62.02 F
New York, US
April 23, 2025
PreetNama
ਸਮਾਜ/Social

ਸੁਲੇਮਾਨੀ ਦੀ ਅੰਤਮ ਯਾਤਰਾ ‘ਚ ਭਗਦੜ, 35 ਲੋਕਾਂ ਦੀ ਮੌਤ, ਕਈ ਜ਼ਖਮੀ

ਤਹਿਰਾਨ: ਅਮਰੀਕੀ ਡਰੋਨ ਹਮਲੇ ਵਿੱਚ ਮਾਰੇ ਗਏ ਇਰਾਨ ਦੇ ਚੋਟੀ ਦੇ ਸੈਨਿਕ ਕਮਾਂਡਰ ਦੇ ਜਨਾਜ਼ੇ ਵਿੱਚ ਭਗਦੜ ਮੱਚਣ ਕਾਰਨ ਘੱਟੋ-ਘੱਟ 35 ਲੋਕ ਮਾਰੇ ਗਏ ਤੇ ਲਗਪਗ 50 ਜ਼ਖਮੀ ਹੋ ਗਏ। ਇਰਾਨ ਦੇ ਸਰਕਾਰੀ ਟੀਵੀ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਸਰਕਾਰੀ ਟੀਵੀ ਦੀ ਆਨਲਾਈਨ ਨਿਊਜ਼ ਅਨੁਸਾਰ, ਕਾਸਿਮ ਸੁਲੇਮਾਨੀ ਦੇ ਗ੍ਰਹਿ ਕਸਬੇ ਕਰਮਨ ਵਿੱਚ ਉਨ੍ਹਾਂ ਨੂੰ ਦਫਨਾਉਣ ਲਈ ਇਕੱਠੇ ਹੋਏ ਲੋਕਾਂ ਵਿੱਚ ਭਗਦੜ ਮੱਚ ਗਈ।

ਖ਼ਬਰਾਂ ਵਿੱਚ ਇਰਾਨ ਦੀ ਐਮਰਜੈਂਸੀ ਡਾਕਟਰੀ ਸੇਵਾ ਦੇ ਮੁਖੀ ਪੀਰਹੁਸੈਨ ਕੁਲੀਵੰਦ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਕੁਝ ਲੋਕ ਜ਼ਖਮੀ ਹੋਏ ਹਨ ਤੇ ਕੁਝ ਦੀ ਮੌਤ ਹੋ ਗਈ ਹੈ। ਹਾਲਾਂਕਿ, ਉਸ ਨੇ ਮਾਰੇ ਗਏ ਲੋਕਾਂ ਦੀ ਗਿਣਤੀ ਨਹੀਂ ਦੱਸੀ। ਸੋਮਵਾਰ ਨੂੰ ਰਾਜਧਾਨੀ ਤਹਿਰਾਨ ਵਿੱਚ ਕਾਸਿਮ ਸੁਲੇਮਾਨੀ ਦੇ ਜਨਾਜ਼ੇ ਵਿੱਚ 10 ਲੱਖ ਤੋਂ ਵੱਧ ਲੋਕ ਇਕੱਠੇ ਹੋਏ ਸਨ।

ਇਰਾਨ ਦੀ ਕੁਦਸ ਫੋਰਸ ਦੇ ਮੁਖੀ ਹੋਣ ਦੇ ਨਾਤੇ ਸੁਲੇਮਾਨੀ ਲੇਬਨਾਨ ਤੇ ਇਰਾਕ ਤੋਂ ਲੈ ਕੇ ਸੀਰੀਆ ਤੇ ਯਮਨ ਤੱਕ ਖੇਤਰੀ ਸ਼ਕਤੀ ਸੰਘਰਸ਼ਾਂ ਵਿੱਚ ਤਹਿਰਾਨ ਦੇ ਦਖਲ ਲਈ ਜ਼ਿੰਮੇਵਾਰ ਸਨ। ਸ਼ੁੱਕਰਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਆਦੇਸ਼ਾਂ ‘ਤੇ ਬਗਦਾਦ ਏਅਰਪੋਰਟ ਦੇ ਨੇੜੇ ਹੋਏ ਡਰੋਨ ਹਮਲੇ ਵਿੱਚ ਸੁਲੇਮਾਨੀ ਤੇ ਕੁਝ ਹੋਰ ਲੋਕ ਮਾਰੇ ਗਏ ਸਨ।

Related posts

ਰੂਸ ਵਿਚ ਜਹਾਜ਼ ਨਾਲ ਟੁੱਟਿਆ ਸੰਪਰਕ, ਹਾਦਸਾਗ੍ਰਸਤ ਹੋਣ ਦਾ ਖ਼ਦਸ਼ਾ, 28 ਲੋਕ ਨੇ ਸਵਾਰ

On Punjab

ਐਲਆਈਸੀ ਦੇ ਗਾਹਕਾਂ ਲਈ ਖੁਸ਼ਖਬਰੀ!

On Punjab

ਸਟਾਰਟ ਕਾਰ ’ਚ ਬੈਠੇ ਪੰਜਾਬੀ ਨੌਜੁਆਨ ਦੀ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਮੌਤ

On Punjab