ਸੂਰਜ ਦੇ ਅੰਦਰ ਪਿਛਲੇ 4 ਸਾਲਾਂ ਦਾ ਸਭ ਤੋਂ ਵੱਡਾ ਧਮਾਕਾ 4 ਜੁਲਾਈ ਤੋਂ ਠੀਕ ਪਹਿਲਾਂ ਹੋਇਆ ਹੈ। ਇਸ ਦੀ ਵਜ੍ਹਾ ਨਾਲ Solar Flare ਨਿਕਲੀਆਂ ਤੇ ਤੁਰੰਤ ਗ਼ਾਇਬ ਵੀ ਹੋ ਗਈਆਂ। ਇਨ੍ਹਾਂ Solar Flares ਕਾਰਨ ਧਰਤੀ ‘ਚ ਥੋੜ੍ਹੀ ਦੇਰ ਲਈ Radio Blackout ਦੀ ਸਥਿਤੀ ਵੀ ਬਣੀ ਸੀ। ਅਮਰੀਕੀ ਸਪੇਸ ਏਜੰਸੀ ਨਾਸਾ ਨੇ ਇਸ ਦਾ ਵੀਡੀਓ ਵੀ ਜਾਰੀ ਕੀਤਾ ਹੈ। NASA ਦੇ ਵੀਡੀਓ ‘ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇਹ ਧਮਾਕਾ ਸੂਰਜ ਦੇ ਉੱਪਰੋਂ ਸੱਜੇ ਹਿੱਸੇ ‘ਚ ਹੋਇਆ ਸੀ। ਰਿਪੋਰਟਸ ਅਨੁਸਾਰ ਇਹ ਧਮਾਕਾ ਸੂਰਜ ਦੇ ਜਿਸ ਹਿੱਸੇ ਵਿਚ ਹੋਇਆ ਸੀ, ਉਸ ਨੂੰ AR2838 ਕਹਿੰਦੇ ਹਨ। ਨਾਲ ਹੀ ਇਸ ਘਟਨਾ ਨੂੰ X-1 ਦਰਜੇ ਦੀ ਘਟਨਾ ਮੰਨਿਆ ਗਿਆ ਹੈ।
ਕੀ ਹਨ ਸੋਲਰ ਫਲੇਅਰ
ਸੂਰਜ ‘ਤੇ ਬਣਨ ਵਾਲੇ ਸਨਸਪਾਟ ਤੋਂ ਸੋਲਰ ਫਲੇਅਰ ਨਿਕਲਦੀਆਂ ਹਨ। ਸਨਸਪਾਟ ਉਹ ਕਾਲੇ ਧੱਬੇ ਹੁੰਦੇ ਹਨ ਜਿਹੜੇ ਪੁਲਾੜ ‘ਚ ਬਣਨ ਵਾਲੇ ਤਾਰਿਆਂ ਦੇ ਮੁਕਾਬਲੇ ਕਾਫੀ ਠੰਢੇ ਹੁੰਦੇ ਹਨ, ਪਰ ਇਨ੍ਹਾਂ ਦੀ ਮੈਗਨੈਟਿਕ ਫੀਲਡ ਏਨੀ ਜ਼ਿਆਦਾ ਹੁੰਦੀ ਹੈ ਕਿ ਇਹ ਵੱਡੀ ਮਾਤਰਾ ‘ਚ ਊਰਜਾ ਕੱਢਦੇ ਹਨ। ਇਹ ਊਰਜਾ ਇਕ ਜਵਾਲਾ ਵਾਂਗ ਦਿਖਾਈ ਦਿੰਦੀ ਹੈ। ਸੋਲਰ ਫਲੇਅਰਜ਼ ਨੂੰ ਸੂਰਜੀ ਤੂਫ਼ਾਨ ਜਾਂ ਕੋਰੋਨਲ ਮਾਸ ਇਜੈਕਸ਼ਨ ਵੀ ਕਿਹਾ ਜਾਂਦਾ ਹੈ। ਕਈ ਵਾਰ ਸਨਸਪਾਟ ਦਾ ਅਕਾਰ 50 ਹਜ਼ਾਰ ਕਿੱਲੋਮੀਟਰ ਦੇ ਘੇਰੇ ਦਾ ਵੀ ਹੁੰਦਾ ਹੈ। ਅਜਿਹੇ ਵਿਚ ਇਸ ਦੇ ਅੰਦਰੋਂ ਸੂਰਜ ਦੇ ਗਰਮ ਪਲਾਜ਼ਮਾ ਦਾ ਅਕਾਰ 50 ਹਜ਼ਾਰ ਕਿੱਲੋਮੀਟਰ ਦੇ ਘੇਰੇ ਦਾ ਵੀ ਹੁੰਦਾ ਹੈ। ਅਜਿਹੇ ਵਿਚ ਇਸ ਦੇ ਅੰਦਰੋਂ ਸੂਰਜ ਦੇ ਗਰਮ ਪਲਾਜ਼ਮਾ ਦਾ ਬੁਲਬੁਲਾ ਵੀ ਨਿਕਲਦਾ ਹੈ। ਇਸ ਬੁਲਬੁਲੇ ਦੇ ਧਮਾਕੇ ਨਾਲ ਸੋਲਰ ਫਲੇਅਰਜ਼ ਨਿਕਲਦੀਆਂ ਹਨ।
