ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਸਕੂਲ ਮੈਨੇਜਮੈਂਟ ਖਿਲਾਫ਼ ਨਾਅਰੇਬਾਜ਼ੀ
ਪ੍ਰਾਈਵੇਟ ਸਕੂਲ ਉਡਾ ਰਹੇ ਹਾਈਕੋਰਟ ਦੇ ਆਦੇਸ਼ਾਂ ਦੀਆਂ ਧੱਜੀਆਂ : ਮਾਪੇ
ਪਟਿਆਲਾ ਕੋਰੋਨਾ ਕਹਿਰ ਦੇ ਚੱਲਦਿਆਂ ਘਰ ਬੈਠੇ ਬੱਚਿਆਂ ਦੀ ਪੜ੍ਹਾਈ ਜਿਥੇ ਪੂਰੀ ਤਰ੍ਹਾਂ ਪ੍ਰਭਾਵਤ ਹੋ ਚੁੱਕੀ ਹੈ, ਉਥੇ ਹੀ ਸੀ.ਐਮ. ਸਿਟੀ ਦੇ ਪ੍ਰਾਈਵੇਟ ਸਕੂਲ ਵਿਦਿਆਰਥੀਆਂ ਦੀ ਖੱਜਲ ਖੁਆਰੀ ਅਤੇ ਮਾਪਿਆਂ ਦੀ ਪ੍ਰੇਸ਼ਾਨੀ ਦਾ ਸਬੱਬ ਬਣਨ ਲੱਗ ਪਏ ਹਨ। ਕੋਵਿੰਡ 19 ਦੇ ਚੱਲਦਿਆਂ ਹਰ ਵਰਗ ’ਚ ਕੰਮ ਕਾਜ ਪ੍ਰਭਾਵਤ ਹੋਇਆ, ਉਥੇ ਹੀ ਪ੍ਰਾਈਵੇਟ ਸਕੂਲਾਂ ਵਾਲੇ ਮਾਪਿਆਂ ਦੀ ਅੰਨੀ ਲੁੱਟ ਲਈ ਹਾਈਕੋਰਟ ਦੇ ਆਦੇਸ਼ਾਂ ਦੇ ਹੁਕਮਾਂ ਦੀ ਪ੍ਰਵਾਹ ਨਹੀਂ ਕਰਦੇ ਅਤੇ ਮੋਟੀਆਂ ਫੀਸਾਂ ਬਟੋਰਨ ਲਈ ਉਤਾਰੂ ਹਨ। ਸੀ.ਐਮ. ਸਿਟੀ ਦੇ ਤਿ੍ਰਪੜੀ ’ਚ ਸਥਿਤ ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਵਿਖੇ ਅੱਜ ਮਾਪਿਆਂ ਵੱਲੋਂ ਮੋਟੀਆਂ ਫੀਸਾਂ ਵਸੂਲਣ ਦੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਮਾਪਿਆਂ ਨੇ ਦੱਸਿਆ ਕਿ ਸਕੂਲ ਵੱਲੋਂ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਕੂਲ ਵੱਲੋਂ ਜਿਥੇ ਨਜਾਇਜ਼ ਤੌਰ ’ਤੇ ਸਲਾਨਾ ਫੀਸ ਦੇ ਨਾਮ ’ਤੇ ਮਾਪਿਆਂ ਦਾ ਸੋਸ਼ਣ ਕੀਤਾ ਜਾ ਰਿਹਾ ਹੈ, ਉਥੇ ਹੀ ਸਕੂਲ ਵੱਲੋਂ ਡਿਵੈਲਪਮੈਂਟ ਚਾਰਜ ਲਗਾਏ ਜਾ ਰਹੇ ਹਨ, ਜਦੋਂ ਕਿ ਪਿਛਲੇ ਸਾਲ ਤੋਂ ਹੀ ਕੋਰੋਨਾ ਵਾਇਰਸ ਕਾਰਨ ਸਕੂਲ ਬੰਦ ਪਏ ਹਨ। ਇਸ ਤੋਂ ਇਲਾਵਾ ਸਕੂਲ ਵੱਲੋਂ ਬਿਲਡਿੰਗ ਫੰਿਡ ਅਤੇ ਐਕਟੀਵਿਟੀ ਚਾਰਜ ਵੀ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਸਕੂਲ ਵਿਚ ਬੱਚੇ ਗਏ ਹੀ ਨਹੀਂ ਤਾਂ ਇਸ ਸਬੰਧੀ ਕਿਸ ਤਰ੍ਹਾਂ ਦੇ ਚਾਰਜ। ਇਸ ਸਬੰਧੀ ਜਦੋਂ ਮੀਡੀਆ ਕਰਮੀਆਂ ਨੇ ਸਕੂਲ ਪਹੰੁਚੇ ਹੋਏ ਮਾਪਿਆਂ ਨੂੰ ਅਗਲੇਰੀ ਕਾਰਵਾਈ ਸਬੰਧੀ ਪੁਛਿਆ ਤਾਂ ਉਨ੍ਹਾਂ ਕਿਹਾ