ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਤੇ ਸੰਜਨਾ ਸੰਘੀ ਸਟਾਰਰ ਫਿਲਮ ‘ਦਿਲ ਬੇਚਾਰਾ’ ਭਾਰਤ ਵਿੱਚ ਓਟੀਟੀ ਪਲੇਟਫਾਰਮ ‘ਤੇ ਰਿਲੀਜ਼ ਹੋਈ। ਸੁਸ਼ਾਂਤ ਸਿੰਘ ਰਾਜਪੂਤ ਦੇ ਦੇਹਾਂਤ ਤੋਂ ਬਾਅਦ ਫਿਲਮ ਨੂੰ ਬਹੁਤ ਪਿਆਰ ਮਿਲ ਰਿਹਾ ਸੀ ਕਿਉਂਕਿ ਉਸ ਦੇ ਸਾਰੇ ਫੈਨਸ ਬੇਸਬਰੀ ਨਾਲ ਉਸ ਨੂੰ ਆਖਰੀ ਵਾਰ ਸਕਰੀਨ ‘ਤੇ ਵੇਖਣ ਦੀ ਉਡੀਕ ਕਰ ਰਹੇ ਸੀ। ਮੁਕੇਸ਼ ਛਾਬੜਾ ਨਿਰਦੇਸ਼ਤ ਫਿਲਮ ਨੂੰ ਇੰਡਸਟਰੀ ਦੇ ਨਾਲ-ਨਾਲ ਦਰਸ਼ਕਾਂ ਨੇ ਵੀ ਬਹੁਤ ਸਲਾਹਿਆ।
ਦੱਸ ਦਈਏ ਕਿ ਦੁਨੀਆ ‘ਚ ਕੇਵਿਡ-19 ਦੇ ਮੱਦੇਨਜ਼ਰ ਥਿਏਟਰ ਬੰਦ ਹੈ ਜਿਸ ਕਾਰਨ ਇਹ ਫਿਲਮ ਭਾਰਤ ਵਿੱਚ ਥਿਏਟਰਸ ‘ਚ ਰਿਲੀਜ਼ ਨਹੀਂ ਹੋ ਸਕੀ ਪਰ ਫਿਲਮ ਨਿਊਜ਼ੀਲੈਂਡ ਤੇ ਫਿਜੀ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ। ‘ਦਿਲ ਬੇਚਾਰਾ’ ਨੂੰ ਉਥੇ ਸੀਮਤ ਸਿਨੇਮਾਘਰਾਂ ਵਿੱਚ ਰਿਲੀਜ਼ ਕੀਤਾ ਗਿਆ, ਜਿੱਥੇ ਕ੍ਰਿਸਟੋਫਰ ਨੋਲਨ ਦੇ ਟੇਨੇਟ ਨਾਲ ਇਸ ਦਾ ਮੁਕਾਬਲਾ ਹੋਇਆ।
ਇਸ ਸਭ ਦੇ ਬਾਵਜੂਦ ਇਹ ਫ਼ਿਲਮ ਦਰਸ਼ਕਾਂ ਨੂੰ ਖੁਸ਼ ਕਰਨ ਵਿੱਚ ਸਫਲ ਰਿਹਾ। ਹੁਣ ਤੱਕ ਸੁਸ਼ਾਂਤ ਸਿੰਘ ਰਾਜਪੂਤ ਤੇ ਸੰਜਨਾ ਸੰਘੀ ਸਟਾਰਰ ਨਿਊਜ਼ੀਲੈਂਡ ਅਤੇ ਫਿਜੀ ਵਿਚ ਕ੍ਰਮਵਾਰ NZ $ 48,436 ਤੇ FJ $ 33,864 ਕਮਾਈ ਕਰਨ ‘ਚ ਕਾਮਯਾਬ ਰਹੀ।