ਹਾਲੇ ਵੀ ਬਣੇ ਹੋਏ ਹਨ ਤਿੰਨ ਸਨਸਪਾਟ
ਦੁਨੀਆ ਦੀਆਂ ਕਈ ਪੁਲਾੜ ਲੈਬਾਰਟਰੀਆਂ ਨੇ ਇਸ ਜਵਾਲਾ ਦੀਆਂ ਤਸਵੀਰਾਂ ਲਈਆਂ ਹਨ। ਸੂਰਜ ਵਿਚ ਤਿੰਨ ਸਨਸਪਾਟ ਯਾਨੀ ਸੂਰਜੀ ਕਲੰਕ ਸਮੂਹ ਹਾਲੇ ਵੀ ਬਣੇ ਹੋਏ ਹਨ ਜਿਨ੍ਹਾਂ ਤੋਂ ਹੋਰ ਸੋਲਰ ਫਲੇਅਰ ਨਿਕਲਣ ਦਾ ਖਦਸ਼ਾ ਬਣਿਆ ਹੋਇਆ ਹੈ। ਆਰੀਆਭੱਟ ਪ੍ਰੀਖਣ ਵਿਗਿਆਨ ਖੋਜ ਸੰਸਥਾਨ (ARIES) ਨੈਨੀਤਾਲ ਦੇ ਸੀਨੀਅਰ ਸੌਰ ਵਿਗਿਆਨੀ ਡਾ. ਬਹਾਬਉਦੀਨ ਨੇ ਦੱਸਿਆ ਕਿ ਸੂਰਜ ਵਿਚ ਇਹ ਜਵਾਲਾ ਭਾਰਤੀ ਸਮੇਂ ਅਨੁਸਾਰ ਸ਼ਨਿਚਰਵਾਰ ਰਾਤ 8 ਵੱਜ ਕੇ ਪੰਜ ਮਿੰਟ ‘ਤੇ ਨਿਕਲੀ। ਹੈਰਾਨੀ ਦੀ ਗੱਲ ਇਹ ਹੈ ਕਿ ਸ਼ਨਿਚਰਵਾਰ ਸਵੇਰ ਤਕ ਇਸ ਖੇਤਰ ‘ਚ ਕੋਈ ਸਨਸਪਾਟ ਨਹੀਂ ਬਣਿਆ ਸੀ, ਜਿਸ ਤੋਂ ਫਲੇਅਰ ਨਿਕਲਣ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਸੀ।
ਸ਼ਾਮ ਨੂੰ ਅਚਾਨਕ ਉੱਭਰੇ ਸਨਸਪਾਟ
ਸ਼ਾਮ ਨੂੰ ਅਚਾਨਕ ਸਨਸਪਾਟ ਉੱਭਰਿਆ ਤੇ ਇਸ ਦੇ ਨਾਲ ਹੀ ਉਸ ਵਿਚੋਂ ਐਕਸ 1.6 ਸ਼੍ਰੇਣੀ ਦੀ ਜਵਾਲਾ ਨਿਕਲਣ ਲੱਗੀ। ਬਿਨਾਂ ਕਿਸੇ ਅਨੁਮਾਨ ਦੇ ਅਚਾਨਕ ਨਿਕਲੀ ਜਵਾਲਾ ਨਾਲ ਦੁਨੀਆਭਰ ਦੇ ਸੌਰ ਵਿਗਿਆਨੀਆਂ ਨੂੰ ਹੈਰਾਨ ਕਰ ਦਿੱਤਾ। ਇਹ 25ਵਾਂ ਸੋਲਰ ਸਾਈਕਲ ਹੈ ਜਿਸ ਵਿਚ ਪਹਿਲੀ ਵਾਰ ਐਕਸ ਸ਼੍ਰੇਣੀ ਦੀ ਜਵਾਲਾ ਨਿਕਲੀ ਹੈ। ਇਸ ਤੋਂ ਪਹਿਲਾਂ ਸਤੰਬਰ 2017 ‘ਚ ਐਕਸ ਸ਼੍ਰੇਣੀ ਦੀ ਜਵਾਲਾ ਸੂਰਜ ‘ਚੋਂ ਨਿਕਲੀ ਸੀ। ਉਦੋਂ 24ਵੇਂ ਸੋਲਰ ਸਾਈਕਲ ਦਾ ਆਖਰੀ ਪੜ੍ਹਾਅ ਚੱਲ ਰਿਹਾ ਸੀ। ਨਵੇਂ ਸੋਲਰ ਸਾਈਕਲ ‘ਚ ਐੱਮ ਸ਼੍ਰੇਣੀ ਤਕ ਦੀ ਜਵਾਲਾ ਹੁਣ ਤਕ ਨਿਕਲ ਚੁੱਕੀ ਹੈ ਜਦਕਿ ਐਕਸ ਸ਼੍ਰੇਣੀ ਦੀ ਜਵਾਲਾ ਦਾ ਵਿਗਿਆਨੀਆਂ ਨੂੰ ਇੰਤਜ਼ਾਰ ਸੀ।


