PreetNama
ਸਿਹਤ/Health

ਸੁੰਦਰਤਾ ਵਧਾਉਣ ਲਈ ਵਰਤੋਂ ਬਦਾਮ ਦਾ ਤੇਲ …

Almonds Oil Benifits : ਨਵੀਂ ਦਿੱਲੀ : ਕਹਿੰਦੇ ਹਨ ਜੇਕਰ ਤੇਜ਼ ਦਿਮਾਗ ਚਾਹੀਦਾ ਹੈ ਤਾਂ ਸਾਨੂੰ ਹਰ ਰੋਜ ਬਦਾਮ ਦਾ ਸੇਵਨ ਕਰਨਾ ਚਾਹੀਦਾ ਹੈ। ਸਿਰਫ ਬਦਾਮ ਹੀ ਨਹੀਂ ਬਦਾਮ ਦਾ ਤੇਲ ਦਿਲ ਲਈ ਉੱਤਮ ਮੰਨਿਆ ਜਾਂਦਾ ਹੈ। ਇਸ ਦੀ ਵਰਤੋਂ ਖਾਣਾ ਬਣਾਉਣ ਲਈ ਦੂਜੇ ਖਾਧ ਤੇਲ ਦੇ ਬਦਲਦੇ ਰੂਪ ਵਿੱਚ ਕੀਤੀ ਜਾ ਸਕਦੀ ਹੈ। ਇਹ ਚਮੜੀ ਅਤੇ ਵਾਲਾਂ ਦੀ ਸੁੰਦਰਤਾ ਨੂੰ ਵਧਾਉਂਦਾ ਹੈ। ਬਾਦਾਮ ਦਾ ਤੇਲ ਪੌਸ਼ਟਿਕ ਹੋਣ ਦੇ ਨਾਲ ਹੀ ਸੁੰਦਰਤਾ ਵੀ ਵਧਾਉਂਦਾ ਹੈ। ਆਓ ਦੇਖੀਏ ਕਿ ਇਸ ਦੀ ਵਰਤੋਂ ਸੁੰਦਰਤਾ ਵਧਾਉਣ ਵਿਚ ਕਿਵੇਂ ਕੀਤੀ ਜਾ ਸਕਦੀ ਹੈ ਚਿਹਰੇ ‘ਤੇ ਝੁਰੜੀਆਂ ਪੈਣ ‘ਤੇ ਬਾਦਾਮ ਦੇ ਤੇਲ ਨੂੰ ਦਹੀਂ ਵਿਚ ਮਿਲਾ ਕੇ ਰੋਜ਼ਾਨਾ ਚਮੜੀ ‘ਤੇ ਲਗਾਉਣ ਨਾਲ ਫਾਇਦਾ ਮਿਲਦਾ ਹੈ। ਜੇ ਚਮੜੀ ਆਇਲੀ ਹੈ ਤਾਂ ਬਾਦਾਮ ਦਾ ਤੇਲ ਤੇ ਸ਼ਹਿਦ ਮਿਲਾ ਕੇ ਪੇਸਟ ਬਣਾਓ ਅਤੇ ਚਿਹਰੇ ‘ਤੇ ਲਗਾਓ। ਫਿਰ 10 ਮਿੰਟ ਬਾਅਦ ਚਿਹਰਾ ਧੋ ਲਵੋ। ਤੁਸੀਂ ਹੈਰਾਨੀਜਨਕ ਫਰਕ ਮਹਿਸੂਸ ਕਰੋਗੇ। ਬੇਜਾਨ ਚਮੜੀ ‘ਤੇ ਬਾਦਾਮ ਦੇ ਤੇਲ ਦੀ ਮਾਲਿਸ਼ ਕਰਨ ਨਾਲ ਚਿਹਰਾ ਖਿੜ ਜਾਂਦਾ ਹੈ। ਅੱਖਾਂ ਹੇਠਾਂ ਕਾਲੇ ਧੱਬੇ ਪੈਣ ਦੀ ਹਾਲਤ ਵਿਚ ਅੱਖਾਂ ਦੇ ਆਸੇ-ਪਾਸੇ ਬਾਦਾਮ ਦੇ ਤੇਲ ਦੀ ਮਾਲਿਸ਼ ਕਰੋ। ਇਹ ਪੇਟ ਦੀਆਂ ਤਕਲੀਫਾਂ ਨੂੰ ਦੂਰ ਕਰਨ ਦੇ ਨਾਲ-ਨਾਲ ਅੰਤੜੀਆਂ ਦੇ ਕੈਂਸਰ ਲਈ ਵੀ ਲਾਭਦਾਇਕ ਹੈ। ਇਸ ਦੀ ਰੈਗੂਲਰ ਵਰਤੋਂ ਨਾਲ ਕੋਲੈਸਟ੍ਰੋਲ ਘੱਟ ਹੁੰਦਾ ਹੈ।  ਬਦਾਮ ਦਿਮਾਗ ਅਤੇ ਸਰੀਰ ਦੀਆਂ ਨਾੜੀਆਂ ਲਈ ਪੌਸ਼ਕ ਤੱਤ ਹੈ। ਇਹ ਯਾਦ ਸ਼ਕਤੀ ਨੂੰ ਵਧਾਉਂਦਾ ਹੈ। ਮਿੱਠੇ ਬਦਾਮ ਤੇਲ ਦੇ ਸੇਵਨ ਨਾਲ ਮਾਸਪੇਸ਼ੀਆਂ ‘ਚ ਦਰਦ ਜਿਵੇਂ ਤਕਲੀਫ ਤੋਂ ਆਰਾਮ ਮਿਲਦਾ ਹੈ। ਸ਼ੁੱਧ ਬਦਾਮ ਤੇਲ ਤਣਾਅ ਨੂੰ ਦੂਰ ਕਰਦਾ ਹੈ। ਨਜ਼ਰ ਠੀਕ ਰੱਖਦਾ ਹੈ ਅਤੇ ਰੋਗ ਰੋਕੂ ਸਮਰੱਥਾ ਵਧਾਉਂਦਾ ਹੈ

Related posts

ਕੋਰੋਨਾ ਵਾਇਰਸ ਦੌਰਾਨ ਫ਼ਲ ਤੇ ਸਬਜ਼ੀਆਂ ਨੂੰ ਇਸ ਤਰ੍ਹਾਂ ਕਰੋ ਡਿਸਇਨਫੈਕਟ

On Punjab

ਸੈਕਸ ਲਾਈਫ ਨੂੰ ਬਣਾਓ ਸਾਫਲ, ਇਨ੍ਹਾਂ ਯੋਗਾਸਨਾਂ ਨਾਲ ਵਧਾਓ ਮਰਦਾਨਾ ਤਾਕਤ

On Punjab

Sweating Home Remedies : ਗਰਮੀਆਂ ਵਿੱਚ ਪਸੀਨੇ ਦੀ ਬਦਬੂ ਤੋਂ ਹੋ ਪਰੇਸ਼ਾਨ ? ਇਸ ਤੋਂ ਬਚਾਅ ਲਈ ਅਜ਼ਮਾਓ ਘਰੇਲੂ ਨੁਸਖੇ

On Punjab