32.97 F
New York, US
February 23, 2025
PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਸੁਪਰੀਮ ਕੋਰਟ ਵੱਲੋਂ ਏਮਜ਼ ਨੂੰ ਡੱਲੇਵਾਲ ਦੀਆਂ ਸਿਹਤ ਰਿਪੋਰਟਾਂ ਦੀ ਜਾਂਚ ਲਈ ਮਾਹਿਰ ਪੈਨਲ ਕਾਇਮ ਕਰਨ ਦੇ ਹੁਕਮ

ਨਵੀਂ ਦਿੱਲੀ-ਸੁਪਰੀਮ ਕੋਰਟ (Supreme Court of India) ਨੇ ਬੁੱਧਵਾਰ ਨੂੰ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (All India Institute of Medical Sciences – AIIMS) ਦੇ ਡਾਇਰੈਕਟਰ ਨੂੰ ਹੁਕਮ ਦਿੱਤਾ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ (farmer leader Jagjit Singh Dallewal) ਦੀ ਸਿਹਤ ਬਾਰੇ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੀਆਂ ਗਈਆਂ ਰਿਪੋਰਟਾਂ ਦੀ ਜਾਂਚ ਕਰਨ ਲਈ ਮਾਹਿਰਾਂ ਦਾ ਇਕ ਪੈਨਲ ਕਾਇਮ ਕੀਤਾ ਜਾਵੇ। ਸਿਖਰਲੀ ਅਦਾਲਤ ਨੇ ਇਹ ਹੁਕਮ ਇਸ ਕਾਰਨ ਸੁਣਾਏ ਕਿ ਡੱਲੇਵਾਲ ਦੀ ਸਿਹਤ ਦੇ ਮਾਮਲੇ ਉਤੇ ਅੱਜ ਅਦਾਲਤ ਵਿਚ ਹੋਈ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਦਾਅਵਾ ਕੀਤਾ ਕਿ ਕਿਸਾਨ ਆਗੂ ਦੇ ਸਿਹਤ ਮਾਪਦੰਡ ਸਥਿਰ ਹਨ ਅਤੇ ਸੁਧਾਰ ਰਹੇ ਹਨ।

ਸੁਪਰੀਮ ਕੋਰਟ ਦੇ ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਐਨ ਕੋਟੀਸ਼ਵਰ ਸਿੰਘ (Justice Surya Kant and Justice N Kotiswar Singh) ਦੇ ਬੈਂਚ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਹਦਾਇਤ ਦਿੱਤੀ ਕਿ ਉਹ ਦਿਨ ਵੇਲੇ ਡੱਲੇਵਾਲ ਦੀ ਸਿਹਤ ਬਾਰੇ 19 ਦਸੰਬਰ, 24 ਦਸੰਬਰ ਅਤੇ 30 ਦਸੰਬਰ, 2024 ਅਤੇ 3 ਜਨਵਰੀ, 9 ਜਨਵਰੀ ਅਤੇ 14 ਜਨਵਰੀ, 2025 ਦੀਆਂ ਛੇ ਮੈਡੀਕਲ ਰਿਪੋਰਟਾਂ ਦਾ ਸੰਗ੍ਰਹਿ ਸਿਖਰਲੀ ਅਦਾਲਤ ਦੇ ਰਜਿਸਟਰਾਰ (ਨਿਆਂਇਕ) ਨੂੰ ਸੌਂਪ ਦੇਣ। ਬੈਂਚ ਨੇ ਸੁਪਰੀਮ ਕੋਰਟ ਦੇ ਰਜਿਸਟਰਾਰ ਨੂੰ ਹਦਾਇਤ ਦਿੱਤੀ ਕਿ ਉਹ ਮਾਹਿਰ ਪੈਨਲ ਤੋਂ ਡੱਲੇਵਾਲ ਦੀਆਂ ਟੈਸਟ ਰਿਪੋਰਟਾਂ ‘ਤੇ ਰਾਇ ਲੈਣ ਲਈ ਇਹ ਰਿਪੋਰਟਾਂ ਏਮਜ਼ ਦੇ ਡਾਇਰੈਕਟਰ ਨੂੰ ਭੇਜਣ।

