Syria Idlib child rescued: ਸੀਰੀਆ ਦੇ ਸੂਬੇ ਇਦਲਿਬ ਵਿੱਚ ਤਿੰਨ ਦਿਨ ਪਹਿਲਾਂ ਜੋ ਏਅਰ ਸਟ੍ਰਾਈਕ ਹੋਈ ਸੀ, ਉਸ ਦੀ ਇੱਕ ਦਿਲ ਦਹਿਲਾ ਦੇਣ ਵਾਲੀ ਵੀਡੀਓ ਸਾਹਮਣੇ ਆਈ ਹੈ । ਇਸ ਵੀਡੀਓ ਵਿੱਚ ਏਅਰ ਸਟ੍ਰਾਈਕ ਤੋਂ ਬਾਅਦ ਇਕ ਬੱਚੀ ਨੂੰ ਰੈਸਕਿਊ ਕਰਨ ਦਾ ਸਾਰਾ ਦਿਖਾਇਆ ਗਿਆ ਹੈ । ਦਰਅਸਲ, ਇਸ ਬੱਚੀ ਨੂੰ ਸੀਰੀਅਨ ਸਿਵਿਲ ਡਿਫੈਂਸ ਅਕਾਦਮੀ ਦੇ ਕਾਰਕੁੰਨਾਂ ਵਲੋਂ ਰੈਸਕਿਊ ਕੀਤਾ ਗਿਆ ਸੀ ।
ਇਸ ਮਾਮਲੇ ਵਿੱਚ ਸਥਾਨਕ ਲੋਕਾਂ ਦ ਕਹਿਣਾ ਹੈ ਕਿ ਜਿੱਥੇ ਇਹ ਏਅਰ ਸਟ੍ਰਾਈਕ ਹੋਈ ਹੈ, ਉਹ ਇੱਕ ਇੰਡਸਟ੍ਰੀਅਲ ਏਰੀਆ ਸੀ, ਜਿੱਥੇ ਵੱਡੀ ਗਿਣਤੀ ਵਿੱਚ ਆਮ ਲੋਕ ਰਹਿੰਦੇ ਸਨ । ਉਨ੍ਹਾਂ ਦੱਸਿਆ ਕਿ ਇਸ ਪੂਰੇ ਇਲਾਕੇ ਦਾ ਬਾਗੀਆਂ ਨਾਲ ਕੋਈ ਲੈਣਾ-ਦੇਣਾ ਨਹੀਂ ਸੀ , ਪਰ ਇਸ ਦੇ ਬਾਵਜੂਦ ਵੀ ਇਨ੍ਹਾਂ ਲੋਕਾਂ ‘ਤੇ ਬੰਬ ਸੁੱਟੇ ਗਏ ।
ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਵ੍ਹਾਈਟ ਹੈਲਮੇਟ ਦਾ ਰੈਸਕਿਊ ਵ੍ਹੀਕਲ ਕਿਵੇਂ ਏਅਰ ਸਟ੍ਰਾਈਕ ਤੋਂ ਬਾਅਦ ਉਸ ਇਲਾਕੇ ਵੱਲ ਤੇਜ਼ੀ ਨਾਲ ਜਾ ਰਿਹਾ ਹੈ, ਜਿੱਥੇ ਇਮਾਰਤਾਂ ਮਲਬੇ ਵਿੱਚ ਤਬਦੀਲ ਹੋ ਗਈਆਂ ਹਨ । ਦੱਸ ਦੇਈਏ ਕਿ ਵ੍ਹਾਈਟ ਹੈਲਮੇਟ ਦਾ ਦਸਤਾ ਪਹਿਲਾਂ ਮਲਬੇ ਵਿਚੋਂ ਜੀਉਂਦੇ ਲੋਕਾਂ ਨੂੰ ਲੱਭਣ ਦਾ ਕੰਮ ਕਰਦਾ ਹੈ ।
ਉਸੇ ਦੌਰਾਨ ਉਨ੍ਹਾਂ ਨੂੰ ਇਕ ਬੱਚੀ ਦੇ ਚੀਕਣ ਦੀ ਆਵਾਜ਼ ਸੁਣਾਈ ਦਿੰਦੀ ਹੈ । ਜਿਸ ਤੋਂ ਬਾਅਦ ਉਨ੍ਹਾਂ ਦੀ ਟੀਮ ਉਸ ਬੱਚੀ ਦੀ ਆਵਾਜ਼ ਦਾ ਅੰਦਾਜ਼ਾ ਲਗਾਉਂਦੇ ਹੋਏ ਇੱਕ ਜਗ੍ਹਾ ਪਹੁੰਚਦੀ ਹੈ, ਜਿੱਥੇ ਪੂਰਾ ਇਲਾਕਾ ਮਲਬੇ ਵਿੱਚ ਤਬਦੀਲ ਹੋ ਚੁੱਕਿਆ ਸੀ । ਉਸ ਸਮੇ ਉਥੇ ਕੋਈ ਨਹੀਂ ਜਾਣਦਾ ਸੀ ਕਿ ਮਲਬੇ ਵਿੱਚ ਬੱਚੀ ਕਿੱਥੇ ਮੌਜੂਦ ਹੈ ।
ਉਸ ਜਗ੍ਹਾ ‘ਤੇ ਪਹੁੰਚਦਿਆਂ ਹੀ ਰੈਸਕਿਊ ਟੀਮ ਵੱਲੋਂ ਪਹਿਲਾਂ ਉਥੋਂ ਹੌਲੀ-ਹੌਲੀ ਮਲਬੇ ਨੂੰ ਹਟਾਉਣ ਦਾ ਕੰਮ ਸ਼ੁਰੂ ਕੀਤਾ ਗਿਆ । ਇਸ ਦੌਰਾਨ ਬੱਚੀ ਨੂੰ ਆਵਾਜ਼ ਦੇ ਕੇ ਦੱਸਿਆ ਗਿਆ ਕਿ ਉਸ ਨੂੰ ਬਚਾਉਣ ਲਈ ਹੁਣ ਲੋਕ ਆ ਗਏ ਹਨ ਅਤੇ ਉਸ ਨੂੰ ਬਚਾ ਲਿਆ ਜਾਵੇਗਾ । ਜਿਸ ਤੋਂ ਬਾਅਦ ਬੇਹਦ ਸਾਵਧਾਨੀ ਨਾਲ ਲੈਂਟਰ ਦੇ ਸਰੀਏ ਅਤੇ ਉਸ ਦੇ ਕੰਕਰੀਟ ਨੂੰ ਇਸ ਬੱਚੀ ਨੂੰ ਸੁਰੱਖਿਅਤ ਬਾਹਰ ਕੱਢ ਲਿਆ । ਜਿਸ ਤੋਂ ਬਾਅਦ ਬੱਚੀ ਨੂੰ ਤੁਰੰਤ ਹੀ ਨੇੜਲੇ ਹਸਪਤਾਲ ਪਹੁੰਚਾਇਆ ਗਿਆ ।