34.54 F
New York, US
December 25, 2024
PreetNama
ਰਾਜਨੀਤੀ/Politics

ਸੁਣੋ ਮੋਦੀ ਦੇ ‘ਮਨ ਕੀ ਬਾਤ’, ਦਸਹਿਰੇ ‘ਤੇ ਕਹੀਆਂ ਇਹ ਵੱਡੀਆਂ ਗੱਲਾਂ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਤਿਉਹਾਰਾਂ ਦੇ ਮੌਸਮ ਦੌਰਾਨ ਬਾਜ਼ਾਰ ਤੋਂ ਖ਼ਰੀਦਦਾਰੀ ਕਰਦਿਆਂ ਦੇਸ਼ ਵਾਸੀਆਂ ਨੂੰ ਸਥਾਨਕ ਉਤਪਾਦਾਂ ਨੂੰ ਪਹਿਲ ਦੇਣ ਦਾ ਸੱਦਾ ਦਿੱਤਾ ਤੇ ਅਪੀਲ ਕੀਤੀ ਕਿ ਉਹ ਕੋਰੋਨਾ ਦੇ ਇਸ ਸੰਕਟ ਦੌਰਾਨ ਸੰਜਮ ਵਰਤਣ ਤੇ ਮਾਣ-ਮਰਿਯਾਦਾ ਵਿੱਚ ਰਹਿਣ। ਆਪਣੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਇੱਕ ਵਾਰ ਫਿਰ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ। ਪੀਐਮ ਮੋਦੀ ਨੇ ਵਿਜੇਦਸ਼ਾਮੀ ਤਿਉਹਾਰ ਦੀ ਵਧਾਈ ਦਿੰਦਿਆਂ ਪ੍ਰੋਗਰਾਮ ਦੇ 70ਵੇਂ ਸੰਸਕਰਣ ਦੀ ਸ਼ੁਰੂਆਤ ਕੀਤੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਦਸਹਿਰਾ ਝੂਠ ਉੱਤੇ ਸੱਚ ਦੀ ਜਿੱਤ ਦਾ ਤਿਉਹਾਰ ਹੈ। ਇਸ ਲਈ ਇਹ ਤਿਉਹਾਰ ਸੰਕਟਾਂ ਉੱਤੇ ਜਿੱਤ ਦਾ ਜਸ਼ਨ ਹੈ। ਉਨ੍ਹਾਂ ਕਿਹਾ ਕਿ ਦੁਸਹਿਰੇ ਦੇ ਸ਼ੁੱਭ ਅਵਸਰ ਤੇ ਤੁਹਾਨੂੰ ਸ਼ੁਭਕਾਮਨਾਵਾਂ। ਇਸ ਤੋਂ ਪਹਿਲਾਂ ਦੁਸਹਿਰੇ ਦੇ ਤਿਉਹਾਰ ‘ਤੇ ਵੱਡੇ ਵੱਡੇ ਪ੍ਰੋਗਰਾਮ ਹੁੰਦੇ ਸਨ, ਇਸ ਦਾ ਆਕਰਸ਼ਣ ਵੀ ਬਹੁਤ ਜ਼ਿਆਦਾ ਸੀ ਪਰ ਕੋਰੋਨਾ ਸੰਕਟ ਵਿੱਚ, ਸਾਨੂੰ ਸੰਜਮ ਨਾਲ ਕੰਮ ਕਰਨਾ ਪਏਗਾ ਤੇ ਮਰਿਯਾਦਾ ਵਿੱਚ ਰਹਿਣਾ ਹੋਵੇਗਾ।

ਵੋਕਲ ਫਾਰ ਲੋਕਲ ਦਾ ਸੰਦੇਸ਼ ਯਾਦ ਰੱਖੋ

ਪ੍ਰਧਾਨ ਮੰਤਰੀ ਮੋਦੀ ਨੇ ਦੁਬਾਰਾ ਦੁਹਰਾਇਆ, “ਤਿਉਹਾਰਾਂ ਦਾ ਮੌਸਮ ਆ ਰਿਹਾ ਹੈ।” ਇਸ ਸਮੇਂ ਦੇ ਦੌਰਾਨ, ਲੋਕ ਖਰੀਦਦਾਰੀ ਕਰਨ ਜਾਣਗੇ। ਤੁਹਾਨੂੰ ਖਰੀਦਦਾਰੀ ਦੌਰਾਨ ‘ਵੋਕਲ ਫਾਰ ਲੋਕਲ’ ਦੇ ਸੰਦੇਸ਼ ਨੂੰ ਯਾਦ ਰੱਖਣਾ ਚਾਹੀਦਾ ਹੈ ਤੇ ਸਥਾਨਕ ਤੇ ਦੇਸੀ ਸਾਮਾਨ ‘ਤੇ ਧਿਆਨ ਦੇਣਾ ਚਾਹੀਦਾ ਹੈ। ਬਾਜ਼ਾਰ ਤੋਂ ਸਾਮਾਨ ਖਰੀਦਣ ਵੇਲੇ ਸਥਾਨਕ ਉਤਪਾਦਾਂ ਨੂੰ ਪਹਿਲ ਦਿਓ।

Related posts

ਅੱਜ ਦਿੱਲੀ ਆ ਰਹੇ ਅਮਰੀਕੀ ਰਾਸ਼ਟਰਪਤੀ ਦੇ ਵਿਸ਼ੇਸ਼ ਦੂਤ, ਜਲਵਾਯੂ ਪਰਿਵਰਤਨ ‘ਤੇ ਕਰਨਗੇ ਵਿਚਾਰ-ਵਟਾਂਦਰਾ

On Punjab

ਰਿਜ਼ਰਵ ਬੈਂਕ ਨੇ ਨੀਤੀਗਤ ਦਰ ਨੂੰ ਬਰਕਰਾਰ ਰੱਖਿਆ

On Punjab

ਪ੍ਰਧਾਨ ਮੰਤਰੀ ਮੋਦੀ ਅਗਲੇ ਮਹੀਨੇ ਮੁੱਖ ਸਕੱਤਰਾਂ ਦੀ ਦੂਜੀ ਰਾਸ਼ਟਰੀ ਕਾਨਫਰੰਸ ਦੀ ਪ੍ਰਧਾਨਗੀ ਕਰਨਗੇ

On Punjab