18.93 F
New York, US
January 23, 2025
PreetNama
ਖੇਡ-ਜਗਤ/Sports News

ਸੁਤੰਤਰ ਦਿਵਸ ‘ਤੇ ਵਿਸ਼ੇਸ਼ ਮਹਿਮਾਨ ਹੋਣਗੇ ਦੇਸ਼ ਦੇ ਓਲੰਪਿਕ ਖਿਡਾਰੀ, ਘਰ ‘ਚ ਸਿੰਧੂ ਨਾਲ ਆਈਸਕ੍ਰੀਮ ਖਾਣਗੇ ਪੀਐਮ ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਵਾਰ ਸੁਤੰਤਰ ਦਿਵਸ 15 ਅਗਸਤ ਮੌਕੇ ‘ਤੇ ਦੇਸ਼ ਦੀਆਂ ਓਲੰਪਿਕ ਟੀਮਾਂ ਨੂੰ ਵਿਸ਼ੇਸ਼ ਮਹਿਮਾਨ ਦੇ ਰੂਪ ‘ਚ ਲਾਲ ਕਿਲ੍ਹੇ ‘ਤੇ ਸੱਦਾ ਦੇਣ ਦਾ ਫੈਸਲਾ ਲਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਖਿਡਾਰੀਆਂ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਇਨ੍ਹਾਂ ਦਾ ਜੋਸ਼, ਜਨੂੰਨ ਤੇ ਜ਼ਜਬਾ ਅੱਜ ਸਰਵਉੱਚ ਪੱਧਰ ‘ਤੇ ਹੈ। ਜ਼ਿਕਰਯੋਗ ਹੈ ਕਿ ਇਸ ਸੁਤੰਤਰ ਦਿਵਸ ਸਮਾਗਮ ‘ਚ ਲਾਲ ਕਿਲ੍ਹੇ ‘ਤੇ ਮਹਿਮਾਨ ਦੇ ਰੂਪ ‘ਚ ਸ਼ਾਮਲ ਹੋ ਰਹੀ ਓਲੰਪਿਕ ਟੀਮ ਦੇ ਮੈਂਬਰ ਪ੍ਰਧਾਨ ਮੰਤਰੀ ਦੀ ਰਿਹਾਇਸ਼ ‘ਤੇ ਵੀ ਜਾਣਗੇ। ਜਿੱਥੇ ਉਨ੍ਹਾਂ ਨੂੰ ਵਿਅਕਤੀ ਰੂਪ ਨਾਲ ਵੀ ਮਿਲਣਗੇ ਤੇ ਪੀਵੀ ਸਿੰਧੂ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਨਗੇ। ਇਸ ਦੌਰਾਨ ਪੀਐਮ ਮੋਦੀ ਪੀਵੀ ਨਾਲ ਆਈਸਕ੍ਰੀਮ ਵੀ ਖਾਣਗੇ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਵਾਰ ਓਲੰਪਿਕਸ ‘ਚ ਭਾਰਤ ਦੇ ਹੁਣ ਤਕ ਦੇ ਸਭ ਤੋਂ ਜ਼ਿਆਦਾ ਖਿਡਾਰੀਆਂ ਨੇ ਕੁਆਲੀਫਾਈ ਕੀਤਾ ਹੈ। ਮਹਾਮਾਰੀ ਕੋਵਿਡ-19 ਨੂੰ 100 ਸਾਲ ਦੀ ਸਭ ਤੋਂ ਵੱਡੀ ਆਫਤ ਦੱਸਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਇਨ੍ਹਾਂ ਸਾਰੇ ਸਫਲ ਖਿਡਾਰੀਆਂ ਨੇ ਇੰਨੀ ਵੱਡੀ ਆਫਤ ਦਾ ਸਾਹਮਣਾ ਕਰਦੇ ਹੋਏ ਇਹ ਮੁਕਾਮ ਹਾਸਲ ਕਰ ਲਿਆ ਹੈ। ਕਈ ਤਾਂ ਅਜਿਹੇ ਖੇਡ ਹਨ ਜਿਨ੍ਹਾਂ ‘ਚ ਅਸੀਂ ਪਹਿਲੀ ਵਾਰ ਕੁਆਲੀਫਾਈ ਕੀਤਾ ਹੈ ਸਿਰਫ ਕੁਆਲੀਫਾਈ ਹੀ ਨਹੀਂ ਬਲਕਿ ਸਖ਼ਤ ਟੱਕਰ ਵੀ ਦਿੱਤੀ ਹੈ।

ਪ੍ਰਧਾਨ ਮੰਤਰੀ ਨੇ ਖਿਡਾਰੀਆਂ ਦੇ ਆਤਮਵਿਸ਼ਵਾਸ ਦਾ ਜ਼ਿਕਰ ਕਰਦੇ ਹੋਏ ਕਿਹਾ ਇਹ ਆਤਮਵਿਸ਼ਵਾਸ ਉਦੋਂ ਆਉਂਦਾ ਹੈ ਜਦੋਂ ਸਹੀ ਟੈਲੇਂਟ ਦੀ ਪਛਾਣ ਹੁੰਦੀ ਹੈ। ਉਸ ਨੂੰ ਉਤਸ਼ਾਹ ਮਿਲਦਾ ਹੈ। ਸਾਡੇ ਸਾਰੇ ਖਿਡਾਰੀ ਸਰਵਉੱਚ ਪ੍ਰਦਰਸ਼ਨ ਕਰ ਰਹੇ ਹਨ। ਇਸ ਓਲੰਪਿਕ ‘ਚ ਨਵੇਂ ਭਾਰਤ ਦਾ ਬੁਲੰਦ ਆਤਮਵਿਸ਼ਵਾਸ ਹਰ ਖੇਡ ‘ਚ ਦਿਖ ਰਿਹਾ ਹੈ। ਸਾਡੇ ਖਿਡਾਰੀ ਆਪਣੇ ਤੋਂ ਬਿਹਤਰ ਖਿਡਾਰੀਆਂ ਤੇ ਟੀਮਾਂ ਨੂੰ ਚੁਣੌਤੀ ਦੇ ਰਹੇ ਹਨ।

Related posts

WWE SummerSlam: ਜਿਗਰੀ ਯਾਰ ਜਦ ਰਿੰਗ ‘ਚ ਬਣੇ ਜਾਨੀ ਦੁਸ਼ਮਣ ਤਾਂ ਇੰਜ ਵਹਿਆ ਖ਼ੂਨ,

On Punjab

Birthday Special: ਉਹ ਖਿਡਾਰੀ ਜੋ MS ਧੋਨੀ ਦੀ ਵਜ੍ਹਾ ਨਾਲ ਖੇਡ ਗਿਆ 80 ਤੋਂ ਜ਼ਿਆਦਾ ਮੈਚ

On Punjab

ਇੰਗਲੈਂਡ ਦੇ ਸਾਬਕਾ ਕਪਤਾਨ ਨੇ ਆਈਪੀਐੱਲ ਲਈ ਇਸ ਖਿਡਾਰੀ ਨੂੰ ਦੱਸਿਆ ਐੱਮਐੱਸ ਧੋਨੀ ਦਾ ਉੱਤਰਾਧਿਕਾਰੀ

On Punjab