ਸੁਆਦਲੇ ਪਕਵਾਨਾਂ ਲਈ ਇਸਤੇਮਾਲ ਕੀਤਾ ਜਾਣ ਵਾਲਾ ਵੇਸਣ ਤੁਹਾਡੀ ਚਮੜੀ ਵੀ ਨਿਖ਼ਾਰ ਸਕਦਾ ਹੈ , ਆਓ ਜਾਣੀਏ ਇਸਦੇ ਹੋਰ ਫ਼ਾਇਦੇ: ਘਰ ‘ਚ ਕਈ ਸੁਆਦਲੇ ਪਕਵਾਨਾਂ ਵਾਸਤੇ ਇਸਤੇਮਾਲ ਕੀਤੇ ਜਾਣ ਵਾਲਾ ਵੇਸਣ/ ਛੋਲਿਆਂ ਦਾ ਆਟਾ , ਜਿੱਥੇ ਤੁਹਾਡੀ ਸਿਹਤ ਲਈ ਚੰਗਾ ਹੈ ਉੱਥੇ ਚਮੜੀ ਨੂੰ ਸਵਸਥ ਅਤੇ ਖੂਬਸੂਰਤ ਬਣਾਉਣ ਲਈ ਵੀ ਲਾਹੇਵੰਦ ਹੈ । ਵੇਸਣ ‘ਚ ਫਾਈਬਰ ਅਤੇ ਕਈ ਹੋਰ ਪੋਸ਼ਟਿਕ ਤੱਤ ਮੌਜੂਦ ਹੁੰਦੇ ਹਨ । ਤਕਰੀਬਨ ਹਰ ਘਰ ਦੀ ਰਸੋਈ ‘ਚ ਮੌਜੂਦ ਹੋਣ ਵਾਲੇ ਵੇਸਣ ਨੂੰ ਤਰੀ ਅਤੇ ਸੰਗਣੀ ਗਰੇਵੀ ਲਈ ਵੀ ਇਸਤੇਮਾਲ ਕੀਤਾ ਜਾਂਦਾ ਹੈ ।
ਕਈ ਸੁਆਦਿਸ਼ਟ ਪਕਵਾਨ ਅਤੇ ਮਿਠਾਈ ਵਾਸਤੇ ਉਪਯੋਗ ਕੀਤੇ ਜਾਣ ਵਾਲੇ ਵੇਸਣ ਨਾਲ ਚਮੜੀ ਵੀ ਨਿਖਾਰੀ ਜਾ ਸਕਦੀ ਹੈ ਅਤੇ ਕਈ ਰੋਗਾਂ ਨੂੰ ਠੀਕ ਕਰਨ ‘ਚ ਵੀ ਵੇਸਣ ਬਹੁਤ ਲਾਹੇਵੰਦ ਹੈ ।ਆਓ ਅੱਜ ਵੇਸਣ ਦੇ ਸੇਵਨ ਨਾਲ ਹੋਣ ਵਾਲੇ ਲਾਭਾਂ ਬਾਰੇ ਝਾਤ ਮਾਰਦੇ ਹਾਂ ।
ਦਿਲ ਲਈ ਫ਼ਾਇਦੇਮੰਦ :- ਵੇਸਣ ‘ਚ ਘੁਲਣਸ਼ੀਲ ਫਾਈਬਰ ਹੁੰਦਾ ਹੈ , ਜੋ ਦਿਲ ਨੂੰ ਸਵਸਥ ਰੱਖਣ ‘ਚ ਸਹਾਈ ਹੁੰਦਾ ਹੈ , ਵੇਸਣ ‘ਚ ਮੌਜੂਦ ਫਾਈਬਰ ਸਮੱਗਰੀ ਕੋਲੇਸਟ੍ਰੋਲ ਦੇ ਸਤਰ ਨੂੰ ਠੀਕ ਰੱਖਦੀ ਹੈ । ਇਸ ਲਈ ਦਿਲ ਵਾਸਤੇ ਵੇਸਣ ਦਾ ਸੇਵਨ ਲਾਭਦਾਇਕ ਮੰਨਿਆ ਜਾਂਦਾ ਹੈ।
ਮਧੂਮੇਹ / ਸ਼ੂਗਰ ਨੂੰ ਘੱਟ ਕਰਨ ‘ਚ ਸਹਾਈ :- ਸ਼ੂਗਰ ਦੇ ਮਰੀਜ਼ਾਂ ਲਈ ਵੇਸਣ ਬਹੁਤ ਵਧੀਆ ਹੈ । ਅਸੀਂ ਅਕਸਰ ਸ਼ੂਗਰ ਤੋਂ ਪੀੜਤ ਲੋਕ ਵੇਸਣ ਦੀ ਰੋਟੀ ਅਤੇ ਭੁੱਜੇ ਚਨੇ ਖਾਂਦੇ ਦੇਖਿਆ ਹੋਵੇਗਾ । ਇਸ ਲਈ ਰੋਟੀ ਬਣਾਉਂਦੇ ਸਮੇਂ ਵੇਸਣ ਦਾ ਵੀ ਪ੍ਰਯੋਗ ਕਰੋ , ਇਹ ਸ਼ੂਗਰ ਲੈਵਲ ਨੂੰ ਠੀਕ ਕਰਨ ‘ਚ ਲਾਹੇਵੰਦ ਸਾਬਿਤ ਹੋ ਸਕਦਾ ਹੈ।
https://www.ptcnews.tv/wp-content/uploads/2020/06/WhatsApp-Image-2020-06-06-at-7.05.33-PM-1.jpeg