PreetNama
ਫਿਲਮ-ਸੰਸਾਰ/Filmy

ਸੁਸ਼ਾਂਤ ਤੋਂ ਬਾਅਦ ਇੱਕ ਹੋਰ ਅਦਾਕਰਾ ਨੇ ਕੀਤੀ ਖ਼ੁਦਕੁਸ਼ੀ, ਪੱਖੇ ਨਾਲ ਲਟਕੀ ਮਿਲੀ ਲਾਸ਼

ਮੁੰਬਈ ‘ਚ ਇੱਕ ਹੋਰ ਅਦਾਕਾਰ ਨੇ ਖੁਦਕੁਸ਼ੀ ਕਰ ਲਈ ਹੈ। ਕਈ ਮਸ਼ਹੂਰ ਟੀਵੀ ਸੀਰੀਅਲਸ ਵਿੱਚ ਕੰਮ ਚੁੱਕੇ ਅਦਾਕਾਰ ਸਮੀਰ ਸ਼ਰਮਾ ਦੀ ਲਾਸ਼ ਘਰ ਵਿੱਚ ਪੱਖੇ ਨਾਲ ਲਟਕਦੀ ਮਿਲੀ। ਸਮੀਰ ਨੇ ‘ਯੇ ਰਿਸ਼ਤੇ ਹੈ ਪਿਆਰ ਕੇ’, ‘ਕਿਉਂਕਿ ਸਾਸ ਭੀ ਕਭੀ ਬਹੁ ਥੀ’, ‘ਕਹਾਨੀ ਘਰ-ਘਰ ਕੀ’ ਵਰਗੇ ਸੀਰੀਅਲਸ ‘ਚ ਕੰਮ ਕੀਤਾ ਹੈ।

ਕਿਹਾ ਜਾ ਰਿਹਾ ਹੈ ਕਿ ਉਸ ਨੇ ਦੋ ਦਿਨ ਪਹਿਲਾਂ ਖੁਦਕੁਸ਼ੀ ਕੀਤੀ ਸੀ। ਹਾਲਾਂਕਿ ਅਜੇ ਤੱਕ ਕੋਈ ਸੁਸਾਈਡ ਨੋਟ ਨਹੀਂ ਮਿਲਿਆ। ਸਮੀਰ ਸ਼ਰਮਾ ਮੁੰਬਈ ‘ਚ ਮਲਾਡ ਸਥਿਤ ਇੱਕ ਘਰ ਵਿੱਚ ਇਕੱਲਾ ਰਹਿ ਰਿਹਾ ਸੀ। ਜਦੋਂ ਉਸ ਦੀ ਪਤਨੀ ਉਸ ਨਾਲ ਫੋਨ ‘ਤੇ ਗੱਲ ਨਹੀਂ ਕਰ ਸਕੀ, ਤਾਂ ਉਸ ਨੂੰ ਕੁਝ ਸ਼ੱਕ ਹੋਇਆ।ਪਤਨੀ ਨੇ ਦੋਸਤ ਨੂੰ ਬੁਲਾਇਆ ਤੇ ਸਮੀਰ ਦੇ ਘਰ ਜਾਣ ਲਈ ਕਿਹਾ। ਉੱਥੇ ਜਾ ਕੇ ਦੇਖਿਆ ਕਿ ਸਮੀਰ ਸ਼ਰਮਾ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਫਿਲਹਾਲ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ।

Related posts

happy birthday ajay devgan : ਦਿਲਾਂ ’ਤੇ ਰਾਜ ਕਰ ਰਿਹਾ ਬਾਲੀਵੁੱਡ ਦਾ ਸਿੰਘਮ, ਪਹਿਲੀ ਫਿਲਮ ਨਾਲ ਹੀ ਬਣ ਗਿਆ ਸੀ ਸਟਾਰ

On Punjab

ਡਰੱਗਜ਼ ਕੇਸ ‘ਚ ਸ਼ਾਹਰੁਖ ਖਾਨ ਸਮੇਤ ਇਨ੍ਹਾਂ ਵੱਡੇ ਅਦਾਕਾਰਾਂ ਦਾ ਨਾਂਅ ਆਇਆ ਸਾਹਮਣੇ, ਰਿਪੋਰਟ ‘ਚ ਦਾਅਵਾ!

On Punjab

ਦਲੇਰ ਮਹਿੰਦੀ ਨੂੰ ਮਹਿੰਗੇ ਪਏ ਰੁੱਖ ਵੱਢਣੇ, 88,000 ਤੋਂ ਵੱਧ ਜ਼ੁਰਮਾਨਾ ਤੇ ਹੁਣ ਲਾਉਣੇ ਪੈਣਗੇ 10,000 ਬੂਟੇ

On Punjab