ਨਵੀਂ ਦਿੱਲੀ- ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਮਦਨ ਬੀ. ਲੋਕੁਰ ਨੂੰ ਸੰਯੁਕਤ ਰਾਸ਼ਟਰ ਇੰਟਰਨਲ ਜਸਟਿਸ ਕੌਂਸਲ (ਯੂਐੱਨਆਈਜੇਸੀ) ਦਾ ਚੇਅਰਪਰਸਨ ਨਿਯੁਕਤ ਕੀਤਾ ਹੈ। ਇਸ ਕੌਂਸਲ ਵਿਚ ਕੁੱਲ ਆਲਮ ਦੇ ਨਾਮਵਰ ਜੱਜਾਂ/ਵਕੀਲਾਂ ਨੂੰ ਚਾਰ ਸਾਲ ਦੇ ਅਰਸੇ ਲਈ ਸ਼ਾਮਲ ਕੀਤਾ ਜਾਂਦਾ ਹੈ। ਕੌਂਸਲ ਦੇ ਹੋਰਨਾਂ ਮੈਂਬਰਾਂ ਵਿਚ ਸ਼੍ਰੀਮਤੀ ਕਾਰਮੇਨ ਆਰਟੀਗਸ (ਉਰੂਗੁਏ), ਸ਼੍ਰੀਮਤੀ ਰੋਜ਼ਾਲੀ ਬਾਲਕਿਨ (ਆਸਟ੍ਰੇਲੀਆ), ਸਟੀਫਨ ਬ੍ਰੇਜ਼ੀਨਾ (ਆਸਟ੍ਰੀਆ) ਅਤੇ ਜੇ ਪੋਜ਼ਨੇਲ (ਅਮਰੀਕਾ) ਸ਼ਾਮਲ ਹਨ। ਸਾਲ 2019 ਵਿੱਚ ਜਸਟਿਸ ਲੋਕੁਰ ਨੂੰ ਫਿਜੀ ਦੀ ਸੁਪਰੀਮ ਕੋਰਟ ਵਿੱਚ ਗੈਰ-ਨਿਵਾਸੀ ਪੈਨਲ ਦੇ ਜੱਜ ਵਜੋਂ ਨਿਯੁਕਤ ਕੀਤਾ ਗਿਆ ਸੀ। ਉਹ ਪਹਿਲੇ ਭਾਰਤੀ ਜੱਜ ਸਨ ਜਿਨ੍ਹਾਂ ਨੂੰ ਕਿਸੇ ਹੋਰ ਦੇਸ਼ ਦੀ ਸੁਪਰੀਮ ਕੋਰਟ ਵਿੱਚ ਜੱਜ ਵਜੋਂ ਨਿਯੁਕਤ ਕੀਤਾ ਗਿਆ ਸੀ।