39.96 F
New York, US
December 13, 2024
PreetNama
ਫਿਲਮ-ਸੰਸਾਰ/Filmy

ਸੁਸ਼ਾਂਤ ਸਿੰਘ ਰਾਜਪੂਤ ਦੇ ਘਰ ਮੁੜ ਛਾਇਆ ਮਾਤਮ, ਸੜਕ ਹਾਦਸੇ ‘ਚ ਪੰਜ ਰਿਸ਼ਤੇਦਾਰਾਂ ਦੀ ਮੌਤ

ਬਿਹਾਰ ਦੇ ਲਖੀਸਰਾਏ ਦੇ ਸਿਕੰਦਰਾ ਸ਼ੇਖਪੁਰਾ ਨੇੜੇ ਅੱਜ (ਮੰਗਲਵਾਰ) ਇਕ ਦਰਦਨਾਕ ਹਾਦਸਾ ਵਾਪਰਿਆ। ਟਰੱਕ ਅਤੇ ਸੂਮੋ ਵਿਚਾਲੇ ਹੋਈ ਭਿਆਨਕ ਟੱਕਰ ‘ਚ 6 ਲੋਕਾਂ ਦੀ ਜਾਨ ਚਲੀ ਗਈ। ਮਰਨ ਵਾਲਿਆਂ ‘ਚੋਂ ਪੰਜ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਰਿਸ਼ਤੇਦਾਰ ਹਨ। ਇਸ ਹਾਦਸੇ ‘ਚ ਚਾਰ ਲੋਕ ਗੰਭੀਰ ਜ਼ਖਮੀ ਵੀ ਹੋਏ ਹਨ। ਇਹ ਹਾਦਸਾ ਮੰਗਲਵਾਰ ਸਵੇਰੇ ਕਰੀਬ 6 ਵਜੇ ਪਿੰਡ ਪੀਪਰਾ ਨੇੜੇ ਵਾਪਰਿਆ।

ਮਰਨ ਵਾਲਿਆਂ ‘ਚ ਹਰਿਆਣਾ ਦੇ ਏਡੀਜੀਪੀ ਸੁਸ਼ਾਂਤ ਦਾ ਜੀਜਾ, ਉਸ ਦੇ ਦੋ ਭਤੀਜੇ ਅਤੇ ਦੋ ਹੋਰ ਰਿਸ਼ਤੇਦਾਰ ਸ਼ਾਮਲ ਹਨ। ਹਾਦਸੇ ‘ਚ ਕਾਰ ਚਾਲਕ ਦੀ ਵੀ ਮੌਤ ਹੋ ਗਈ। ਇਸ ਹਾਦਸੇ ਦੀ ਸੂਚਨਾ ਸਥਾਨਕ ਲੋਕਾਂ ਨੇ ਥਾਣਾ ਹਲਵਾਈ ਦੀ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ‘ਚ 2 ਲੋਕਾਂ ਦੀਆਂ ਲਾਸ਼ਾਂ ਫਸ ਗਈਆਂ। ਸਾਰੇ ਮ੍ਰਿਤਕ ਜਮੁਈ ਜ਼ਿਲ੍ਹੇ ਦੇ ਰਹਿਣ ਵਾਲੇ ਹਨ।

ਮੀਡੀਆ ਰਿਪੋਰਟਾਂ ਦੇ ਅਨੁਸਾਰ ਸੂਮੋ ‘ਚ ਸਵਾਰ ਸਾਰੇ 10 ਲੋਕ ਇੱਕੋ ਹੀ ਪਰਿਵਾਰ ਦੇ ਸਨ। ਉਹ ਜਮੁਈ ਦੇ ਸਾਗਦਾਹਾ ਭੰਡਵਾ ਪਿੰਡ ‘ਚ ਸਸਕਾਰ ‘ਚ ਸ਼ਾਮਲ ਹੋਣ ਤੋਂ ਬਾਅਦ ਵਾਪਸ ਆ ਰਹੇ ਸਨ। ਹਾਦਸੇ ਚ ਲਾਲਜੀਤ ਸਿੰਘ, ਅਮਿਤ ਸ਼ੇਖਰ, ਰਾਮਚੰਦਰ ਸਿੰਘ, ਦੇਵੀ ਸਿੰਘ, ਡੇਜ਼ੀ ਦੇਵੀ ਅਤੇ ਪ੍ਰਤੀਮ ਕੁਮਾਰ ਦੀ ਮੌਤ ਹੋ ਗਈ। ਜ਼ਖ਼ਮੀਆਂ ‘ਚ ਬਾਲਮੁਕੁੰਦ ਸਿੰਘ, ਦਿਲਖੁਸ਼ ਸਿੰਘ, ਵਾਲਮੀਕੀ ਸਿੰਘ ਤੇ ਪ੍ਰਸ਼ਾਂਤ ਸਿੰਘ ਸ਼ਾਮਲ ਹਨ। ਹਾਦਸੇ ‘ਚ ਜ਼ਖਮੀਆਂ ਨੂੰ ਸਿਕੰਦਨੇ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜਦਕਿ ਦੋ ਨੂੰ ਗੰਭੀਰ ਹਾਲਤ ‘ਚ ਪਟਨਾ ਰੈਫਰ ਕਰ ਦਿੱਤਾ ਗਿਆ।

Related posts

ਇੱਕ ਸਾਲ ਦਾ ਹੋਇਆ ਸ਼ਾਹਿਦ-ਮੀਰਾ ਦਾ ਬੇਟਾ ਜੈਨ, ਮੀਰਾ ਨੇ ਸ਼ੇਅਰ ਕੀਤੀ ਕਿਊਟ ਤਸਵੀਰ

On Punjab

ਅਸਾਮ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਆਮਿਰ ਖਾਨ, ਦਿੱਤੀ ਇੰਨੀ ਵੱਡੀ ਰਕਮ

On Punjab

Dilip Kumar ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਸਟ੍ਰੇਚਰ ’ਤੇ ਇਸ ਹਾਲਤ ’ਚ ਨਜ਼ਰ ਆਏ ਐਕਟਰ

On Punjab