PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਸੁਨੀਤਾ ਵਿਲੀਅਮਜ਼ ਵੱਲੋਂ ਪੁਲਾੜ ’ਚ ਚਹਿਲਕਦਮੀ

ਅਮਰੀਕਾ-ਭਾਰਤੀ ਮੂਲ ਦੀ ਅਮਰੀਕੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਨੇ ਕੌਮਾਂਤਰੀ ਪੁਲਾੜ ਸਟੇਸ਼ਨ ’ਤੇ ਸੱਤ ਮਹੀਨੇ ਤੋਂ ਵਧ ਸਮਾਂ ਗੁਜ਼ਾਰਨ ਮਗਰੋਂ ਪਹਿਲੀ ਵਾਰ ਚਹਿਲਕਦਮੀ ਕੀਤੀ। ਸਟੇਸ਼ਨ ਕਮਾਂਡਰ ਸੁਨੀਤਾ ਵਿਲੀਅਮਜ਼ ਨੇ ਨਾਸਾ ਦੇ ਨਿਕ ਹੇਗ ਨਾਲ ਮਿਲ ਕੇ ਕੁਝ ਜ਼ਰੂਰੀ ਬਾਹਰੀ ਮੁਰੰਮਤ ਦਾ ਕੰਮ ਕੀਤਾ। ਉਹ ਤੁਰਕਮੇਨਿਸਤਾਨ ਤੋਂ 260 ਮੀਲ ਉਪਰ ਆਰਬਿਟ ਲੈਬ ਤੋਂ ਬਾਹਰ ਨਿਕਲੇ ਸਨ। ਯੋਜਨਾ ਮੁਤਾਬਕ ਅਗਲੇ ਹਫ਼ਤੇ ਸੁਨੀਤਾ ਅਤੇ ਬੁੱਚ ਵਿਲਮੋਰ ਦੁਬਾਰਾ ਤੋਂ ਸਪੇਸਵਾਕ ਕਰਨਗੇ। ਇਸ ਤੋਂ ਪਹਿਲਾਂ ਪਿਛਲੇ ਸਾਲ ਵੀ ਕੂਲਿੰਗ ਲੂਪ ’ਚ ਸਮੱਸਿਆ ਆਈ ਸੀ। ਨਾਸਾ ਦੇ ਦੋ ਪੁਲਾੜ ਯਾਤਰੀ ਸੁਨੀਤਾ ਅਤੇ ਬੁੱਚ ਵਿਲਮੋਰ ਉਥੇ ਫਸੇ ਹੋਏ ਹਨ ਅਤੇ ਉਨ੍ਹਾਂ ਦੇ ਮਾਰਚ ਅਖੀਰ ਜਾਂ ਅਪਰੈਲ ਦੇ ਸ਼ੁਰੂ ’ਚ ਧਰਤੀ ’ਤੇ ਪਰਤਣ ਦੀ ਸੰਭਾਵਨਾ ਹੈ। ਵਿਲੀਅਮਜ਼ ਅਤੇ ਵਿਲਮੋਰ ਨੇ ਪਿਛਲੇ ਸਾਲ ਜੂਨ ’ਚ ਬੋਇੰਗ ਦੇ ਨਵੇਂ ਸਟਾਰਲਾਈਨਰ ਕੈਪਸੂਲ ਨਾਲ ਉਡਾਣ ਭਰੀ ਸੀ ਜੋ ਇਕ ਹਫ਼ਤੇ ਦਾ ਪ੍ਰੀਖਣ ਮਿਸ਼ਨ ਸੀ ਪਰ ਸਟਾਰਲਾਈਨਰ ’ਚ ਕੁਝ ਦਿੱਕਤਾਂ ਆ ਗਈਆਂ ਸਨ।

Related posts

ਰੱਬੀ ਜੱਗ

Pritpal Kaur

ਫੈਡਰੇਸ਼ਨ ਭੰਗ ਕਰ ਪੀਰ ਮੁਹੰਮਦ ਨੇ ਲਈ ਟਕਸਾਲੀਆਂ ਦੀ ਓਟ

Pritpal Kaur

ਕੀ ਗਾਹਕਾਂ ਨੂੰ ਮਿਲੇਗੀ ਕਰਜ਼ ‘ਚ ਰਾਹਤ? 1 ਅਕਤੂਬਰ ਤੱਕ ਦੱਸੇਗੀ ਸਰਕਾਰ

On Punjab