ਕਪੂਰਥਲਾ ਜਿ਼ਲ੍ਹੇ ਦੀ ਭੁਲੱਥ ਤਹਿਸੀਲ ਦੇ ਪਿੰਡ ਰਾਮਗੜ੍ਹ `ਚ ਆਮ ਆਦਮੀ ਪਾਰਟੀ ਦੇ ਬਾਗ਼ੀ ਤੇ ਮੁਅੱਤਲ ਆਗੂ ਸੁਖਪਾਲ ਸਿੰਘ ਖਹਿਰਾ ਦੀ ਭਰਜਾਈ ਕਿਰਨਬੀਰ ਕੌਰ ਚੋਣ ਹਾਰ ਗਏ ਹਨ। ਇਹ ਚੋਣ ਉਹ ਤਦ ਵੀ ਹਾਰ ਗਏ ਹਨ, ਜਦੋਂ ਸ੍ਰੀ ਖਹਿਰਾ ਨੇ ਖ਼ੁਦ ਆਪਣੇ ਹਲਕੇ `ਚ ਆ ਕੇ ਉਨ੍ਹਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਸੀ। ਇੰਝ ਸਿਆਸੀ ਹਲਕਿਆਂ `ਚ ਇਸ ਨੂੰ ਸ੍ਰੀ ਖਹਿਰਾ ਲਈ ਝਟਕਾ ਹੀ ਮੰਨਿਆ ਜਾ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਨਿਰਮਲ ਸਿੰਘ ਇਸ ਪਿੰਡ ਤੋਂ 454 ਵੋਟਾਂ ਲੈ ਕੇ ਜੇਤੂ ਰਹੇ ਹਨ ਤੇ ਕਿਰਨਬੀਰ ਕੌਰ ਨੂੰ 400 ਵੋਟਾਂ ਪਈਆਂ।
ਇਸ ਹਾਰ ਤੋਂ ਕਾਂਗਰਸੀ ਤੇ ਅਕਾਲੀ ਆਗੂ ਕਾਫ਼ੀ ਖ਼ੁਸ਼ ਵਿਖਾਈ ਦੇ ਰਹੇ ਹਨ ਤੇ ਉਹ ਇਸ ਹਾਰ ਦੇ ਵੇਰਵਿਆਂ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਵਰਤ ਸਕਦੇ ਹਨ।