PreetNama
ਫਿਲਮ-ਸੰਸਾਰ/Filmy

ਸੁਸ਼ਾਂਤ ਰਾਜਪੂਤ ਦੀ ਮੌਤ ਮਗਰੋਂ ਸਲਮਾਨ ਖਾਨ ਦਾ ਵੱਡਾ ਐਲਾਨ, ਆਪਣੇ ਫੈਨਸ ਨੂੰ ਦਿੱਤੀ ਇਹ ਸਲਾਹ

ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਤੋਂ ਬਾਲੀਵੁੱਡ ਸਮੇਤ ਪੂਰਾ ਦੇਸ਼ ਦੁਖੀ ਹੈ। ਸੋਸ਼ਲ ਮੀਡੀਆ ‘ਤੇ ਲੋਕਾਂ ਨੇ ਸੁਸ਼ਾਂਤ ਸਿੰਘ ਦੀ ਮੌਤ ਲਈ ਸਟਾਰ ਕਿੱਡਸ, ਕਰਨ ਜੌਹਰ, ਸਲਮਾਨ ਖਾਨ ਸਮੇਤ ਕਈ ਲੋਕਾਂ ਨੂੰ ਜ਼ਿੰਮੇਵਾਰ ਮੰਨਿਆ।

ਮਰਹੂਮ ਸੁਸ਼ਾਂਤ ਸਿੰਘ ਦੇ ਫੈਨਸ ਨੇ ਸ਼ੋਸ਼ਲ ਮੀਡੀਆ ‘ਤੇ ਹੈਸਟਟੈਗ ਜਸਟਿਸ ਫਾਰ ਸੁਸ਼ਾਂਤ ਸਿੰਘ ਰਾਜਪੂਤ ਟ੍ਰੈਂਡ ਵੀ ਕਰਵਾਇਆ। ਹੁਣ ਸਲਮਾਨ ਖਾਨ ਨੇ ਟਵਿੱਟਰ ‘ਤੇ ਆਪਣੇ ਫੈਨਸ ਨੂੰ ਸੁਸ਼ਾਂਤ ਸਿੰਘ ਰਾਜਪੂਤ ਦੇ ਫੈਨਸ ਦਾ ਸਮਰਥਨ ਕਰਨ ਲਈ ਕਿਹਾ ਹੈ। ਸਲਮਾਨ ਨੇ ਟਵਿੱਟਰ ‘ਤੇ ਲਿਖਿਆ,
” ਮੈਂ ਆਪਣੇ ਸਾਰੇ ਫੈਨਸ ਨੂੰ ਸੁਸ਼ਾਂਤ ਦੇ ਫੈਨਸ ਦੇ ਨਾਲ ਖੜ੍ਹੇ ਹੋਣ ਤੇ ਮਾੜੀ ਭਾਸ਼ਾ ਦੀ ਵਰਤੋਂ ਨਾ ਕਰਨ ਦੀ ਅਪੀਲ ਕਰਦਾ ਹਾਂ। ਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਇਸ ਸੰਕਟ ਦੇ ਸਮੇਂ ਸੁਸ਼ਾਂਤ ਦੇ ਪਰਿਵਾਰ ਦਾ ਸਮਰਥਨ ਕੀਤਾ ਜਾਣਾ ਚਾਹੀਦਾ ਹੈ। ਕਿਸੇ ਦਾ ਚਲੇ ਜਾਣਾ ਬਹੁਤ ਦੁਖਦਾਈ ਹੈ। ”

ਤੁਹਾਨੂੰ ਦੱਸ ਦਈਏ ਕਿ ਸਲਮਾਨ ਖਾਨ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਲੈ ਕੇ ਟਰੋਲ ਕੀਤੇ ਜਾ ਰਹੇ ਹਨ। ਸਲਮਾਨ ਖਾਨ ਦੇ ਇਸ ਪ੍ਰਤੀਕਰਮ ਤੋਂ ਬਾਅਦ ਲੋਕ ਸ਼ਾਇਦ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਘੱਟ ਟਾਰਗੇਟ ਕਰਨ। ਇਸ ਦੇ ਨਾਲ ਹੀ ਕੁਝ ਦਿਨ ਪਹਿਲਾਂ ਸੁਸ਼ਾਂਤ ਸਿੰਘ ਰਾਜਪੂਤ ਦੇ ਪ੍ਰਸ਼ੰਸਕਾਂ ਨੇ ਮੁੰਬਈ ਦੇ ਬਾਂਦਰਾ ਵਿੱਚ ਸਲਮਾਨ ਖਾਨ ਦੇ ਬੀਇੰਗ ਹਿਊਮਨ ਸਟੋਰ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਕੀਤਾ ਸੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਸਲਮਾਨ ਖਾਨ ਦੇ ਪੋਸਟਰ ਨੂੰ ਸਟੋਰ ‘ਤੇ ਫਾੜਨ ਲਈ ਕਿਹਾ ਅਤੇ ਉਨ੍ਹਾਂ ਸਲਮਾਨ ਖਾਨ ਮੁਰਦਾਬਾਦ ਦੇ ਨਾਅਰੇਬਾਜ਼ੀ ਵੀ ਕੀਤੀ।

Related posts

Dream Girl 2 ‘ਚ ਤੇਜਸਵੀ ਪ੍ਰਕਾਸ਼ ਨਾਲ ਨਹੀਂ, ਆਯੁਸ਼ਮਾਨ ਖੁਰਾਨਾ ਨਾਲ ਹੋਵੇਗੀ ਇਸ ਅਦਾਕਾਰਾ ਦੀ ਜੋੜੀ, ‘ਅਨੇਕ’ ਤੋਂ ਬਾਅਦ ਕੀ ਲੱਗੇਗੀ ਅਦਾਕਾਰ ਦੀ ਕਿਸ਼ਤੀ ਕਿਨਾਰੇ?

On Punjab

ਆਪਣੇ ਸੁਪਨੇ ਪੂਰੇ ਕਰਨ ਲਈ ਘਰੋਂ ਦੌੜ ਗਈ ਸੀਸ਼ਹਿਨਾਜ਼ ਗਿੱਲ, ਮਾਪਿਆਂ ਬਾਰੇ ਵੀ ਕੀਤਾ ਨਵਾਂ ਖ਼ੁਲਾਸਾ

On Punjab

ਜੱਜਮੈਂਟਲ ਹੈ ਕਿਆ’ ਦੀ ਸਕਰੀਨਿੰਗ ‘ਚ ਪਹੁੰਚੇ ਸਿਤਾਰੇ, ਵੇਖੋ ਇੱਕ ਝਲਕ

On Punjab