PreetNama
ਖੇਡ-ਜਗਤ/Sports News

ਸੁਰਜੀਤ ਹਾਕੀ ਟੂਰਨਾਮੈਂਟ ‘ਚ ਹਿੱਸਾ ਨਹੀਂ ਲਵੇਗੀ ਪਾਕਿ ਟੀਮ, ਇਸ ਵਾਰ ਆਰਮੀ ਕੈਂਟ ਦੇ ਖੇਡ ਮੈਦਾਨ ‘ਚ ਖੇਡੇ ਜਾਣਗੇ ਮੁਕਾਬਲੇ

ਇਸ ਵਾਰ ਸੁਰਜੀਤ ਹਾਕੀ ਟੂਰਨਾਮੈਂਟ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਦੀ ਥਾਂ ਆਰਮੀ ਕੈਂਟ ਦੇ ਖੇਡ ਮੈਦਾਨ ‘ਚ ਖੇਡਿਆ ਜਾ ਰਿਹਾ ਹੈ। ਸੁਰਜੀਤ ਹਾਕੀ ਸੁਸਾਇਟੀ ਟੂਰਨਾਮੈਂਟ 23 ਤੋਂ 30 ਅਕਤੂਬਰ ਤਕ ਕਰਵਾਇਆ ਜਾ ਰਿਹਾ। ਇਸ ਵਾਰ ਟੂਰਨਾਮੈਂਟ ਵਿਚ ਪਾਕਿਸਤਾਨ ਦੀ ਟੀਮ ਹਿੱਸਾ ਨਹੀਂ ਲਵੇਗੀ। ਸੋਸਾਇਟੀ ਦੇ ਮੈਂਬਰਾਂ ਨੇ ਕਿਹਾ ਕਿ ਟੂਰਨਾਮੈਂਟ ਦੀ ਤਰੀਕ ਦਾ ਦੇਰੀ ਨਾਲ ਐਲਾਨ ਹੋਣ ਕਾਰਨ ਪਾਕਿਸਤਾਨ ਦੀ ਟੀਮ ਨੂੰ ਸੱਦਾ ਨਹੀਂ ਭੇਜਿਆ ਗਿਆ ਹੈ। ਹਾਕੀ ਫੈਡਰੇਸ਼ਨ ਤੇ ਵਿਦੇਸ਼ ਮੰਤਰਾਲੇ ਤੋਂ ਟੀਮ ਦੀ ਇਜਾਜ਼ਤ ਲੈਣ ਵਿਚ ਦੋ ਮਹੀਨੇ ਦੇ ਲਗਭਗ ਦਾ ਸਮਾਂ ਲੱਗ ਜਾਂਦਾ ਹੈ। ਜਿਸ ਕਾਰਨ ਟੀਮ ਨੂੰ ਸੱਦਾ ਨਹੀਂ ਭੇਜਿਆ ਗਿਆ ਹੈ। ਪਿਛਲੇ ਸਾਲ ਕੋਰੋਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਟੂਰਨਾਮੈਂਟ ਰੱਦ ਕਰ ਦਿੱਤਾ ਗਿਆ ਸੀ। ਇਹ ਜਾਣਕਾਰੀ ਸੁਰਜੀਤ ਹਾਕੀ ਸੁਸਾਇਟੀ ਦੇ ਜਨਰਲ ਸਕੱਤਰ ਇਕਬਾਲ ਸਿੰਘ ਤੇ ਚੀਫ ਪੀਆਰਓ ਸੁਰਿੰਦਰ ਭਾਪਾ ਨੇ ਦਿੱਤੀ। ਜ਼ਿਕਰਯੋਗ ਹੈ ਕਿ 2013 ਵਿਚ ਪਾਕਿਸਤਾਨ ਦੀ ਮਰਦ ਤੇ ਮਹਿਲਾ ਟੀਮ ਖੇਡੀ ਸੀ। ਸਾਲ 2004 ਤੇ ਸਾਲ 2015 ਵਿਚ ਟੀਮਾਂ ਨੂੰ ਸੱਦਾ ਭੇਜਿਆ ਗਿਆ ਸੀ। ਵੀਜ਼ਾ ਨਾ ਮਿਲਣ ਕਾਰਨ ਪਾਕਿਸਤਾਨੀ ਟੀਮ ਟੂਰਨਾਮੈਂਟ ਦਾ ਹਿੱਸਾ ਨਹੀਂ ਬਣ ਸਕੀ। ਸਾਲ 2016 ਵਿਚ ਭਾਰਤ ਪਾਕਿਸਤਾਨ ਦੇ ਰਿਸ਼ਤੇ ਚੰਗੇ ਨਾ ਹੋਣ ਕਾਰਨ ਪਾਕਿ ਟੀਮ ਨੂੰ ਸੱਦਾ ਭੇਜਣਾ ਬੰਦ ਕਰ ਦਿੱਤਾ ਗਿਆ ਸੀ। ਸਾਲ 2019 ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੇ ਕਰਤਾਰਪੁਰ ਲਾਂਘਾ ਖੁੱਲ੍ਹਣ ਦੀ ਖ਼ੁਸ਼ੀ ਕਾਰਨ ਸੁਸਾਇਟੀ ਨੇ ਟੂਰਨਾਮੈਂਟ ਵਿਚ ਹਿੱਸਾ ਲੈਣ ਲਈ ਸੱਦਾ ਭੇਜਿਆ ਸੀ। ਵੀਜ਼ਾ ਨਾ ਮਿਲਣ ਕਾਰਨ ਟੀਮ ਨਹੀਂ ਆ ਸਕੀ ਸੀ।

Related posts

ਸਿਆਸਤ ਦੇ ਮੈਦਾਨ ’ਚ ਨਿੱਤਰੇ ਖਿਡਾਰੀ

On Punjab

ਕ੍ਰਿਕਟਰ ਮੁਹੰਮਦ ਹਫੀਜ਼ ਇੱਕ ਦਿਨ ਪਹਿਲਾਂ ਪਾਏ ਗਏ ਸੀ ਕੋਰੋਨਾ ਪਾਜ਼ੀਟਿਵ,ਹੁਣ ਰਿਪੋਰਟ ਆਈ ਨੈਗੇਟਿਵ

On Punjab

ਸਾਬਕਾ ਭਾਰਤੀ ਕ੍ਰਿਕਟਰ ਬੱਲੇਬਾਜ਼ ਵੀਬੀ ਚੰਦਰਸ਼ੇਖਰ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ

On Punjab