42.21 F
New York, US
December 12, 2024
PreetNama
ਰਾਜਨੀਤੀ/Politics

ਸੁਪਰੀਮ ਕੋਰਟ ਦੇ ਇਤਿਹਾਸ ‘ਚ ਪਹਿਲੀ ਵਾਰ 9 ਜੱਜਾਂ ਨੇ ਇਕੱਠੇ ਹਲਫ਼ ਲਿਆ, ਟੀਵੀ ‘ਤੇ ਹੋਇਆ ਲਾਈਵ ਪ੍ਰਸਾਰਨ

ਸੁਪਰੀਮ ਕੋਰਟ ਦੇ ਇਤਿਹਾਸ ‘ਚ ਮੰਗਲਵਾਰ ਨੂੰ ਪਹਿਲੀ ਵਾਰ ਇਕੱਠੇ 9 ਜੱਜਾਂ ਨੂੰ ਸਹੁੰ ਚੁਕਵਾਈ ਗਈ। ਦੇਸ਼ ਦੇ ਚੀਫ ਜਸਟਿਸ ਐੱਨਵੀ ਰਮਨਾ ਨੇ ਇਨ੍ਹਾਂ ਸਾਰਿਆਂ ਨੂੰ ਸਹੁੰ ਚੁਕਵਾਈ। ਸਹੁੰ ਚੁੱਕਣ ਵਾਲਿਆਂ ‘ਚ ਤਿੰਨ ਮਹਿਲਾ ਜੱਜ ਵੀ ਸ਼ਾਮਲ ਹਨ। ਇਸ ਦੇ ਨਾਲ ਹੀ ਸੁਪਰੀਮ ਕੋਰਟ ਦੇ ਜੱਜਾਂ ਦੀ ਗਿਣਤੀ 33 ਹੋ ਗਈ।

ਇਹ ਸਹੁੰ ਚੁੱਕ ਸਮਾਗਮ ਸੁਪਰੀਮ ਕੋਰਟ ਦੇ ਅਡੀਸ਼ਨਲ ਭਵਨ ਕੰਪਲੈਕਸ ਦੇ ਹਾਲ ‘ਚ ਹੋਇਆ। ਤੁਹਾਨੂੰ ਦੱਸ ਦੇਈਏ ਕਿ ਹੁਣ ਤਕ ਇਹ ਪਰੰਪਰਾ ਸੀ ਕਿ ਨਵੇਂ ਜੱਜਾਂ ਨੂੰ ਅਹੁਦੇ ਦੀ ਸਹੁੰ ਚੀਫ ਜਸਟਿਸ ਦੇ ਅਦਾਲਤੀ ਰੂਮ ‘ਚ ਦਿਵਾਈ ਜਾਂਦੀ ਸੀ। ਇਸ ਸਹੁੰ ਚੁੱਕ ਸਮਾਗਮ ਦਾ ਡੀਡੀ ਨਿਊਜ਼, ਡੀਡੀ ਇੰਡੀਆ ‘ਤੇ ਸਿੱਧਾ ਪ੍ਰਸਾਰਣ ਵੀ ਕੀਤਾ ਗਿਆ। ਇਸ ਤੋਂ ਇਲਾਵਾ ਇਸ ਸਮਾਗਮ ਨੂੰ ਸੁਪਰੀਮ ਕੋਰਟ ਦੇ ਅਧਿਕਾਰਤ ਵੈੱਬ ਪੋਰਟਲ ਦੇ ਹੋਮ ਪੇਜ ‘ਤੇ ਵੀ ਕਵਰ ਕੀਤਾ ਗਿਆ।

ਹਲਫ਼ ਲੈਣ ਵਾਲੇ ਨੌਂ ਨਵੇਂ ਜੱਜਾਂ ‘ਚ ਜੱਜ ਅਭੈ ਸ਼੍ਰੀਨਿਵਾਸ ਓਕਾ, ਵਿਕਰਮ ਨਾਥ, ਜਿਤੇਂਦਰ ਕੁਮਾਰ ਮਾਹੇਸ਼ਵਰੀ, ਹਿਮਾ ਕੋਹਲੀ ਤੇ ਬੀ ਵੀ ਨਾਗਰਤਨਾ ਸ਼ਾਮਲ ਹਨ। ਇਸ ਤੋਂ ਇਲਾਵਾ ਜੱਜ ਸੀਟੀ ਰਵੀ ਕੁਮਾਰ, ਐੱਮਐੱਮ ਸੁੰਦਰੇਸ਼, ਬੇਲਾ ਐੱਮ ਤ੍ਰਿਵੇਦੀ ਤੇ ਪੀਐੱਮ ਨਰਸਿਮਹਾ ਨੂੰ ਵੀ ਅਹੁਦੇ ਦੀ ਸਹੁੰ ਚੁਕਵਾਈ ਗਈ। ਤੁਹਾਨੂੰ ਦੱਸ ਦੇਈਏ ਕਿ ਸੁਪਰੀਮ ਕੋਰਟ ਦੀ ਕੋਲੇਜੀਅਮ ਨੇ ਇਨ੍ਹਾਂ ਜੱਜਾਂ ਦੇ ਨਾਂ ਸਰਕਾਰ ਨੂੰ ਭੇਜੇ ਸਨ, ਜਿਨ੍ਹਾਂ ਨੂੰ ਸਵੀਕਾਰ ਕਰ ਲਿਆ ਗਿਆ।

Related posts

Coronavirus: ਦੇਸ਼ ‘ਚ ਹੁਣ ਤੱਕ 170 ਮਾਮਲਿਆਂ ਦੀ ਪੁਸ਼ਟੀ, PM ਮੋਦੀ ਅੱਜ ਰਾਤ 8 ਵਜੇ ਦੇਸ਼ ਨੂੰ ਕਰਨਗੇ ਸੰਬੋਧਿਤ

On Punjab

ਰਾਹੁਲ ਗਾਂਧੀ ਹੁਣ ਸਾਈਕਲ ’ਤੇ ਪਹੁੰਚੇ ਸੰਸਦ ਭਵਨ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਖ਼ਿਲਾਫ਼ ਪ੍ਰਦਰਸ਼ਨ

On Punjab

ਪੰਜਾਬ ਦੇ ਗੌਰਵਮਈ ਇਤਿਹਾਸ ਨੂੰ ਬਹਾਲ ਕਰਨ ਲਈ ਭਾਜਪਾ ਸਰਕਾਰ ਜ਼ਰੂਰੀ: ਸ਼ੇਖਾਵਤ

On Punjab