ਉਤਰ ਪੱਛਮੀ ਸੀਰੀਆ ਵਿਚ ਜਿਹਾਦੀਆਂ ਦੇ ਗੜ੍ਹ ਦੇ ਅੰਤਿਮ ਇਲਾਕੇ ਵਿਚ ਸੰਘਰਸ਼ਾਂ ਵਿਚ 24 ਘੰਟੇ ਵਿਚ 35 ਲੜਾਕੇ ਮਾਰੇ ਗਏ। ਸੀਰੀਆ ਉਤੇ ਯੁੱਧ ਉਤੇ ਨਿਗਰਾਨੀ ਰੱਖਣ ਵਾਲੇ ਇਕ ਸੰਗਠਨ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਤਰੀ ਪੱਛਮੀ ਖੇਤਰ ਵਿਚ ਹਾਲ ਦੇ ਦਿਨਾਂ ਵਿਚ ਸੀਰੀਆਈ ਸਰਕਾਰ ਅਤੇ ਉਸਦੇ ਸਹਿਯੋਗੀ ਰੂਸ ਦੇ ਹਮਲੇ ਤੇਜ ਹੋ ਗਏ ਹਨ।
ਹਿਆਤ ਤਹਰੀਰ ਅਲ–ਸ਼ਾਮ ਦੇ ਕੰਟਰੋਲ ਵਾਲੇ ਖੇਤਰ ਵਿਚ ਇਦਲਿਬ ਪ੍ਰਾਂਤ ਦੇ ਜ਼ਿਆਦਾਤਰ ਹਿੱਸਿਆਂ ਸਮੇਤ ਗੁਆਂਢੀ ਅਲੇਪੋ, ਹਾਮਾ ਅਤੇ ਲਾਤਕੀਆ ਪ੍ਰਾਂਤ ਦੇ ਹਿੱਸੇ ਵੀ ਆਉਂਦੇ ਹਨ। ਸੀਰੀਅਨ ਆਬਜਵਰਟਰੀ ਫਾਰ ਹਿਊਮੈਨ ਰਾਈਟਸ ਨੇ ਦੱਸਿਆ ਕਿ ਲਾਤਕੀਆ ਪ੍ਰਾਂਤ ਵਿਚ ਜਬਲ ਅਲ ਅਕਰਾਦ ਇਲਾਕੇ ਵਿਚ ਐਤਵਾਰ ਤੋਂ ਸੋਮਵਾਰ ਵਿਚ 16 ਵਫਾਦਾਰ ਅਤੇ 19 ਜਿਹਾਦੀ ਮਾਰੇ ਗਏ। ਇਹ ਜਿਹਾਦੀਆਂ ਦੇ ਗੜ੍ਹ ਦਾ ਆਖਰੀ ਇਲਾਕਾ ਹੈ।
ਬ੍ਰਿਟੇਨ ਸਥਿਤ ਸੰਗਠਨ ਨੇ ਦੱਸਿਆ ਕਿ ਰੂਸ ਅਤੇ ਸਰਕਾਰ ਦੇ ਜਹਾਜ਼ਾਂ ਨੇ ਸੋਮਵਾਰ ਨੂੰ ਇਲਾਕੇ ਵਿਚ ਮਿਜ਼ਾਇਲਾਂ ਅਤੇ ਬੈਰਲ ਬੰਬਾਂ ਨਾਲ ਹਮਲਾ ਕੀਤਾ ਸੀ। ਨਾਲ ਹੀ ਉਨ੍ਹਾਂ ਖੇਤਰ ਦੇ ਦੱਖਣੀ ਇਲਾਕਿਆਂ ਵਿਚ ਵੀ ਹਮਲੇ ਕੀਤੇ ਸਨ।