42.21 F
New York, US
December 12, 2024
PreetNama
ਫਿਲਮ-ਸੰਸਾਰ/Filmy

ਸੁਸ਼ਾਂਤ ਦੇ ਘਰੋਂ ਮਿਲੀਆਂ ਹੱਥ ਲਿਖਤ ਪੰਜ ਡਾਇਰੀਆਂ ਨੇ ਖੋਲ੍ਹੇ ਕਈ ਰਾਜ

ਮੁਬੰਈ: ਬਾਲੀਵੁੱਡ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਨੇ ਕੁਝ ਦਿਨ ਪਹਿਲਾਂ ਖੁਦਕੁਸ਼ੀ ਕਰ ਪੂਰੀ ਫ਼ਿਲਮ ਇੰਡਸਟਰੀ ਨੂੰ ਵੱਡਾ ਝਟਕਾ ਦਿੱਤਾ ਸੀ। ਸੁਸ਼ਾਂਤ ਦੀ ਮੌਤ ਬਾਰੇ ਜਾਂਚ-ਪੜਤਾਲ ਕਰਦੇ ਹੋਏ ਪੁਲਿਸ ਨੂੰ ਉਸ ਦੇ ਘਰ ਤੋਂ ਪੰਜ ਡਾਇਰੀਆਂ ਵੀ ਮਿਲੀਆਂ ਹਨ ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਸੁਸ਼ਾਂਤ ਲਿਖਣ ਦਾ ਵੀ ਸ਼ੌਕ ਰੱਖਦਾ ਸੀ।

ਆਪਣੇ ਲਿਖਣ ਤੇ ਪੜ੍ਹਨ ਬਾਰੇ ਸੁਸ਼ਾਂਤ ਪਹਿਲਾਂ ਹੀ ਕਈ ਇੰਟਰਵਿਊਜ਼ ‘ਚ ਜ਼ਿਕਰ ਕਰ ਚੁੱਕਾ ਹੈ। ਡਾਇਰੀ ਵਿੱਚ ਸੁਸ਼ਾਂਤ ਨੇ ਇੱਕ ਪ੍ਰੋਜੈਕਟ ਦਾ ਜ਼ਿਕਰ ਕੀਤਾ ਹੈ, ਜਿਸ ਦਾ ਨਾਮ ਡਰੀਮ-150 ਰੱਖਿਆ ਗਿਆ ਸੀ। ਇਸ ਤੋਂ ਇਲਾਵਾ ਇਹ ਐਕਟਰ ਆਪਣੇ ਜੀਵਨ ਤੇ ਵੀ ਕਿਤਾਬ ਲਿਖ ਰਿਹਾ ਸੀ। ਇਸ ਬਾਰੇ ਉਹ ਪਹਿਲਾਂ ਵੀ ਕਈ ਵਾਰ ਚਰਚਾ ਕਰ ਚੁੱਕਾ ਸੀ। ਆਪਣੀ ਡਾਇਰੀ ‘ਚ ਉਸ ਨੇ ‘NASA’ ਦੇ ਬਾਰੇ ਵੀ ਲਿਖਿਆ ਹੈ। ਜਦੋਂ ਉਹ ਆਪਣੀ ਆਉਣ ਵਾਲੀ ਫ਼ਿਲਮ ‘ਚੰਦਾ ਮਾਮਾ’ ਲਈ NASA ਟ੍ਰੇਨਿੰਗ ਲੈਣ ਗਿਆ ਸੀ।

ਸੁਸ਼ਾਂਤ ਨੂੰ ਸਪੇਸ ਤੇ ਵਿਗਿਆਨ ਵਿੱਚ ਕਾਫੀ ਰੁਚੀ ਸੀ। ਉਸ ਦੇ ਘਰ ਖੁਦ ਦਾ ਇੱਕ ਟੈਲੀਸਕੋਪ ਵੀ ਸੀ। ਉਸ ਨੇ ਆਪਣੀ ਡਾਇਰੀ ‘ਚ ਇੱਕ ਇੱਛਾ ਦਾ ਜ਼ਿਕਰ ਵੀ ਕੀਤਾ ਹੈ ਜਿੱਥੇ ਉਸ ਨੇ 100 ਬੱਚਿਆਂ ਨੂੰ NASA ਲੈ ਜਾਣ ਬਾਰੇ ਸੋਚਿਆ ਸੀ।

Related posts

ਇਸੇ ਮਹੀਨੇ ਵਿਆਹ ਕਰਵਾਉਣ ਜਾ ਰਹੇ ਪਰਿਣੀਤੀ ਚੋਪੜਾ ਤੇ ਰਾਘਵ ਚੱਢਾ, ਇਸ ਆਲੀਸ਼ਾਨ ਹੋਟਲ ‘ਚ ਹੋਣਗੀਆਂ ਵਿਆਹ ਦੀਆਂ ਰਸਮਾਂ

On Punjab

ਰਾਨੂੰ ਨੂੰ ਲੈ ਕੇ ਲਤਾ ਮੰਗੇਸ਼ਕਰ ਦਾ ਕਮੈਂਟ, ਹਿਮੇਸ਼ ਨੇ ਦਿੱਤਾ ਜਵਾਬ

On Punjab

ਪ੍ਰਿਯੰਕਾ ਚੋਪੜਾ ਆਪਣੇ ਮਾਂ ਬਣਨ ਦੇ ਸੁਪਨੇ ਨੂੰ ਕਰਨਾ ਚਾਹੁੰਦੀ ਹੈ ਪੂਰਾ

On Punjab