33.49 F
New York, US
February 6, 2025
PreetNama
ਖਾਸ-ਖਬਰਾਂ/Important News

ਸੀਨੇਟ ਨੇ ਭਾਰਤੀ ਮੂਲ ਦੇ ਡਾ. ਵਿਵੇਕ ਮੂਰਤੀ ਦੀ ਅਮਰੀਕੀ ਸਰਜਨ ਜਨਰਲ ਦੇ ਰੂਪ ’ਚ ਨਿਯੁਕਤੀ ਨੂੰ ਦਿੱਤੀ ਮਨਜ਼ੂਰੀ

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਟੀਮ ’ਚ ਮਹੱਤਵਪੂਰਨ ਅਹੁਦੇ ’ਤੇ ਇਕ ਹੋਰ ਭਾਰਤੀ ਮੂਲ ਦੇ ਸ਼ਖਸ ਦੀ ਐਂਟਰੀ ਹੋ ਗਈ ਹੈ। ਜੋਅ ਬਾਇਡਨ ਦੇ ਸਰਜਨ ਜਨਰਲ ਦੇ ਰੂਪ ’ਚ ਭਾਰਤੀ ਅਮਰੀਕੀ ਡਾਕਟਰ ਵਿਵੇਕ ਮੂਰਤੀ ਦੀ ਨਿਯੁਕਤੀ ਨੂੰ ਸੀਨੇਟ ਨੇ ਮਨਜ਼ੂਰੀ ਦੇ ਦਿੱਤੀ। ਮੂਰਤੀ ਦੀ ਸਭ ਤੋਂ ਵੱਧ ਤਰਜੀਹ ਕੋਰੋਨਾ ਵਾਇਰਸ ਮਹਾਮਾਰੀ ਤੋਂ ਨਿਪਟਣਾ ਹੋਵੇਗਾ, ਜਿਸ ਨੇ ਦੇਸ਼ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਡਾ. ਮੂਰਤੀ (43) ਦੂਸਰੀ ਵਾਰ ਅਮਰੀਕਾ ਦੇ ਸਰਜਨ ਜਨਰਲ ਦੇ ਅਹੁਦੇ ’ਤੇ ਕਾਬਜ਼ ਹੋਣਗੇ। 2011 ’ਚ ਰਾਸ਼ਟਰਪਤੀ ਬਰਾਕ ਓਬਾਮਾ ਨੇ ਉਨ੍ਹਾਂ ਨੂੰ ਬਿਮਾਰੀ ਦੀ ਰੋਕਥਾਮ ਤੇ ਲੋਕਾਂ ਦੀ ਸਿਹਤ ਨੂੰ ਲੈ ਕੇ ਬਣਾਏ ਗਏ ਸਲਾਹਕਾਰ ਸਮੂਹ ’ਚ ਸ਼ਾਮਲ ਕੀਤਾ ਸੀ।
ਵਿਵੇਕ ਮੂਰਤੀ ਨੇ ਇਸ ਮੌਕੇ ਕਿਹਾ ਕਿ ਮੈਂ ਸਰਜਨ ਜਨਰਲ ਦੇ ਰੂਪ ’ਚ ਇਕ ਵਾਰ ਫਿਰ ਸੇਵਾਵਾਂ ਦੇਣ ਲਈ ਸੀਨੇਟ ਦੀ ਸਹਿਮਤੀ ਮਿਲਣ ਦਾ ਬਹੁਤ ਧੰਨਵਾਦੀ ਹਾਂ। ਪਿਛਲੇ ਇਕ ਸਾਲ ’ਚ ਅਸੀਂ ਇਕ ਰਾਸ਼ਟਰ ਦੇ ਰੂਪ ’ਚ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਹੈ ਤੇ ਮੈਂ ਸਾਡੇ ਰਾਸ਼ਟਰ ਦੀਆਂ ਮੁਸ਼ਕਲਾਂ ਤੋਂ ਉਭਰਨ ਤੇ ਸਾਡੇ ਬੱਚਿਆਂ ਲਈ ਵਧੀਆ ਭਵਿੱਖ ਬਣਾਉਣ ’ਚ ਮਦਦ ਕਰਨ ਵਾਸਤੇ ਤੁਹਾਡੇ ਨਾਲ ਕੰਮ ਕਰਨ ਦੀ ਉਮੀਦ ਕਰਦਾ ਹਾਂ।
