PreetNama
ਰਾਜਨੀਤੀ/Politics

ਸੁਰਜੀਤ ਪਾਤਰ ਵੱਲੋਂ ਕਿਸਾਨਾਂ ਦੇ ਹੱਕ ‘ਚ ਪਦਮਸ਼੍ਰੀ ਵਾਪਸ ਕਰਨ ਦਾ ਐਲਾਨ

ਚੰਡੀਗੜ੍ਹ: ਪੰਜਾਬੀ ਦੇ ਉੱਘੇ ਲੇਖਕ ਸੁਰਜੀਤ ਪਾਤਰ ਨੇ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਕਿਸਾਨੀ ਅੰਦੋਲਨ ਦਾ ਸਮਰਥਨ ਕਰਦਿਆਂ ਆਪਣਾ ਪਦਮਸ਼੍ਰੀ ਕੇਂਦਰ ਸਰਕਾਰ ਨੂੰ ਵਾਪਸ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਨੇ ਵੀ ਭਾਰਤ ਸਰਕਾਰ ਨੂੰ ਆਪਣਾ ਪਦਮ ਵਿਭੂਸ਼ਣ ਐਵਾਰਡ ਵਾਪਸ ਕਰ ਦਿੱਤਾ।
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਲਿਖੇ ਪੱਤਰ ਵਿੱਚ ਪ੍ਰਕਾਸ਼ ਬਾਦਲ ਨੇ ਕਿਹਾ ਕਿ ਤਿੰਨ ਖੇਤੀ ਕਨੂੰਨਾਂ ਦੇ ਵਿਰੋਧ ਵਿੱਚ ਚੱਲ ਰਹੇ ਸ਼ਾਂਤਮਈ ਤੇ ਜਮਹੂਰੀ ਅੰਦੋਲਨ ਪ੍ਰਤੀ ਸਰਕਾਰ ਦੇ ਹੈਰਾਨ ਕਰਨ ਵਾਲੇ, ਭੇਦ ਭਾਵ ਤੇ ਨਫ਼ਰਤ ਭਰੇ ਸਲੂਕ ਕਾਰਨ ਐਵਾਰਡ ਵਾਪਸ ਕਰ ਰਹੇ ਹਨ।”
ਉਧਰ ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਦੇ ਮੁਖੀ ਤੇ ਬਾਗੀ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਵੀ ਐਲਾਨ ਕੀਤਾ ਹੈ ਕਿ ਉਹ ਆਪਣਾ ਪਦਮ ਭੂਸ਼ਣ ਪੁਰਸਕਾਰ ਵਾਪਸ ਦੇਣਗੇ। ਇਸ ਤੋਂ ਇਲਾਵਾ ਪੰਜਾਬ ਦੇ 40 ਖਿਡਾਰੀ ਵੀ ਐਵਾਰਡ ਮੋੜਨ ਦਿੱਲੀ ਪਹੁੰਚੇ ਹਨ ਪਰ ਅੱਜ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਸਮਾਂ ਨਹੀਂ ਦਿੱਤਾ।

Related posts

BJP on Notebandi : ਰਾਸ਼ਟਰੀ ਹਿੱਤ ‘ਚ ਸੀ ਨੋਟਬੰਦੀ, ਰਾਹੁਲ ਗਾਂਧੀ ਮਾਫ਼ੀ ਮੰਗੇ, SC ਦੇ ਫ਼ੈਸਲੇ ਤੋਂ ਬਾਅਦ ਭਾਜਪਾ ਹਮਲਾਵਰ

On Punjab

ਆਖ਼ਰ ਵਿਵਾਦਾਂ ‘ਚ ਕਿਉਂ ਫਸਦੇ ਨਵਜੋਤ ਸਿੱਧੂ? ਜਾਣੋ ਅਸਲ ਕਹਾਣੀ

On Punjab

ਅੱਜ ਕੇਂਦਰੀ ਸਿਹਤ ਮੰਤਰੀ ਬਠਿੰਡਾ ‘ਚ ਕਰਨਗੇ AIIMS ਦਾ ਉਦਘਾਟਨ

On Punjab