26.38 F
New York, US
December 26, 2024
PreetNama
ਖਾਸ-ਖਬਰਾਂ/Important News

ਸੂਡਾਨ ‘ਚ ਭਿਆਨਕ ਹਾਦਸਾ, 18 ਭਾਰਤੀਆਂ ਦੀ ਮੌਤ

ਨਵੀਂ ਦਿੱਲੀ: ਸੂਡਾਨ ਦੀ ਇੱਕ ਫੈਕਟਰੀ ਵਿੱਚ ਐਲਪੀਜੀ ਟੈਂਕਰ ਵਿਸਫੋਟ ਨਾਲ 18 ਭਾਰਤੀਆਂ ਦੀ ਮੌਤ ਹੋ ਗਈ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਟਵੀਟ ਕਰਕੇ ਦੱਸਿਆ ਕਿ ਸੂਡਾਨ ਦੀ ਰਾਜਧਾਨੀ ਦੇ ਖਾਰਤੂਮ ਦੇ ਬਾਹਰੀ ਇਲਾਕੇ ਵਿੱਚ ਇਹ ਹਦਾਸਾ ਹੋਇਆ।

ਉਨ੍ਹਾਂ ਕਿਹਾ ਕਿ 18 ਭਾਰਤੀ ਕਾਮਿਆਂ ਦੀ ਮੌਤ ਤੇ ਕੁਝ ਦੇ ਜ਼ਖ਼ਮੀ ਹੋਣ ਦੀ ਖਬਰ ਮਿਲੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਦੂਤਾਵਾਸ ਦੇ ਅਧਿਕਾਰੀ ਘਟਨਾ ਵਾਲੀ ਥਾਂ ਉੱਪਰ ਪਹੁੰਚ ਗਏ ਹਨ।

24 ਘੰਟੇ ਐਮਰਜੈਂਸੀ ਹੈਲਪਲਾਈਨ ਸ਼ੁਰੂ ਕਰ ਦਿੱਤੀ ਗਈ ਹੈ। ਕੋਈ ਵੀ ਜਾਣਕਾਰੀ ਲਈ +249-921917471 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਉੱਪਰ ਹਰ ਜਾਣਕਾਰੀ ਦਿੱਤੀ ਜਾ ਰਹੀ ਹੈ।

Related posts

ਅਮਰੀਕਾ ਨੂੰ Cyber Security ਨੇ ਕੀਤਾ ਅਲਰਟ, ਰੂਸ ’ਤੇ ਜਤਾਇਆ ਕੰਪਿਊਟਰਾਂ ਨੂੰ ਕਰਨ Hack ਦਾ ਸੰਦੇਹ

On Punjab

ਪ੍ਰੇਮਿਕਾ ਲਈ ਆਪਣੇ ਸਾਰੇ ਪਰਿਵਾਰ ਨੂੰ ਮਾਰ ਕੇ ਨਹਿਰ ਵਿਚ ਸੁੱਟਿਆ

On Punjab

ਭਾਰਤਵੰਸ਼ੀ ਅਰੁਣ ਵੈਂਕਟਰਮਣ ਨੇ ਅਮਰੀਕਾ ਦੇ ਸਹਾਇਕ ਵਣਜ ਮੰਤਰੀ ਵਜੋਂ ਚੁੱਕੀ ਸਹੁੰ

On Punjab