ਦੱਸ ਦਈਏ ਕਿ ਸੀਨੇਟ ਨੇ ਮੂਰਤੀ ਦੀ ਨਿਯੁਕਤੀ ਨੂੰ 43 ਮਤਾਂ ਦੇ ਮੁਕਾਬਲੇ 57 ਮਤਾਂ ਨਾਲ ਮਨਜ਼ੂਰੀ ਦਿੱਤੀ। ਓਬਾਮਾ ਨੇ 2013 ’ਚ ਡਾ. ਮੂਰਤੀ ਨੂੰ ਸਰਜਨ ਜਨਰਲ ਦੇ ਰੂਪ ’ਚ ਨਾਮਜ਼ਦ ਕੀਤਾ ਸੀ। ਉਹ 37 ਸਾਲ ਦੀ ਉਮਰ ’ਚ ਇਸ ਅਹੁਦੇ ਨੂੰ ਸੰਭਾਲਣ ਵਾਲੇ ਸਭ ਤੋਂ ਘੱਟ ਉਮਰ ਦੇ ਸਰਜਨ ਜਨਰਲ ਸੀ। ਹਾਲਾਂਕਿ, ਉਨ੍ਹਾਂ ਨੂੰ ਟਰੰਪ ਪ੍ਰਸ਼ਾਸਨ ਦੌਰਾਨ ਅਚਾਨਕ ਅਹੁਦਾ ਛੱਡਣਾ ਪਿਆ। ਅਮਰੀਕੀ ਸਰਜਨ ਜਨਰਲ ਦੇ ਰੂਪ ’ਚ ਡਾ. ਮੂਰਤੀ ਕੋਰੋਨਾ ਵਾਇਰਸ ਮਹਾਮਾਰੀ ’ਤੇ ਰਾਸ਼ਟਰਪਤੀ ਬਾਇਡਨ ਨੂੰ ਸਲਾਹ ਦੇਣਗੇ ਤੇ ਲੋਕਾਂ ਦੀ ਸਿਹਤ ਦੇ ਮਾਮਲੇ ’ਚ ਸੰਘੀ ਸਰਕਾਰ ਦੇ ਸਭ ਤੋਂ ਵੱਡੇ ਅਧਿਕਾਰੀ ਹੋਣਗੇ। ਵਿਰੋਧੀ ਰਿਪਲਿਕਨ ਪਾਰਟੀ ਦੇ ਸੱਤ ਸੀਨੇਟਰਾਂ ਨੇ ਡਾ. ਮੂਰਤੀ ਦੇ ਸਮਰਥਨ ’ਚ ਮਤਦਾਨ ਕੀਤਾ।
ਹੁਣ ਤਕ ਕੋਰੋਨਾ ਵਾਇਰਸ ਮਹਾਮਾਰੀ ਦੇ ਸਭ ਤੋਂ ਜ਼ਿਆਦਾ ਮਾਮਲੇ ਅਮਰੀਕਾ ’ਚ ਹੀ ਸਾਹਮਣੇ ਆਏ ਹਨ। ਅਮਰੀਕਾ ’ਚ ਕੋਰੋਨਾ ਵਾਇਰਸ ਦੇ 3 ਕਰੋੜ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ ਤੇ ਪੰਜ ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਜਿਹੇ ’ਚ ਵਿਵੇਕ ਮੂਰਤੀ ਦੇ ਮੋਢਿਆਂ ’ਤੇ ਵੱਡੀ ਜ਼ਿੰਮੇਵਾਰੀ ਜੋ ਬਾਇਡਨ ਨੇ ਪਾਈ ਹੈ।

Related posts

ਚੀਨ ਨੇ ਮਾਊਂਟ ਐਵਰੇਸਟ ਦੇ ਖੇਤਰਾਂ ਨੂੰ ਸੈਲਾਨੀਆਂ ਲਈ ਬੰਦ ਕੀਤਾ

On Punjab

Surajkund Mela 2025: 7 ਫਰਵਰੀ ਤੋਂ ਸ਼ੁਰੂ ਹੋਵੇਗਾ ਸੂਰਜਕੁੰਡ ਮੇਲਾ, ਇਹ ਹੈ ਸਮਾਪਨ ਮਿਤੀ; ਇਸ ਵਾਰ ਕਈ ਕਾਰਨਾਂ ਕਰਕੇ ਰਹੇਗਾ ਖਾਸ

On Punjab

ਟਰੰਪ ਨੂੰ ਝਟਕਾ, ਆਖਰੀ ਸਾਲ ਹਿੱਲੇ ਕੁਰਸੀ ਦੇ ਪਾਵੇ, ਜਾਣੋ ਪੂਰਾ ਮਾਮਲਾ

On Punjab