14.72 F
New York, US
December 23, 2024
PreetNama
ਰਾਜਨੀਤੀ/Politics

ਸੁਪਰੀਮ ਕੋਰਟ ਤੋਂ ਕੇਜਰੀਵਾਲ ਸਰਕਾਰ ਨੂੰ ਪਈਆਂ ਝਿੜਕਾਂ, ਕੂੜੇ ‘ਚ ਸੁੱਟੀਆਂ ਜਾ ਰਹੀਆਂ ਨੇ ਲਾਸ਼ਾਂ

ਸੁਪਰੀਮ ਕੋਰਟ ਤੋਂ ਕੇਜਰੀਵਾਲ ਸਰਕਾਰ ਨੂੰ ਪਈਆਂ ਝਿੜਕਾਂ, ਕੂੜੇ ‘ਚ ਸੁੱਟੀਆਂ ਜਾ ਰਹੀਆਂ ਨੇ ਲਾਸ਼ਾਂ:ਨਵੀਂ ਦਿੱਲੀ : ਭਾਰਤ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਹੁਣ ਹਰ ਰੋਜ਼ ਰਿਕਾਰਡ ਤੋੜ ਰਹੇ ਹਨ। ਭਾਰਤ ਵਿੱਚ ਕੋਰੋਨਾ ਦੇ ਕੇਸਾਂ ਦੀ ਕੁੱਲ ਗਿਣਤੀ ਤਿੰਨ ਲੱਖ ਦੇ ਨੇੜੇ ਪਹੁੰਚ ਗਈ ਹੈ। ਇਸ ਦੇ ਨਾਲ ਹੀ ਭਾਰਤ ਹੁਣ ਕੋਰੋਨਾ ਦੇ ਮਾਮਲਿਆਂ ਵਿੱਚ ਦੁਨੀਆ ਦਾ ਚੌਥਾ ਦੇਸ਼ ਬਣ ਗਿਆ ਹੈ। ਦਿੱਲੀ ‘ਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਅਤੇ ਲਗਾਤਾਰ ਖ਼ਰਾਬ ਹੁੰਦੀ ਸਥਿਤੀ ‘ਤੇ ਸੁਪਰੀਮ ਕੋਰਟ ‘ਚ ਸੁਣਵਾਈ ਹੋਈ ਹੈ। ਸੁਪਰੀਮ ਕੋਰਟ ਨੇ ਦਿੱਲੀ ਦੇ ਹਾਲਾਤ ‘ਤੇ ਚਿੰਤਾ ਜ਼ਾਹਰ ਕਰਦੇ ਹੋਏ ਦਿੱਲੀ ਸਰਕਾਰ ਤੋਂ ਪੁੱਛਿਆ ਕਿ ਦਿੱਲੀ ‘ਚ ਟੈਸਟਿੰਗ ਘੱਟ ਕਿਉਂ ਹੋ ਰਹੀ ਹੈ। ਇਸ ਦੇ ਨਾਲ ਹੀ ਕੋਰਟ ਨੇ ਹਸਪਤਾਲਾਂ ‘ਚ ਲਾਸ਼ਾਂ ਦੀ ਸਾਂਭ-ਸੰਭਾਲ ਨੂੰ ਲੈ ਕੇ ਵੀ ਸਰਕਾਰ ਨੂੰ ਫਟਕਾਰ ਲਾਈ ਹੈ।
ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਦਿੱਲੀ ਦੇ ਸਰਕਾਰੀ ਹਸਪਤਾਲਾਂ ‘ਚ ਲਾਸ਼ਾਂ ਦੀ ਢੁਕਵੀਂ ਦੇਖਭਾਲ ਨਹੀਂ ਕੀਤੀ ਜਾ ਰਹੀ ਹੈ। ਮਰੀਜ਼ਾਂ ਦੇ ਪਰਿਵਾਰਾਂ ਨੂੰ ਵੀ ਮੌਤਾਂ ਬਾਰੇ ਸੂਚਿਤ ਨਹੀਂ ਕੀਤਾ ਜਾ ਰਿਹਾ। ਕੁਝ ਮਾਮਲਿਆਂ ‘ਚ ਪਰਿਵਾਰ ਅੰਤਿਮ ਸੰਸਕਾਰ ‘ਚ ਵੀ ਸ਼ਾਮਲ ਨਹੀਂ ਹੋ ਸਕੇ ਹਨ। ਸੁਪਰੀਮ ਕੋਰਟ ਨੇ ਇਕ ਜਗ੍ਹਾ ਟਿੱਪਣੀ ਕਰਦਿਆਂ ਇੱਥੋਂ ਤਕ ਕਹਿ ਦਿੱਤਾ ਕਿ ਲਾਸ਼ਾਂ ਕੂੜੇ ‘ਚ ਸੁੱਟੀਆਂ ਜਾ ਰਹੀਆਂ ਹਨ, ਇਨ੍ਹਾਂ ਨਾਲ ਜਾਨਵਰਾਂ ਤੋਂ ਵੀ ਬੱਦਤਰ ਵਿਹਾਰ ਕੀਤਾ ਜਾ ਰਿਹਾ ਹੈ। ਇਸ ਦੌਰਾਨ ਅਦਾਲਤ ਨੇ ਕਿਹਾ ਕਿ ਸਾਨੂੰ ਲਾਸ਼ਾ ਤੋਂ ਵੱਧ ਜਿਊਂਦੇ ਲੋਕਾਂ ਦੇ ਇਲਾਜ ਦੀ ਚਿੰਤਾ ਹੈ।
ਇਸ ਦੌਰਾਨ ਸੁਪਰੀਮ ਕੋਰਟ ਨੇ ਕਿਹਾ ਕਿ ਦਿੱਲੀ ‘ਚ ਕੁਝ ਪਰੇਸ਼ਾਨੀ ਹੈ, ਕਿਉਂਕਿ ਟੈਸਟਿੰਗ ਹੁਣ 7000 ਤੋਂ ਘੱਟ ਹੋ ਕੇ ਸਿਰਫ਼ 5000 ਤੱਕ ਪਹੁੰਚ ਗਈ ਹੈ। ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਤੋਂ ਪੁੱਛਿਆ ਕਿ ਤੁਸੀਂ ਟੈਸਟਿੰਗ ਕਿਉਂ ਘਟਾ ਦਿੱਤੀ ਹੈ। ਅਦਾਲਤ ਨੇ ਕਿਹਾ ਕਿ ਅਸੀਂ ਮ੍ਰਿਤਕ ਦੇਹਾਂ ਨਾਲੋਂ ਜ਼ਿਆਦਾ ਜ਼ਿੰਦਾ ਲੋਕਾਂ ਦੇ ਇਲਾਜ ਬਾਰੇ ਚਿੰਤਤ ਹਾਂ। ਇਸ ਦੌਰਾਨ ਮੀਡੀਆ ਵਿਚ ਚੱਲ ਰਹੀਆਂ ਵੀਡੀਓ ਵਿਚ ਕੋਰੋਨਾ ਨਾਲ ਪ੍ਰਭਾਵਿਤ ਲਾਸ਼ਾਂ ਨੂੰ ਉਸੇ ਵਾਰਡ ਦੇ ਗਲਿਆਰੇ ਵਿਚ ਰੱਖਿਆ ਗਿਆ ਹੈ ,ਜਿਥੇ ਕੋਰੋਨਾ ਦੇ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਹ ਵੀਡੀਓ ਭਿਆਨਕ ਹਨ।

Related posts

ਹੁਣ ਕੇਜਰੀਵਾਲ ਨੇ ਸ਼ੁਰੂ ਕੀਤਾ ਬਾਦਲ ਸਰਕਾਰ ਵਾਲਾ ਕੰਮ

On Punjab

ਅਮਰੀਕਾ ਵਿੱਚ ਔਰਤਾਂ ਹੁਣ ਲੈ ਸਕਦੀਆਂ ਹਨ ਗਰਭਪਾਤ ਦੀਆਂ ਗੋਲੀਆਂ , ਸੁਪਰੀਮ ਕੋਰਟ ਨੇ ਹਟਾਈ ਪਾਬੰਦੀ

On Punjab

ਤਬਲੀਗੀ ਜਮਾਤ ਦੇ ਮੁਖੀ ਮੌਲਾਨਾ ਸਾਦ ਖ਼ਿਲਾਫ਼ ED ਨੇ ਦਰਜ ਕੀਤਾ ਮਨੀ ਲਾਂਡਰਿੰਗ ਦਾ ਕੇਸ

On Punjab