ਟੀਵੀ ਅਦਾਕਾਰਾ ਸੁਧਾ ਚੰਦਰਨ ਨੇ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤਾ ਹੈ, ਜਿਸ ਵਿਚ ਉਨ੍ਹਾਂ ਨੇ ਪੀਐਮ ਨਰਿੰਦਰ ਮੋਦੀ ਨੂੰ ਟੈਗ ਕਰਦੇ ਹੋਏ ਖਾਸ ਅਪੀਲ ਕੀਤੀ ਹੈ। ਸੁਧਾ ਚੰਦਰਨ ਨੇ ਸੀਨੀਅਰ ਸਿਟੀਜ਼ਨ ਲਈ ਇਕ ਕਾਰਡ ਜਾਰੀ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਅਜਿਹਾ ਇਸ ਲਈ ਕਿਹਾ ਕਿ ਤਾਂ ਜੋ ਫਲਾਈਟ ਜ਼ਰੀਏ ਸਫ਼ਰ ਕਰਦੇ ਸਮੇਂ ਏਅਰਪੋਰਟ ’ਤੇ ਸੀਨੀਅਰ ਸਿਟੀਜ਼ਨ ਨੂੰ ਚੈਕਿੰਗ ਦੌਰਾਨ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਸੁਧਾ ਚੰਦਰਨ ਚਾਹੁੰਦੀ ਹੈ ਕਿ ਫਲਾਈਟ ਜ਼ਰੀਏ ਸਫਰ ਕਰਦੇ ਸਮੇਂ ਸੁਰੱਖਿਆ ਕਰਮੀ ਵਾਰ ਵਾਰ ਉਨ੍ਹਾਂ ਨੂੰ ਨਾ ਰੋਕਣ।
ਦਰਅਸਲ, ਮਾਮਲਾ ਇਹ ਹੈ ਕਿ ਜਦੋਂ ਵੀ ਸੁਧਾ ਚੰਦਰਨ ਏਅਰਪੋਰਟ ਜਾਂਦੀ ਹੈ, ਉਸ ਨੂੰ ਵਾਰ -ਵਾਰ ਰੋਕਿਆ ਜਾਂਦਾ ਹੈ ਅਤੇ ਸੁਰੱਖਿਆ ਕਰਮਚਾਰੀ ਉਸ ਦੇ ਨਕਲੀ ਅੰਗਾਂ ਨੂੰ ਉਤਾਰ ਕੇ ਚੈੱਕ ਕਰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਸੁਧਾ ਚੰਦਰਨ ਨੇ ਇੱਕ ਸੜਕ ਹਾਦਸੇ ਵਿੱਚ ਆਪਣੀਆਂ ਲੱਤਾਂ ਗੁਆ ਦਿੱਤੀਆਂ ਸਨ। ਉਦੋਂ ਤੋਂ ਉਹ ਨਕਲੀ ਅੰਗਾਂ ਦੀ ਸਹਾਇਤਾ ਨਾਲ ਚੱਲਦੀ ਹੈ।
ਸੁਧਾ ਚੰਦਰਨ ਨੇ ਕਿਹਾ ਕਿ ਨਕਲੀ ਅੰਗ ਖੋਲ੍ਹਣ ਦੀ ਪ੍ਰਕਿਰਿਆ ਬਹੁਤ ਦੁਖਦਾਈ ਹੈ ਅਤੇ ਉਹ ਏਅਰਪੋਰਟ ਅਧਿਕਾਰੀਆਂ ਨੂੰ ਹਰ ਵਾਰ ਈਟੀਡੀ (ਐਕਸਪਲੋਸਿਵ ਟਰੇਸ ਡਿਟੈਕਟਰ) ਦੀ ਵਰਤੋਂ ਕਰਨ ਦੀ ਬੇਨਤੀ ਕਰਦੀ ਹੈ ਪਰ ਕੋਈ ਲਾਭ ਨਹੀਂ ਹੋਇਆ।