ਮੁੰਬਈ: ਐਕਟਰ ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਮਾਮਲੇ ਵਿਚ ਪੁਲਿਸ ਉਸ ਦੇ ਕਰੀਬੀ ਦੋਸਤਾਂ ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ। ਪੁਲਿਸ ਸੁਸ਼ਾਂਤ ਸਿੰਘ ਰਾਜਪੂਤ ਦੀ ਕਰੀਬੀ ਦੋਸਤ ਰੀਆ ਚੱਕਰਵਰਤੀ ਤੋਂ ਵੀ ਪੁੱਛਗਿੱਛ ਕਰੇਗੀ। ਪੁਲਿਸ ਇਹ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਨੇ ਖੁਦਕੁਸ਼ੀ ਕਿਉਂ ਕੀਤੀ।
ਪੁੱਛਗਿੱਛ ਦੇ ਇਸ ਦੌਰ ਵਿੱਚ ਪੁਲਿਸ ਨੇ ਅੱਜ ਸੁਸ਼ਾਂਤ ਦੇ ਕਾਸਟਿੰਗ ਡਾਇਰੈਕਟਰ ਮੁਕੇਸ਼ ਛਾਬੜਾ ਨੂੰ ਮੁੰਬਈ ਦੇ ਬਾਂਦਰਾ ਥਾਣੇ ਵਿੱਚ ਬੁਲਾਇਆ। ਪੁਲਿਸ ਮੁਤਾਬਕ ਕਾਸਟਿੰਗ ਡਾਇਰੈਕਟਰ ਮੁਕੇਸ਼ ਛਾਬੜਾ ਪੁੱਛਗਿੱਛ ਵਿੱਚ ਮਦਦ ਕਰ ਰਹੇ ਹਨ।
ਡੀਸੀਪੀ ਅਭਿਸ਼ੇਕ ਤ੍ਰਿਮੁਖੇ ਮੁਤਾਬਕ ਇਸ ਮਾਮਲੇ ਵਿੱਚ ਹੁਣ ਤੱਕ 10 ਲੋਕਾਂ ਤੋਂ ਪੁੱਛਗਿੱਛ ਕੀਤੀ ਗਈ ਹੈ ਅਤੇ ਸੁਸ਼ਾਂਤ ਦੀ ਪ੍ਰੇਮਿਕਾ ਰੀਆ ਚੱਕਰਵਰਤੀ ਤੋਂ ਵੀ ਇਸ ਮਾਮਲੇ ਵਿੱਚ ਪੁੱਛਗਿੱਛ ਕੀਤੀ ਜਾਏਗੀ ਪਰ ਹੁਣ ਤੱਕ ਇਹ ਸਾਬਤ ਕਰਨ ਲਈ ਜਾਂਚ ਵਿੱਚ ਅਜਿਹੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ। ਉਹ ਫਿਲਮ ਇੰਡਸਟਰੀ ਵਿੱਚ ਧੜੇਬੰਦੀ ਦੇ ਚੱਲਦਿਆਂ ਕਿਸੇ ਵੀ ਤਰ੍ਹਾਂ ਪਰੇਸ਼ਾਨ ਸੀ।
ਪੁਲਿਸ ਦੇ ਅਨੁਸਾਰ ਸੁਸ਼ਾਂਤ ਰਾਜਪੂਤ ਦੇ ਘਰ ਦੀ ਤਲਾਸ਼ੀ ਤੋਂ ਪਤਾ ਚੱਲਿਆ ਹੈ ਕਿ ਉਸਨੂੰ ਪੜ੍ਹਨ ਦਾ ਬਹੁਤ ਸ਼ੌਕ ਸੀ। ਉਹ ਭੌਤਿਕ ਵਿਗਿਆਨ ਵਿੱਚ ਵਿਸ਼ੇਸ਼ ਦਿਲਚਸਪੀ ਸੀ। ਉਸ ਦੇ ਘਰ ਚੋਂ 5 ਡਾਇਰੀਆਂ ਮਿਲੀਆਂ ਹਨ ਜਿਸ ਵਿਚ ਉਹ ਕਿਤਾਬਾਂ ਚੋਂ ਪੜ੍ਹੇ ਅਹਿਮ ਕੋਟ ਲਿਖਦਾ ਸੀ।
ਸੁਸ਼ਾਂਤ ਰਾਜਪੂਤ ਦੇ ਘਰ ਦੀ ਜਾਂਚ ਦੌਰਾਨ ਪੁਲਿਸ ਨੂੰ ਕੁਝ ਅਜਿਹੇ ਦਸਤਾਵੇਜ਼ ਵੀ ਮਿਲੇ ਹਨ ਜੋ ਦੱਸਦੇ ਹਨ ਕਿ ਉਸਨੇ ਨਾਗਾਲੈਂਡ ਦੀ ਸਰਕਾਰ ਦੇ ਸੀਐਮ ਫੰਡ ਰਾਹਤ ਫੰਡ ਵਿੱਚ ਤਕਰੀਬਨ ਡੇਢf ਕਰੋੜ ਦੀ ਮਦਦ ਕੀਤੀ ਸੀ। ਨਾਗਾਲੈਂਡ ਦੀ ਸਰਕਾਰ ਦੁਆਰਾ ਉਸਨੂੰ ਭੇਜਿਆ ਗਿਆ ਥੈਂਕਸ ਯੂ ਲੈਟਰ ਨਾਲ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ ਕਿ ਉਹ ਸਮਾਜ ਸੇਵਾ ਵਿਚ ਵੀ ਸਰਗਰਮ ਸੀ।
ਫਿਲਹਾਲ ਪੁਲਿਸ ਅਜੇ ਵੀ ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਪਿੱਛੇ ਦਾ ਪਤਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਉਸ ਦੇ ਨੇੜਲੇ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ।