44.02 F
New York, US
February 24, 2025
PreetNama
ਫਿਲਮ-ਸੰਸਾਰ/Filmy

ਸਿੱਧੂ ਮੂਸੇਵਾਲਾ ਕਤਲਕਾਂਡ : ਪ੍ਰਿਯਵਰਤ ਫ਼ੌਜੀ, ਕਸ਼ਿਸ਼, ਦੀਪਕ ਤੇ ਕੇਸ਼ਵ ਦਾ ਪੰਜਾਬ ਪੁਲਿਸ ਨੂੰ ਮਿਲਿਆ 17 ਜੁਲਾਈ ਤਕ ਰਿਮਾਂਡ

ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਕਤਲ ਕਾਂਡ ਵਿੱਚ ਗ੍ਰਿਫ਼ਤਾਰ ਮੁੱਖ ਸ਼ੂਟਰ ਪ੍ਰਿਆਵਰਤ ਉਰਫ਼ ਫ਼ੌਜੀ, ਸ਼ੂਟਰ ਕਸ਼ਿਸ਼ ਉਰਫ਼ ਕੁਲਦੀਪ, ਦੀਪਕ ਉਰਫ਼ ਟੀਨੂੰ ਅਤੇ ਕੇਸ਼ਵ ਕੁਮਾਰ ਦਾ ਪੁਲਿਸ ਰਿਮਾਂਡ ਖ਼ਤਮ ਹੋਣ ਬਾਅਦ ਅਦਾਲਤ ’ਚ ਪੇਸ਼ ਕੀਤਾ ਗਿਆ। ਮਾਨਸਾ ਪੁਲਿਸ ਵੱਲੋਂ ਚਾਰਾਂ ਮੁਲਜ਼ਮਾਂ ਦਾ 17 ਜੁਲਾਈ ਤੱਕ ਪੁਲਿਸ ਰਿਮਾਂਡ ਦਿੱਤਾ ਗਿਆ ਹੈ। ਅਦਾਲਤ ਨੇ 17 ਜੁਲਾਈ ਤੱਕ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ। ਪੰਜਾਬ ਪੁਲਿਸ ਇਨ੍ਹਾਂ ਮੁਲਾਜ਼ਮਾਂ ਨੂੰ 4 ਜੁਲਾਈ ਨੂੰ ਦਿੱਲੀ ਤੋਂ ਪੰਜਾਬ ਲੈ ਕੇ ਆਈ ਸੀ।

ਇਸ ਦੇ ਪਹਿਲਾਂ ਇਨ੍ਹਾਂ ਮੁਲਜ਼ਮਾਂ ਦਾ ਮਾਨਸਾ ਪੁਲਿਸ ਵੱਲੋਂ ਚਾਰਾਂ ਦਾ ਮੈਡੀਕਲ ਚੈੱਕਅਪ ਕਰਵਾਉਣ ਲਈ ਲਿਆਂਦਾ ਗਿਆ। ਪੁੱਛਗਿਛ ਵਿਚ ਅਜੇ ਤੱਕ ਕੋਈ ਵੱਡੇ ਖੁਲਾਸੇ ਨਹੀਂ ਹੋਏ, ਜਿਸ ਕਾਰਨ ਪੁਲਿਸ ਵੱਲੋਂ ਦੁਆਰਾ ਰਿਮਾਂਡ ਦੀ ਮੰਗ ਕੀਤੀ ਗਈ।

Related posts

Pathan New Posters : ਸ਼ਾਹਰੁਖ ਖਾਨ ਨੇ ਸ਼ੇਅਰ ਕੀਤਾ ਪਠਾਨ ਦਾ ਨਵਾਂ ਪੋਸਟਰ, ਲਿਖਿਆ – ਕੀ ਤੁਸੀਂ ਆਪਣੀ ਪੇਟੀ ਬੰਨ੍ਹੀ ਹੈ ਤਾਂ ਚਲੋ ਚੱਲੀਏ

On Punjab

ਹਿੰਸਾ ‘ਚ ਸ਼ਾਮਲ 500 ਤੋਂ ਵੱਧ ਲੋਕ ਗ੍ਰਿਫਤਾਰ, PTI ‘ਤੇ ਬੈਨ ਲਾਉਣ ਦੀ ਕੀਤੀ ਮੰਗ

On Punjab

ਕੋਰੋਨਾ ਲਈ Donation ਨਾ ਦੇਣ ‘ਤੇ ਸ਼ਾਹਰੁਖ ਖਾਨ ਹੋ ਰਹੇ ਨੇ ਟਰੋਲ, ਸਮਰਥਨ’ ਚ ਆਏ ਫੈਨਜ਼

On Punjab