32.97 F
New York, US
February 23, 2025
PreetNama
ਫਿਲਮ-ਸੰਸਾਰ/Filmy

ਸੁਰੇਖਾ ਸੀਕਰੀ ਦੀ ਮੌਤ ’ਤੇ ਸੋਸ਼ਲ ਮੀਡੀਆ ’ਤੇ ਛਾਇਆ ਮਾਤਮ, ਲੋਕਾਂ ਨੇ ਕਿਹਾ ‘ਇਕ ਹੋਰ ਲੇਜੈਂਡ ਚਲਾ ਗਿਆ’

ਦਿਲੀਪ ਕੁਮਾਰ ਦੇ ਜਾਣ ਤੋਂ ਬਾਅਦ ਇੰਡਸਟਰੀ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ। ਤਿੰਨ ਵਾਰ ਨੈਸ਼ਨਲ ਐਵਾਰਡ ਜਿੱਤ ਚੁੱਕੀ ਫਿਲਮ ਅਤੇ ਟੀਵੀ ਅਦਾਕਾਰਾ ਸੁਰੇਖਾ ਸੀਕਰੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। 75 ਸਾਲਾਂ ਦੀ ਉਮਰ ਵਿਚ ਅੱਜ ਸੁਰੇਖਾ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ। ਅਦਾਕਾਰਾ ਦੀ ਮੌਤ ਦੀ ਪੁਸ਼ਟੀ ਉਨ੍ਹਾਂ ਦੇ ਮੈਨੇਜਰ ਨੇ ਕੀਤੀ।

ਸੁਰੇਖਾ ਦੀ ਮੌਤ ਦੀ ਖਬਰ ਨਾਲ ਫਿਲਮ ਇੰਡਸਟਰੀ ਤੋਂ ਲੈ ਕੇ ਸੋਸ਼ਲ ਮੀਡੀਆ ਤਕ ਗਮ ਦਾ ਮਾਹੌਲ ਹੈ। ਸੋਸ਼ਲ ਮੀਡੀਆ ’ਤੇ ਟਵੀਟਸ ਦਾ ਹਡ਼੍ਹ ਆ ਗਿਆ ਹੈ। ਲੋਕ ਟਵੀਟ ਜ਼ਰੀਏ ਸੁਰੇਖਾ ਨੂੰ ਯਾਦ ਕਰ ਰਹੇ ਹਨ ਅਤੇ ਸ਼ਰਧਾਂਜਲੀ ਦੇ ਰਹੇ ਹਨ। ਸੁਰੇਖਾ ਨੂੰ ਯਾਦ ਕਰਕੇ ਭਾਵੁਕ ਵੀ ਹੋ ਰਹੇ ਹਨ ਅਤੇ ਉਸ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਵੀ ਕਰ ਰਹੇ ਹਨ।

 

 

 

Related posts

ਨੀਰੂ ਬਾਜਵਾ ਨੇ ਪਹਿਲੀ ਵਾਰ ਸ਼ੇਅਰ ਕੀਤੀਆਂ ਨਵ-ਜਨਮੀਆਂ ਧੀਆਂ ਦੀਆ ਤਸਵੀਰਾਂ ‘ਤੇ ਵੀਡਿਓਜ਼

On Punjab

ਦਿਲਜੀਤ ਦੁਸਾਂਝ ਨੇ ਪਾਕਿਸਤਾਨੀ ਪ੍ਰਸ਼ੰਸਕ ਨੂੰ ਕਿਹਾ- ਲੀਡਰ ਬਣਾਉਂਦੇ ਹਨ ਸਰਹੱਦਾਂ, ਪੰਜਾਬੀਆਂ ਨੂੰ ਸਭ ਕੁਝ ਹੈ ਪਸੰਦ ਉਸ ਦੀ ਵਾਇਰਲ ਵੀਡੀਓ ਵਿਚ ਦਿਲਜੀਤ ਸਟੇਜ ‘ਤੇ ਆਪਣੇ ਪ੍ਰਸ਼ੰਸਕ ਨੂੰ ਤੋਹਫ਼ਾ ਦਿੰਦੇ ਹੋਏ ਅਤੇ ਉਸ ਨੂੰ ਪੁੱਛਦਾ ਹੈ ਕਿ ਉਹ ਕਿੱਥੋਂ ਦੀ ਹੈ। ਜਦੋਂ ਉਸਨੇ ਉਸਨੂੰ ਦੱਸਿਆ ਕਿ ਉਹ ਪਾਕਿਸਤਾਨ ਤੋਂ ਹੈ, ਗਾਇਕਾ ਕਹਿੰਦੀ ਹੈ ਕਿ ਉਹ ਨਹੀਂ ਮੰਨਦਾ ਕਿ ਸਰਹੱਦਾਂ ਲੋਕਾਂ ਨੂੰ ਵੰਡਦੀਆਂ ਹਨ। ਉਸ ਲਈ, ਦੇਸ਼ਾਂ ਦੀਆਂ ਸਰਹੱਦਾਂ ਉਹੀ ਹਨ ਜੋ ਸਿਆਸਤਦਾਨ ਚਾਹੁੰਦੇ ਹਨ, ਨਾ ਕਿ ਕਿਸੇ ਵੀ ਦੇਸ਼ ਦੇ ਲੋਕ।

On Punjab

ਵੀਡੀਓ ਵੇਖ ਭਾਵੁਕ ਹੋਏ ਦਿਲਜੀਤ ਦੌਸਾਂਝ, ਦੱਸੀ ਆਪਣੀ ਪਹਿਲੀ ਕਮਾਈ

On Punjab