ਸਿਹਤ ਮੰਤਰੀ ਵਿਜੈ ਸਿੰਗਲਾ ਨੂੰ ਰਿਸ਼ਵਤਖੋਰੀ ਦੇ ਦੋਸ਼ ਵਿਚ ਬਰਖ਼ਾਸਤਗੀ ਤੋਂ ਬਾਅਦ ਕਿਆਸਅਰਾਈਆਂ ਲਾਈਆਂ ਜਾ ਰਹੀਆਂ ਸਨ ਕਿ ਮੁੱਖ ਮੰਤਰੀ ਭਗਵੰਤ ਮਾਨ ਸਿਹਤ ਵਿਭਾਗ ਦੇਣ ਲਈ ਕੈਬਨਿਟ ਦਾ ਵਿਸਥਾਰ ਕਰਨਗੇ ਪਰ ਸਾਰੀਆਂ ਅਟਕਲਾਂ ’ਤੇ ਵਿਰਾਮ ਲਾਉਂਦਿਆਂ ਮੁੱਖ ਮੰਤਰੀ ਨੇ ਸਪਸ਼ਟ ਕੀਤਾ ਕਿ ਉਹ ਖੁਦ ਸਿਹਤ ਮਹਿਕਮਾ ਸੰਭਾਲਣਗੇ। ਨਾ ਤਾਂ ਕਿਸੇ ਹੋਰ ਮੰਤਰੀ ਨੂੰ ਚਾਰਜ ਦੇਣਗੇ ਅਤੇ ਨਾ ਹੀ ਕੈਬਨਿਟ ਵਿਚ ਨਵੇਂ ਮੰਤਰੀ ਨੂੰ ਸ਼ਾਮਲ ਕਰਨਗੇ। ਉਨ੍ਹਾਂ ਦੇ ਇਸ ਫੈਸਲੇ ਨੂੰ 15 ਅਗਸਤ ਤੋਂ 75 ਮੁਹੱਲਾ ਕਲੀਨਿਕਾਂ ਨਾਲ ਜੋਡ਼ ਕੇ ਦੇਖਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਸਿਹਤ ਮੰਤਰਾਲੇ ’ਤੇ ਉਹ ਪੂਰੀ ਤਰ੍ਹਾਂ ਨਜ਼ਰਸਾਨੀ ਕਰਨਗੇ। ਦੋਸ਼ੀ ਪਾਏ ਜਾਣ ਵਾਲਾ ਕਿਸੇ ਵੀ ਹਾਲਾਤ ਵਿਚ ਬਖਸ਼ਿਆ ਨਹੀਂ ਜਾਵੇਗਾ।