19.08 F
New York, US
December 23, 2024
PreetNama
ਫਿਲਮ-ਸੰਸਾਰ/Filmy

ਸੁਸ਼ਾਂਤ ਤੋਂ ਬਾਅਦ ਇੱਕ ਹੋਰ ਅਦਾਕਰਾ ਨੇ ਕੀਤੀ ਖ਼ੁਦਕੁਸ਼ੀ, ਪੱਖੇ ਨਾਲ ਲਟਕੀ ਮਿਲੀ ਲਾਸ਼

ਮੁੰਬਈ ‘ਚ ਇੱਕ ਹੋਰ ਅਦਾਕਾਰ ਨੇ ਖੁਦਕੁਸ਼ੀ ਕਰ ਲਈ ਹੈ। ਕਈ ਮਸ਼ਹੂਰ ਟੀਵੀ ਸੀਰੀਅਲਸ ਵਿੱਚ ਕੰਮ ਚੁੱਕੇ ਅਦਾਕਾਰ ਸਮੀਰ ਸ਼ਰਮਾ ਦੀ ਲਾਸ਼ ਘਰ ਵਿੱਚ ਪੱਖੇ ਨਾਲ ਲਟਕਦੀ ਮਿਲੀ। ਸਮੀਰ ਨੇ ‘ਯੇ ਰਿਸ਼ਤੇ ਹੈ ਪਿਆਰ ਕੇ’, ‘ਕਿਉਂਕਿ ਸਾਸ ਭੀ ਕਭੀ ਬਹੁ ਥੀ’, ‘ਕਹਾਨੀ ਘਰ-ਘਰ ਕੀ’ ਵਰਗੇ ਸੀਰੀਅਲਸ ‘ਚ ਕੰਮ ਕੀਤਾ ਹੈ।

ਕਿਹਾ ਜਾ ਰਿਹਾ ਹੈ ਕਿ ਉਸ ਨੇ ਦੋ ਦਿਨ ਪਹਿਲਾਂ ਖੁਦਕੁਸ਼ੀ ਕੀਤੀ ਸੀ। ਹਾਲਾਂਕਿ ਅਜੇ ਤੱਕ ਕੋਈ ਸੁਸਾਈਡ ਨੋਟ ਨਹੀਂ ਮਿਲਿਆ। ਸਮੀਰ ਸ਼ਰਮਾ ਮੁੰਬਈ ‘ਚ ਮਲਾਡ ਸਥਿਤ ਇੱਕ ਘਰ ਵਿੱਚ ਇਕੱਲਾ ਰਹਿ ਰਿਹਾ ਸੀ। ਜਦੋਂ ਉਸ ਦੀ ਪਤਨੀ ਉਸ ਨਾਲ ਫੋਨ ‘ਤੇ ਗੱਲ ਨਹੀਂ ਕਰ ਸਕੀ, ਤਾਂ ਉਸ ਨੂੰ ਕੁਝ ਸ਼ੱਕ ਹੋਇਆ।ਪਤਨੀ ਨੇ ਦੋਸਤ ਨੂੰ ਬੁਲਾਇਆ ਤੇ ਸਮੀਰ ਦੇ ਘਰ ਜਾਣ ਲਈ ਕਿਹਾ। ਉੱਥੇ ਜਾ ਕੇ ਦੇਖਿਆ ਕਿ ਸਮੀਰ ਸ਼ਰਮਾ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਫਿਲਹਾਲ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ।

Related posts

ਸੱਸ ਨੀਤੂ ਕਪੂਰ ਅਤੇ ਪਤੀ ਰਣਬੀਰ ਨਾਲ ਡਿਨਰ ‘ਤੇ ਸਪਾਟ ਹੋਈ ਆਲੀਆ ਭੱਟ, ਦੇਖੋ ਵੀਡੀਓ

On Punjab

ਅਕਸ਼ੇ ਨੇ ਕੀਤਾ ਪਤਨੀ ਨੂੰ ਖੁਸ਼ ਦੇ ਕੇ ਪਿਆਜ਼ ਵਾਲੇ ਝੁਮਕੇ,ਸ਼ੇਅਰ ਕੀਤੀ ਤਸਵੀਰ

On Punjab

Gauri Khan Birthday: ਸ਼ਾਹਰੁਖ਼ ਖ਼ਾਨ ਦੇ ਬਾਰੇ ਇਹ ਜਾਣ ਕੇ ਗੌਰੀ ਖ਼ਾਨ ਹੋਣਾ ਚਾਹੁੰਦੀ ਸੀ ਉਸ ਤੋਂ ਦੂਰ, ਪੜ੍ਹੋ ਕਿੰਗ ਖ਼ਾਨ ਦੀ ਪਤਨੀ ਦੀਆਂ ਦਿਲਚਸਪ ਗੱਲਾਂ

On Punjab