ਏਮਜ਼ ਦੇ ਮਾਹਰ ਪੈਨਲ ਦੀ ਰਾਇ ਦੀ ਉਡੀਕ ਕਰਦੇ ਹੋਏ ਬੈਂਚ ਨੇ ਮਾਮਲੇ ਦੀ ਸੁਣਵਾਈ 22 ਜਨਵਰੀ ਤੱਕ ਲਈ ਟਾਲ ਦਿੱਤੀ। ਬੈਂਚ ਨੇ ਇਹ ਹੁਕਮ ਹਰਿਆਣਾ ਸਰਕਾਰ ਦੀ ਉਸ ਪਟੀਸ਼ਨ ਦੀ ਸੁਣਵਾਈ ਕਰਦਿਆਂ ਸੁਣਾਏ ਹਨ, ਜਿਸ ਵਿੱਚ ਹਰਿਆਣਾ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ (Punjab and Haryana High Court) ਦੇ ਉਨ੍ਹਾਂ ਹੁਕਮਾਂ ਨੂੰ ਚੁਣੌਤੀ ਦਿੱਤੀ ਹੈ, ਜਿਨ੍ਹਾਂ ਵਿਚ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਹਰਿਆਣਾ ਪੁਲੀਸ ਵੱਲੋਂ ਬਾਰਡਰ ਉਤੇ ਲਗਾਏ ਗਏ ਬੈਰੀਕੇਡਾਂ ਨੂੰ ਹਟਾਉਣ ਦੇ ਹੁਕਮ ਦਿੱਤੇ ਹਨ।ਨਾਲ ਹੀ ਬੈਂਚ ਵੱਲੋਂ ਪੰਜਾਬ ਦੇ ਮੁੱਖ ਸਕੱਤਰ ਤੇ ਡੀਜੀਪੀ ਵਿਰੁੱਧ ਦਾਇਰ ਇੱਕ ਮਾਣਹਾਨੀ ਪਟੀਸ਼ਨ ਦੀ ਸੁਣਵਾਈ ਵੀ ਕੀਤੀ ਜਾ ਰਹੀ ਹੈ।

ਬੈਂਚ ਨੇ ਹੈਰਾਨੀ ਜ਼ਾਹਰ ਕੀਤੀ ਕਿ ਕਰੀਬ 50 ਦਿਨਾਂ ਤੋਂ ਮਰਨ ਵਰਤ ‘ਤੇ ਬੈਠੇ ਵਿਅਕਤੀ ਦੇ ਸਿਹਤ ਮਾਪਦੰਡਾਂ ਵਿੱਚ ਕਿਵੇਂ ਸੁਧਾਰ ਹੋ ਰਿਹਾ ਹੈ।

ਅਦਾਲਤ ਦੀਆਂ ਟਿੱਪਣੀਆਂ ਪੰਜਾਬ ਸਰਕਾਰ ਵੱਲੋਂ ਪੇਸ਼ ਸੀਨੀਅਰ ਵਕੀਲ ਕਪਿਲ ਸਿੱਬਲ (senior counsel Kapil Sibal) ਵੱਲੋਂ ਉਹ ਰਿਪੋਰਆਂ ਪੇਸ਼ ਕੀਤੇ ਜਾਣ ਤੋਂ ਬਾਅਦ ਆਈਆਂ ਕਿ “ਉਸ (ਡੱਲੇਵਾਲ) ਦੇ ਮਾਪਦੰਡ ਇਸ ਸਮੇਂ ਠੀਕ ਹਨ।” ਜਿਵੇਂ ਹੀ ਸਿੱਬਲ ਨੇ ਕਿਹਾ ਕਿ ਡੱਲੇਵਾਲ ਦੇ ਸਿਹਤ ਮਾਪਦੰਡਾਂ ਵਿੱਚ ਸੁਧਾਰ ਹੋ ਰਿਹਾ ਹੈ, ਜਸਟਿਸ ਕਾਂਤ ਨੇ ਉਨ੍ਹਾਂ ਨੂੰ ਮੋੜਵਾਂ ਸਵਾਲ ਕੀਤਾ।

ਜਸਟਿਸ ਕਾਂਤ ਨੇ ਪੁੱਛਿਆ, “ਤਾਜ਼ਾ ਮਾਪਦੰਡ ਕਿੱਥੇ ਹਨ? ਪਿਛਲੀ ਵਾਰ ਕੁਝ ਅਧਿਕਾਰੀਆਂ ਨੇ ਹਲਫ਼ਨਾਮਾ ਦਾਇਰ ਕੀਤਾ ਸੀ ਕਿ ਉਸ ਦੀ ਹਾਲਤ ਵਿਗੜ ਰਹੀ ਹੈ… ਹੁਣ ਤੁਸੀਂ ਕਹਿ ਰਹੇ ਹੋ ਕਿ ਉਸ ਦੇ ਮਾਪਦੰਡਾਂ ਵਿੱਚ ਸੁਧਾਰ ਹੋ ਰਿਹਾ ਹੈ… ਇਹ ਕਿਵੇਂ ਹੋ ਸਕਦਾ ਹੈ?”

 

Related posts

Time Magazine: ਦੁਨੀਆ ਦੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ‘ਚ ਸ਼ਾਹੀਨ ਬਾਗ ਦੀ ਦਾਦੀ ਦਾ ਨਾਂ

On Punjab

Science News: ਧਰਤੀ ਤੋਂ ਪਰ੍ਹੇ ਕਿਤੇ ਹੋਰ ਵੀ ਹੈ ਜੀਵਨ! ਵਿਗਿਆਨੀਆਂ ਨੇ ਫੜਿਆ ਇਹ ਰੇਡੀਓ ਸਿਗਨਲ

On Punjab

ਸੜਕਾਂ ਦੀ ਹਾਲਤ ਠੀਕ ਨਾ ਹੋਣ ’ਤੇ ਟੌਲ ਨਾ ਵਸੂਲਿਆ ਜਾਵੇ: ਗਡਕਰੀ

On Punjab