sunanda-sharma-salman-khan : ਪਾਲੀਵੁਡ ਦੀ ਸਿੰਗਰ ਸੁਨੰਦਾ ਸ਼ਰਮਾ ਜਿਹਨਾਂ ਨੇ ਬਹੁਤ ਹੀ ਘੱਟ ਸਮੇਂ ‘ਚ ਖਾਸੀ ਪ੍ਰਸਿੱਧੀ ਹਾਸਿਲ ਕਰ ਲਈ ਹੈ। ਉਹ ਅਕਸਰ ਹੀ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਆਪਣੇ ਫੈਨਜ਼ ਨੂੰ ਆਪਣੇ ਬਾਰੇ ਅਪਡੇਟ ਕਰਦੀ ਰਹਿੰਦੀ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਸੁਨੰਦਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਹਾਲ ਹੀ ‘ਚ ਇੱਕ ਤਸਵੀਰ ਸ਼ੇਅਰ ਕੀਤੀ ਹੈ।
ਜਿਸ ਵਿਚ ਸੁਨੰਦਾ ਸ਼ਰਮਾ ਦੇ ਨਾਲ ਬਾਲੀਵੁਡ ਦੇ ਦਿਗਜ ਅਦਾਕਾਰ ਸਲਮਾਨ ਖਾਨ ਨਜ਼ਰ ਆ ਰਹੇ ਹਨ ਸੁਨੰਦਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੀ ਖੁਸ਼ੀ ਫੈਂਸਜ਼ ਨਾਲ ਸ਼ੇਅਰ ਕਰਦਿਆਂ ਕੈਪਸ਼ਨ ਰਾਹੀ ਦਿਲ ਦੀਆ ਭਾਵਨਾਵਾਂ ਨੂੰ ਬਿਆਨ ਕੀਤਾ ਹੈ ਉਹਨਾਂ ਨੇ ਲਿਖਿਆ ਕਿ ਇਹ ਮੇਰੀ ਜਿੰਦਗੀ ਦਾ ਬਹੁਤ ਹੀ ਅਹਿਮ ਪਲ ਹੈ ਅਤੇ ਸਿਰਫ ਸਲਮਾਨ ਖਾਨ ਸਰ ਨਾਲ …ਇਹ ਬਹੁਤ ਸਾਰੇ ਲੋਕਾਂ ਦਾ ਸੁਫਨਾ ਹੁੰਦਾ ਹੈ ਪਰ ਮੇਰਾ ਸੁਫਨਾ ਸੱਚ ਹੋਇਆ ਹੈ…ਉਹ ਮੇਰੀ ਪ੍ਰੇਰਨਾ ਹੈ ਅਤੇ ਬਹੁਤ ਸਾਰੇ ਹੋਰਾਂ ਲਈ,ਉਹਨਾਂ ਦੀਆ ਤਸਵੀਰਾਂ ਦੇਖ ਦੇ ਮਈ ਵੱਡੀ ਹੋਈ ਹਾਂ ਅਤੇ ਅੱਜ ਉਹਨਾਂ ਦੇ ਨਾਲ ਖੜੀ ਹੋਈ ਹਾਂ ਧੰਨਵਾਦ ਵਾਹਿਗੁਰੂ ਜੀ !
ਸੁਨੰਦਾ ਸ਼ਰਮਾ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ। ਗਾਇਕੀ ਦੇ ਨਾਲ –ਨਾਲ ਸੁਨੰਦਾ ਅਦਾਕਾਰੀ ਦੇ ਖੇਤਰ ‘ਚ ਵੀ ਆਪਣਾ ਹੁਨਰ ਵਿਖਾ ਚੁੱਕੀ ਹੈ।ਜੇਕਰ ਗੱਲ ਕੀਤੀ ਜਾਏ ਸੁਨੰਦਾ ਦੇ ਵਰਕਫਰੰਟ ਦੀ ਤਾਂ ਉਹ ਆਪਣੇ ਪ੍ਰੋਜੈਜਟਸ ਬਾਰੇ ਆਪਣੇ ਫੈਨਜ਼ ਨੂੰ ਸੋਸ਼ਲ ਮੀਡੀਆ ਜ਼ਰੀਏ ਅਪਡੇਟ ਕਰਦੀ ਰਹਿੰਦੀ ਹੈ। ਸੁਨੰਦਾ ਦੀ ਗਾਇਕੀ ਨੂੰ ਜਿੰਨਾ ਪਸੰਦ ਕੀਤਾ ਜਾਂਦਾ ਹੈ ਉਸੇ ਹੀ ਤਰ੍ਹਾਂ ਉਹਨਾਂ ਦੀ ਅਦਾਕਾਰੀ ਨੂੰ ਵੀ ਦਰਸ਼ਕਾਂ ਦੁਆਰਾ ਕਾਫੀ ਪਸੰਦ ਕੀਤਾ ਜਾਂਦਾ ਹੈ।
ਸੁਨੰਦਾ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ ਸੁਰਖੀਆਂ ‘ਚ ਆ ਜਾਂਦੀ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਪਾਲੀਵੁਡ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੇ ਹਨ ਅਤੇ ਐਕਟਿਵ ਰਹਿਣ ਦੇ ਨਾਲ – ਨਾਲ ਸੋਸ਼ਲ ਮੀਡੀਆ ‘ਤੇ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ ਅਤੇ ਸੋਸ਼ਲ ਮੀਡੀਆ ਜ਼ਰੀਏ ਇਹਨਾਂ ਦੇ ਫੈਨਜ਼ ਸਿਤਾਰਿਆਂ ਨਾਲ ਜੁੜੇ ਰਹਿੰਦੇ ਹਨ।