ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀਆਂ ਕਈ ਪੁਰਾਣੀਆਂ ਵੀਡੀਓ ਲਗਾਤਾਰ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਵਿਡੀਓਜ਼ ‘ਚ ਸ਼ੂਟਿੰਗ, ਸੁਸ਼ਾਂਤ ਸਿੰਘ ਦਾ ਡਾਂਸ ਪਰਫਾਰਮੈਂਸ ਅਤੇ ਉਸ ਦੀਆਂ ਕੁਝ ਨਿੱਜੀ ਵੀਡੀਓ ਵੀ ਸ਼ਾਮਲ ਹਨ। ਪਰ ਸੁਸ਼ਾਂਤ ਸਿੰਘ ਰਾਜਪੂਤ ਦੀਆਂ ਇਹ ਵੀਡਿਓ ਸੋਸ਼ਲ ਮੀਡੀਆ ‘ਤੇ ਇਸ ਤਰ੍ਹਾਂ ਸ਼ੇਅਰ ਕੀਤਾ ਜਾਣਾ ਦੀਪਿਕਾ ਪਾਦੂਕੋਣ ਨੂੰ ਜ਼ਿਆਦਾ ਪਸੰਦ ਨਹੀਂ ਆਈਆਂ। ਦੀਪਿਕਾ ਨੇ ਇਸ ‘ਤੇ ਆਪਣਾ ਇਤਰਾਜ਼ ਵੀ ਜ਼ਾਹਰ ਕੀਤਾ ਹੈ।
ਪੇਪਰਾਜ਼ੀ ਦੀ ਇਕ ਪੋਸਟ ‘ਤੇ ਕਮੈਂਟ ਕਰਦਿਆਂ, ਦੀਪਿਕਾ ਨੇ ਲਿਖਿਆ,
” ਕੀ ਤੁਹਾਡੇ ਲਈ ਕਿਸੇ ਦੀ ਵੀਡਿਓ ਇਸ ਤਰ੍ਹਾਂ ਪੋਸਟ ਕਰਨਾ ਸਹੀ ਹੈ? ਸਿਰਫ ਪੋਸਟ ਹੀ ਨਹੀਂ, ਬਲਕਿ ਵਿਅਕਤੀ ਜਾਂ ਉਸਦੇ ਪਰਿਵਾਰ ਦੀ ਆਗਿਆ ਤੋਂ ਬਿਨਾਂ ਉਸ ਤੋਂ ਪੈਸਾ ਕਮਾਉਣਾ ਵੀ। ”
–
ਇਸ ਕਮੈਂਟ ਜ਼ਰੀਏ ਦੀਪਿਕਾ ਪਾਦੁਕੋਣ ਨੇ ਸੁਸ਼ਾਂਤ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਨੂੰ ਸੋਸ਼ਲ ਮੀਡੀਆ ‘ਤੇ ਲਿਆਉਣ ‘ਤੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਪੱਤਰਕਾਰੀ ਦੇ ਨਾਮ ਤੇ ਇਹ ਕਰਨਾ ਗਲਤ ਹੈ ਅਤੇ ਇਸ ਸਮੇਂ ਸਹੀ ਕਿਸਮ ਦੀ ਪੱਤਰਕਾਰੀ ਦੀ ਲੋੜ ਹੈ।
ਸ਼ਹਿਨਾਜ਼ ਗਿੱਲ ਹੁਣ ਨਹੀਂ ਰਹੀ ‘ਪੰਜਾਬ ਦੀ ਕੈਟਰੀਨਾ ਕੈਫ’ਤੁਹਾਨੂੰ ਦੱਸ ਦਈਏ ਕਿ ਦੀਪਿਕਾ ਪਾਦੁਕੋਣ ਖ਼ੁਦ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਹੁਤ ਦੁਖੀ ਹੈ। ਉਸ ਨੇ ਮਾਨਸਿਕ ਸਿਹਤ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਆਪਣੀ ਮੁਹਿੰਮ ਨੂੰ ਤੇਜ਼ ਕੀਤਾ ਹੈ। ਉਸ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਇੱਕ ਪੋਸਟ ਸਾਂਝੀ ਕੀਤੀ ਜਿਸ ਵਿੱਚ ਦੀਪਿਕਾ ਨੇ ਕਿਹਾ ਹੈ ਕਿ ਇਸ ਨਾਲ ਪੀੜਤ ਲੋਕਾਂ ਨੂੰ ਆਪਣੇ ਆਪ ਨੂੰ ਇਕੱਲੇ ਨਹੀਂ ਸਮਝਣਾ ਚਾਹੀਦਾ ਬਲਕਿ ਉਨ੍ਹਾਂ ਵਰਗੇ ਹੋਰ ਵੀ ਲੋਕ ਹਨ। ਸਿਰਫ ਡਿਪ੍ਰੈਸ਼ਨ ਨਾਲ ਸਹੀ ਢੰਗ ਨਾਲ ਨਜਿੱਠਣ ਦੀ ਜ਼ਰੂਰਤ ਹੈ।