ਜੇ ਤੁਹਾਨੂੰ ਕਿਸੇ ਚੀਜ਼ ਦੀ ਮਹਿਕ ਨਹੀਂ ਆ ਰਹੀ ਹੈ ਅਰਥਾਤ ਸੁੰਘਣ ਸ਼ਕਤੀ ਖ਼ਤਮ ਹੋ ਗਈ ਹੈ ਤਾਂ ਸਮਝ ਲਓ ਕਿ ਤੁਸੀਂ ਕੋਰੋਨਾ ਇਨਫੈਕਸ਼ਨ ਦੇ ਸ਼ਿਕਾਰ ਹੋ ਗਏ ਹੋ। ਨਵੀਂ ਖੋਜ ‘ਚ ਇਹ ਸਾਹਮਣੇ ਆਇਆ ਕਿ ਸੁੰਘਣ ਸ਼ਕਤੀ ਖਤਮ ਹੋਣੀ ਕੋਰੋਨਾ ਮਹਾਮਾਰੀ ਤੋਂ ਇਨਫੈਕਟਿਡ ਹੋਣ ਦਾ ਸ਼ਾਇਦ ਸਭ ਤੋਂ ਸਟੀਕ ਲੱਛਣ ਹੈ।
ਕੈਮੀਕਲ ਸੈਂਸ ਨਾਂ ਦੇ ਰਸਾਲੇ ‘ਚ ਪ੍ਰਕਾਸ਼ਿਤ ਦੋ ਕੌਮਾਂਤਰੀ ਖੋਜ ਨਤੀਜਿਆਂ ਮੁਤਾਬਕ ਕੋਰੋਨਾ ਤੋਂ ਇਨਫੈਕਟਿਡ ਹੋਣ ਦਾ ਸਭ ਤੋਂ ਸਟੀਕ ਲੱਛਣ ਹੈ ਕਿ ਮਰੀਜ਼ ਦੀ ਸੁੰਘਣ ਸ਼ਕਤੀ ਖਤਮ ਹੋਣ ਜਾਂਦੀ ਹੈ। ਇਹ ਸਥਿਤੀ ਲੰਬੇ ਸਮੇਂ ਤਕ ਬਣੀ ਰਹਿੰਦੀ ਹੈ ਤਾਂ ਉਨ੍ਹਾਂ ਨੂੰ ਕਿਸੇ ਚੀਜ਼ ਦੀ ਮਹਿਕ ਬਾਰੇ ਕੁਝ ਨਹੀਂ ਪਤਾ ਲੱਗਦਾ।
ਅਧਿਐਨ ਲਈ ਖੋਜੀਆਂ ਨੇ 23 ਦੇਸ਼ਾਂ ਦੇ 4,500 ਕੋਰੋਨਾ ਮਰੀਜ਼ਾਂ ਤੋਂ ਸਵਾਲ ਪੁੱਛੇ ਸਨ। ਇਸ ‘ਚ ਪਾਇਆ ਗਿਆ ਕਿ 0-100 ਦੇ ਪੈਮਾਨੇ ‘ਤੇ ਮਹਿਕ ਦਾ ਅੌਸਤ ਨੁਕਸਾਨ 79.7 ਸੀ, ਜੋ ਇਕ ਵੱਡੇ ਸੰਵੇਦੀ ਨੁਕਸਾਨ ਨੂੰ ਦਰਸਾਉਂਦਾ ਹੈ।
ਡੈੱਨਮਾਰਕ ਦੀ ਆਰਹਸ ਯੂਨੀਵਰਸਿਟੀ ਦੇ ਅਲੈਕਜ਼ੈਂਡਰ ਵੀਕ ਫਜਲਸਟੈਡ ਕਹਿੰਦੇ ਹਨ, ‘ਇਹ ਦਿਖਾਉਂਦਾ ਹੈ ਕਿ ਮਹਿਕ ਦੇ ਨੁਕਸਾਨ ਬਾਰੇ ਪਤਾ ਹੋਣਾ ਕਿੰਨਾ ਅਹਿਮ ਹੈ, ਕਿਉਂਕਿ ਇਹ ਬਿਮਾਰੀ ਦਾ ਇਕਲੌਤਾ ਲੱਛਣ ਹੋ ਸਕਦਾ ਹੈ।’ਖੋਜ ਦੌਰਾਨ ਪਾਇਆ ਗਿਆ ਕਿ ਜ਼ਿਆਦਾਤਰ ਲੋਕਾਂ ਨੂੰ ਮਹਿਕ ਦੇ ਨੁਕਸਾਨ ਦੀ ਸਮੱਸਿਆ 40 ਦਿਨਾਂ ਤਕ ਬਣੀ ਰਹੀ। ਉਨ੍ਹਾਂ ਨੇ ਕਿਹਾ ਕਿ ਦੂਜੀ ਵਾਇਰਲ ਬਿਮਾਰੀ ਦੀ ਤੁਲਨਾ ‘ਚ ਕੋਰੋਨਾ ਤੋਂ ਇਨਫੈਕਿਟਡ ਮਰੀਜ਼ਾਂ ਦੀ ਪਰੇਸ਼ਾਨੀ ਲੰਬੇ ਸਮੇਂ ਤਕ ਬਣੀ ਰਹੀ।
ਖੋਜਾਰਥੀਆਂ ਨੇ ਇਹ ਵੀ ਪਾਇਆ ਕਿ ਕੋਰੋਨਾ ਦੇ ਮਰੀਜ਼ਾਂ ਨੂੰ ਸੁਆਦ ਦਾ ਨੁਕਸਾਨ ਹੋਇਆ। ਇਸ ਤਰ੍ਹਾਂ ਮਹਿਕ ਦੇ ਨੁਕਸਾਨ ਕਰ ਕੇ ਉਨ੍ਹਾਂ ਨੂੰ ਸਮਝ ਨਹੀਂ ਆਇਆ ਕਿ ਕੀ ਖਾਈਏ ਤੇ ਕੀ ਨਾ ਤੇ ਸੁਆਦ ਦੇ ਜਾਣ ਨਾਲ ਕੀ ਖਾ ਰਹੇ ਹਨ, ਇਸ ਦਾ ਕੁਝ ਨਹੀਂ ਪਤਾ ਲੱਗਦਾ ਸੀ। ਇਸ ਤੋਂ ਇਲਾਵਾ ਇਨਫੈਕਸ਼ਨ ਰੋਕਣ ਲਈ ਸਰੀਰਕ ਦੂਰੀ ਬਣਾਈ ਰੱਖਣ ਕਾਰਨ ਮਰੀਜ਼ਾਂ ਨੂੰ ਮਾਨਸਿਕ ਪਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪਿਆ।