72.05 F
New York, US
May 3, 2025
PreetNama
ਖੇਡ-ਜਗਤ/Sports News

ਸੁਰਜੀਤ ਹਾਕੀ ਕੋਚਿੰਗ ਕੈਂਪ ਤੋਂ ਪ੍ਰਭਾਵਿਤ ਹੋਏ ਰਾਜਪਾਲ

ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਪੰਜਾਬ ਦੇ ਰਾਜਪਾਲ ਸਥਾਨਕ ਸੁਰਜੀਤ ਹਾਕੀ ਸਟੇਡੀਅਮ ਵਿਖੇ ਜਾਰੀ ਸੁਰਜੀਤ ਹਾਕੀ ਕੋਚਿੰਗ ਕੈਂਪ ਦੀ ਕਾਰਗੁਜ਼ਾਰੀ ਤੋਂ ਕਾਫ਼ੀ ਪ੍ਰਭਾਵਿਤ ਹੋਏ ਹਨ। ਸੁਰਜੀਤ ਹਾਕੀ ਸੁਸਾਇਟੀ ਦੇ ਸਕੱਤਰ ਇਕਬਾਲ ਸਿੰਘ ਸੰਧੂ ਅਤੇ ਜੁਆਇੰਟ ਸਕੱਤਰ ਰਣਬੀਰ ਸਿੰਘ ਟੁੱਟ ਨੇ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਨਾਲ ਮੁਲਾਕਾਤ ਕਰ ਕੇ ਸੁਰਜੀਤ ਹਾਕੀ ਸੁਸਾਇਟੀ ਦੀਆਂ ਕੋਵਿਡ-19 ਦੌਰਾਨ ਗਤੀਵਿਧੀਆਂ ਤੋਂ ਜਾਣੂ ਕਰਵਾਇਆ ਗਿਆ। ਉਨ੍ਹਾਂ ਅਨੁਸਾਰ 95 ਦਿਨਾਂ ਤੋਂ ਲਗਾਤਾਰ ਚਲ ਰਹੇ ਸੁਰਜੀਤ ਹਾਕੀ ਕੋਚਿੰਗ ਕੈਂਪ ‘ਚ 14 ਤੇ 19 ਉਮਰ ਵਰਗ ਦੇ 200 ਤੋਂ ਵੱਧ ਖਿਡਾਰੀਆਂ ਦੀ ਐਨੀ ਵੱਡੀ ਗਿਣਤੀ ਸ਼ਮੂਲੀਅਤ ਤੋਂ ਰਾਜਪਾਲ, ਪੰਜਾਬ ਬਹੁਤ ਪ੍ਰਭਾਵਿਤ ਹੋਏ ਹਨ। ਇਸ ਮੌਕੇ ਅਮਰੀਕਾ ਦੇ ਟੁੱਟ ਬ੍ਦਰਜ਼ ਵੱਲੋਂ ਸੁਰਜੀਤ ਹਾਕੀ ਕੋਚਿੰਗ ਕੈਂਪ ਦੇ ਖਿਡਾਰੀਆਂ ਨੂੰ ਹਰ ਰੋਜ਼ ਦਿੱਤੇ ਜਾਣ ਵਾਲੇ ਭਿੱਜੇ ਬਦਾਮ, ਸੁਰਜੀਤ ਹਾਕੀ ਟੂਰਨਾਮੈਂਟ ਨੂੰ ਪਿਛਲੇ ਸਾਲਾਂ ਵਿਚ ਜੇਤੂ ਟੀਮਾਂ ਨੂੰ ਲੱਖਾਂ ਰੁਪਏ ਦੇ ਨਕਦ ਇਨਾਮਾਂ ਤੋਂ ਇਲਾਵਾ ਉਨ੍ਹਾਂ ਵੱਲੋਂ ਪੰਜਾਬ ‘ਚ ਖੇਡਾਂ ਨੂੰ ਪ੍ਰਮੋਟ ਕਰਨ ਦੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ਪੰਜਾਬ ਦੇ ਰਾਜਪਾਲ ਵੱਲੋਂ 37ਵੇਂ ਸੁਰਜੀਤ ਹਾਕੀ ਟੂਰਨਾਮੈਂਟ ‘ਚ ਸ਼ਾਮਲ ਹੋਣ ਦਾ ਸੱਦਾ ਪ੍ਰਵਾਨ ਕਰਦੇ ਹੋਏ ਸ਼ਾਮਲ ਹੋਣ ਦਾ ਭਰੋਸਾ ਵੀ ਦਿੱਤਾ ਹੈ।

Related posts

India vs England Full Schedule: ਫ਼ਰਵਰੀ 2021 ’ਚ ਭਾਰਤੀ ਦੌਰੇ ’ਤੇ ਆਵੇਗੀ ਇੰਗਲੈਂਡ ਦੀ ਕ੍ਰਿਕਟ ਟੀਮ, ਜਾਣੋ ਮੈਚਾਂ ਦਾ ਸਾਰਾ ਟਾਈਮ ਟੇਬਲ

On Punjab

ਦੂਜੇ ਵਨ ਡੇਅ ਤੋਂ ਪਹਿਲਾ ਇੰਗਲੈਂਡ ਨੂੰ ਲੱਗਾ ਝਟਕਾ, ਕਪਤਾਨ ਮੋਰਗਨ ਤੇ ਇਸ ਬੱਲੇਬਾਜ਼ ਦਾ ਖੇਡਣਾ ਮੁਸ਼ਕਿਲ

On Punjab

Wimbledon Open Tennis Tournament : ਜੋਕੋਵਿਕ ਨੇ ਕੁਆਰਟਰ ਫਾਈਨਲ ’ਚ ਬਣਾਈ ਥਾਂ, ਨੀਦਰਲੈਂਡ ਦੇ ਟਿਮ ਵੈਨ ਰਿਥੋਵਨ ਨੂੰ ਹਰਾਇਆ

On Punjab