6ਵੀਂ ਪੰਜਾਬ ਵਿਧਾਨ ਸਭਾ ਲਈ ਹੋਈਆ ਚੋਣਾਂ ਦੌਰਾਨ ਸੂਬੇ ’ਚੋਂ 6 ਅਫਸਰਸ਼ਾਹ ਵਿਧਾਇਕ ਚੁਣ ਕੇ ਕਾਰਜਪਾਲਿਕਾ ਤੋਂ ਵਿਧਾਨਪਾਲਿਕਾ ’ਚ ਪੁੱਜੇ ਹਨ। ਇਹ ਅਫਸਰਸ਼ਾਹ ਜੋ ਪਹਿਲਾਂ ਵਿਧਾਨਪਾਲਿਕਾ ਵੱਲੋਂ ਬਣਾਈਆ ਗਈਆ ਯੋਜਨਾਵਾਂ ਤੇ ਭਲਾਈ ਸਕੀਮਾਂ ਲਾਗੂ ਕਰਨ ’ਚ ਸਰਕਾਰੀ ਪ੍ਰਤੀਨਿਧੀਆ ਵਜੋਂ ਯੋਗਦਾਨ ਪਾਉਂਦੇ ਰਹੇ ਹਨ, ਹੁਣ ਵਿਧਾਨ ਸਭਾ ’ਚ ਸੂਬੇ ਦੀ ਜਨਤਾ ਲਈ ਬਣਾਈਆ ਜਾਣ ਵਾਲੀਆ ਯੋਜਨਾਵਾਂ ਤੇ ਭਲਾਈ ਸਕੀਮਾਂ ਬਣਾਉਣ ’ਚ ਯੋਗਦਾਨ ਦੇਣਗੇ। ਇਨ੍ਹਾਂ ਵਿਧਾਨ ਸਭਾ ਚੋਣਾਂ ਦੌਰਾਨ ਵੱਖ-ਵੱਖ ਸਿਆਸੀ ਪਾਰਟੀਆ ਵੱਲੋਂ 15 ਦੇ ਕਰੀਬ ਅਫਸਰਸ਼ਾਹਾਂ ਨੂੰ ਉਮੀਦਵਾਰ ਬਣਾਇਆ ਗਿਆ ਸੀ, ਜਿਨ੍ਹਾਂ ਵਿਚੋਂ 6 ਨੇ ਜਿੱਤ ਦਰਜ ਕੀਤੀ ਜਦੋਂਕਿ 10 ਅਫਸਰਸ਼ਾਹਾਂ ਦਾ ਵਿਧਾਇਕ ਬਣਨ ਦਾ ਸੁਪਨਾ ਪੂਰਾ ਨਹੀਂ ਹੋ ਸਕਿਆ। ਵਿਧਾਇਕ ਬਣੇ ਅਫਸਰਸ਼ਾਹਾਂ ’ਚੋਂ 4 ਆਮ ਆਦਮੀ ਪਾਰਟੀ ਵੱਲੋਂ ਚੋਣ ਮੈਦਾਨ ’ਚ ਉੱਤਰੇ ਸਨ ਜਦੋਂਕਿ ਦੋ ਕਾਂਗਰਸ ਵੱਲੋਂ ਉਮੀਦਵਾਰ ਬਣੇ ਸਨ। ਇਨ੍ਹਾਂ ’ਚੋਂ ਬਲਵਿੰਦਰ ਸਿੰਘ ਧਾਲੀਵਾਲ ਦੂਜੀ ਵਾਰ ਵਿਧਾਇਕ ਬਣੇ ਹਨ, ਜਿਨ੍ਹਾਂ ਨੇ ਪਹਿਲੀ ਵਾਰ ਫਗਵਾਡ਼ਾ ਹਲਕੇ ਤੋਂ 2019 ’ਚ ਹੋਈ ਜ਼ਮਿਨੀ ਚੋਣ ਜਿੱਤੀ ਸੀ। ਇਸੇ ਤਰ੍ਹਾਂ ਓਲੰਪੀਅਨ ਪਰਗਟ ਸਿੰਘ ਨੇ ਜਿੱਤ ਦੀ ਹੈਟ੍ਰਿਕ ਦਰਜ ਕੀਤੀ ਹੈ ਅਤੇ ਉਨ੍ਹਾਂ ਨੇ ਖੇਡ ਡਾਇਰੈਕਟਰ ਦੇ ਅਹੁਦੇ ਤੋਂ ਸੇਵਾਮੁਕਤੀ ਲੈ ਕੇ ਪਹਿਲੀ ਵਾਰ ਅਕਾਲੀ ਦਲ ਵੱਲੋਂ ਜਲੰਧਰ ਕੈਂਟ ਹਲਕੇ ਤੋਂ 2012 ’ਚ ਚੋਣ ਲਡ਼ੀ ਸੀ।16ਵੀਂ ਵਿਧਾਨ ਸਭਾ ’ਚ ਵਿਧਾਇਕ ਚੁਣੇ ਗਏ ਅਫਸਰਸ਼ਾਹ
