਰ ਲਈ ਨਾ ਗਿਣਿਆ ਜਾਣ ਪਿੱਛੇ ਇਕ ਕਾਰਨ ਇਹ ਹੈ ਕਿ ਜਿਵੇਂ ਮੋਗਾ ‘ਚ ਰਾਹੁਲ ਗਾਂਧੀ ਦੀ ਟ੍ਰੈਕਟਰ ਰੈਲੀ ਦੌਰਾਨ ਉਨ੍ਹਾਂ ਆਪਣੀ ਹੀ ਸਰਕਾਰ ‘ਤੇ ਸਵਾਲ ਚੁੱਕੇ ਸਨ।ਦੂਜਾ ਕਾਰਨ 2019 ‘ਚ ਲੋਕ ਸਭਾ ਚੋਣਾਂ ‘ਚ ਪ੍ਰਚਾਰ ਦੌਰਾਨ ਸਿੱਧੂ ਨੇ ਕਟਿਹਾਰ ‘ਚ ਵਿਵਾਦਤ ਬਿਆਨ ਦਿੱਤਾ ਸੀ। ਜਿਸ ਤੋਂ ਬਾਅਦ ਸਿੱਧੂ ‘ਤੇ ਕੇਸ ਦਰਜ ਹੋਇਆ ਸੀ। ਇਸ ਸਬੰਧੀ ਬਿਹਾਰ ਪੁਲਿਸ ਸਿੱਧੂ ਨੂੰ ਸੰਮਨ ਦੇਣ ਉਨ੍ਹਾਂ ਦੇ ਘਰ ਅੰਮ੍ਰਿਤਸਰ ਵੀ ਪਹੁੰਚੀ ਸੀ। ਇਸ ਲਈ ਕਾਂਗਰਸ ਨੇ ਸਿੱਧੂ ਨੂੰ ਬਿਹਾਰ ਤੋਂ ਲਾਂਭੇ ਰੱਖਣ ਦਾ ਫੈਸਲਾ ਲਿਆ ਹੋ ਸਕਦਾ ਹੈ।

Related posts

ਟਰੰਪ ਅਤੇ ਜ਼ੇਲੈਂਸਕੀ ਵਿਚਾਲੇ ਵੰਡੇ ਗਏ ਅਮਰੀਕੀ ਸੰਸਦ ਮੈਂਬਰ

On Punjab

ਹਰਮਨਪ੍ਰੀਤ, ਮਨੂ ਤੇ ਗੁਕੇਸ਼ ਸਣੇ ਚਾਰ ਨੂੰ ਖੇਡ ਰਤਨ ਪੁਰਸਕਾਰ

On Punjab

ਕਾਰ ਦੇ ਦਰਖ਼ਤ ’ਚ ਵੱਜਣ ਕਾਰਨ ਚਾਲਕ ਹਲਾਕ, ਦੋ ਜ਼ਖ਼ਮੀ

On Punjab